ਪ੍ਰਧਾਨ ਮੰਤਰੀ ਮੋਦੀ ਨੂੰ ਮਿਸਰ ਦੇ ਦੌਰੇ ਦੌਰਾਨ ਆਰਡਰ ਆਫ ਦ ਨੀਲ’ ਨਾਲ ਕੀਤਾ ਗਿਆ ਸਨਮਾਨਿਤ
ਪ੍ਰਧਾਨ ਮੰਤਰੀ ਮੋਦੀ ਮਿਸਰ ਦੇ ਦੌਰੇ ‘ਤੇ ਹਨ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲਸੀਸੀ ਨੇ ਐਤਵਾਰ ਨੂੰ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਸਨਮਾਨ ‘ਆਰਡਰ ਆਫ ਦ ਨੀਲ’ ਨਾਲ ਸਨਮਾਨਿਤ ਕੀਤਾ। ਪੀਐਮ ਮੋਦੀ ਨੂੰ ਹੁਣ ਤੱਕ 13 ਦੇਸ਼ਾਂ ਦਾ ਸਰਵੋਤਮ ਸਨਮਾਨ ਮਿਲ ਚੁੱਕਾ ਹੈ। ‘ਆਰਡਰ ਆਫ਼ ਦਾ ਨੀਲ’ ਸਨਮਾਨ 1915 ਵਿੱਚ ਸੁਲਤਾਨ ਹੁਸੈਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਸੁਲਤਾਨ ਨੇ ਇਹ ਸਨਮਾਨ ਉਨ੍ਹਾਂ ਸ਼ਖਸੀਅਤਾਂ ਲਈ ਸ਼ੁਰੂ ਕੀਤਾ ਜੋ ਦੇਸ਼ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਇਹ 1953 ਵਿੱਚ ਰਾਜਸ਼ਾਹੀ ਦੇ ਖ਼ਤਮ ਹੋਣ ਤੱਕ ਮਿਸਰ ਦੇ ਰਾਜ ਦੇ ਪ੍ਰਮੁੱਖ ਸਨਮਾਨਾਂ ਵਿੱਚੋਂ ਇੱਕ ਸੀ।
‘ਆਰਡਰ ਆਫ਼ ਦ ਨੀਲ’ ਨੂੰ ਮਿਸਰ ਦੇ ਸਰਵਉੱਚ ਰਾਜ ਸਨਮਾਨ ਵਜੋਂ ਮਾਨਤਾ ਦਿੱਤੀ ਗਈ ਸੀ।ਇਹ ਸਨਮਾਨ ਮਿਸਰ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.