NewsBreaking NewsD5 specialIndiaPoliticsPunjab

ਪੌਣੇ ਚਾਰ ਲੱਖ ਦਾ ਕਰਜ਼ਾ ਮਾਫ਼, ਹੁਣ ਖ਼ੁਦਕੁਸ਼ੀ ਨਾ ਕਰਨ ਕਿਸਾਨ

ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ‘ਚ ਆਉਣ ਲਈ ਪੰਜਾਬ ‘ਚ ਵੱਡੇ ਵੱਡੇ ਵਾਅਦੇ ਤੇ ਦਾਅਵੇ ਠੋਕ ਰਹੇ ਸਨ। ਉਸ ਵੇਲੇ ਹੋਰ ਹਵਾਈ ਵਾਅਦਿਆਂ ਦੇ ਨਾਲ ‘ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਨਾਅਰਾ ਵੀ ਦਿੱਤਾ ਗਿਆ। ਘਰ ਘਰ ਜਾ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਹੁਣ ਉਹ ਫ਼ਿਕਰ ਨਾ ਕਰਨ… ਸਰਕਾਰ ਆਈ ਤਾਂ ਪੂਰਨ ਕਰਜ਼ਾ ਮਾਫ਼ ਕਰ ਦਿੱਤਾ ਜਾਵੇਗਾ। ਇਸ ਲਈ ਖ਼ੁਦਕੁਸ਼ੀਆਂ ਨਾ ਕਰੋ ਸਾਲ 2016 ਦੌਰਾਨ ਕੈਪਟਨ ਦੀ ਇਸ ਵੀਡੀਓ ਚ’ ਕਰਜ਼ ਮਾਫ਼ੀ ਯੋਜਨਾ ਦਾ ਪੋਸਟਰ ਬੁਆਏ ਕਿਸਾਨ ਬੁੱਧ ਸਿੰਘ ਨਜ਼ਰ ਆ ਰਿਹਾ ਹੈ, ਜਿਸ ਦੇ ਸਿਰ ‘ਤੇ ਪੌਣੇ ਚਾਰ ਲੱਖ ਤੋਂ ਵੱਧ ਕਰਜ਼ਾ ਸੀ, ਕੈਪਟਨ ਸਾਹਿਬ ਨਾਲ ਬੈਠ ਕੇ ਫ਼ਾਰਮ ਵੀ ਭਰਵਾ ਰਹੇ ਨੇ ਤੇ ਬੁੱਧ ਸਿੰਘ ਨੂੰ ਦਿਲਾਸੇ ਵੀ ਦਿੱਤੇ ਜਾ ਰਹੇ ਹਨ। ਸਰਕਾਰ ਬਣੀ ਸਾਲ 2017 ‘ਚ ਪਰ ਹੁਣ ਤੱਕ ਬੁੱਧ ਸਿੰਘ ਦਾ ਕਰਜ਼ਾ ਮਾਫ਼ ਨਹੀਂ ਹੋਇਆ, ਹੁਣ ਤੁਹਾਨੂੰ ਉਹ ਵੀਡੀਓ ਵਿਖਾਉਦੇ ਹਾਂ, ਜਿਸ ਵਿੱਚ ਫਰੀਦਕੋਟ ‘ਚ ਕਰਜ਼ੇ ਤੋਂ ਪ੍ਰੇਸ਼ਾਨ 2 ਔਰਤਾਂ ਨਾਲ ਵੀ ਕੈਪਟਨ ਸਾਬ੍ਹ ਨੇ।

Read Also ਕੈਪਟਨ ਦੇ ਮੰਤਰੀ ਦੀ ਕਰਤੂਤ ਵੇਖਲੋ! ਸਰਕਾਰੀ ਮੈਡਮ ਨੂੰ ਰੱਜ ਕੇ ਬੇਇਜ਼ਤ ਕੀਤਾ |

ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੁਲਾਕਾਤ ਕੀਤੀ ਸੀ, ਕੋਲ ਖੜ੍ਹ ਕੇ ਫਾਰਮ ਭਰਵਾਇਆ, ਚਿੱਟ ਵੀ ਦਿੱਤੀ ਸੀ। ਲੋਕ ਸਭਾ ਚੋਣਾਂ ਸਿਰ ‘ਤੇ ਨੇ ਇਸ ਲਈ ਵਿਰੋਧੀਆਂ ਨੂੰ ਮੌਕਾ ਮਿਲਿਆ ਤੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਦੀ ਸਾਰ ਲਈ ਮਜੀਠੀਆ ਨੇ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਤੋਂ ਵੱਧ ਰਕਮ ਦਾ ਚੈੱਕ ਸੌਂਪਿਆ ਤੇ ਨਾਲ ਦੀ ਨਾਲ ਰਾਹੁਲ ਗਾਂਧੀ ਤੇ ਕੈਪਟਨ ਨੂੰ ਸ਼ੀਸ਼ਾ ਵਿਖਾ ਦਿੱਤਾ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਦਾ ਕਿਸਾਨ ਬੁੱਧ ਸਿੰਘ ਹੁਣ ਬਾਗ਼ੋਬਾਗ ਹੈ। ਮਨ ਵਿੱਚ ਕਿਤੇ ਨਾ ਕਿਤੇ ਰੋਸ ਹੈ ਕਿ ਨਾ ਤਾਂ ਕੈਪਟਨ ਸਾਬ੍ਹ ਨੇ ਸਾਰ ਲਈ ਤੇ ਨਾ ਹੀ ਕਿਸੇ ਮੰਤਰੀ-ਸੰਤਰੀ ਨੇ। ਜਨਾਬ ਅਕਾਲੀ ਦਲ ਵਾਲੇ ਵੀ 2 ਸਾਲ ਬਾਅਦ ਸਾਰ ਲੈਣ ਪਹੁੰਚੇ, ਚਲੋ ਸਿਆਸਤ ਹੀ ਸਹੀ, ਕਰਜ਼ਾ ਤਾਂ ਮਾਫ਼ ਹੋਇਆ ਸ਼ਾਇਦ ਅੱਜ ਕਿਸਾਨ ਬੁੱਧ ਸਿੰਘ ਨੂੰ ਚੈਨ ਦੀ ਨੀਂਦ ਆਵੇਗੀ।

 

ਇਸ ਤੋਂ ਬਾਅਦ ਮਜੀਠੀਆ ਨੇ ਕੈਪਟਨ ਸਰਕਾਰ ਦਾ ਮੈਨੀਫੈਸਟੋ ਹੱਥ ‘ਚ ਫੜ੍ਹ ਕੇ ਲੰਮੇ ਚੌੜੇ ਵਾਅਦਿਆਂ ਦੀ ਲਿਸਟ ਨੂੰ ਖੋਖਲਾ ਕਰਾਰ ਦਿੱਤਾ।ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪਿਛਲੇ ਦਿਨੀਂ ਕਰਜ਼ ਮਾਫ਼ੀ ਦੇ ਸਰਟੀਫਿਕੇਟ ਵੰਡੇ ਪਰ ਬੁੱਧ ਸਿੰਘ ਦਾ ਨਾਮ ਨਹੀਂ ਆਇਆ। ਜਿਸ ‘ਤੇ ਉਹਨਾਂ ਦਾ ਕਹਿਣਾ ਸੀ ਕਿ ਸਹਿਕਾਰੀ ਸਭਾਵਾਂ ਦੇ ਕਰਜ਼ੇ ਮਾਫ਼ ਹੋ ਰਹੇ ਹਨ। ਬੈਂਕਾਂ ਦੇ ਕਰਜ਼ੇ ਮਾਫ਼ ਕਰਨ ਸਮੇਂ ਬੁੱਧ ਸਿੰਘ ਦੀ ਵਾਰੀ ਆਵੇਗੀ। ਖੈਰ ਕੈਪਟਨ ਸਾਬ੍ਹ ਤਾਂ ਕਹਿੰਦੇ ਸੀ ਕਿ ਕਰਜ਼ਾ ਮਾਫ਼ ਕਰਨ ਲਈ ਸਿਆਸੀ ਇੱਛਾ ਤੇ ਨੀਅਤ ਦੀ ਲੋੜ ਹੁੰਦੀ ਹੈ। ਪੂਰਨ ਕਰਜ਼ ਮਾਫ਼ੀ ਦਾ ਵਾਅਦਾ ਕਰਕੇ ਸਰਕਾਰ ਪਛੜ ਕਿਉਂ ਗਈ, ਇਸ ਦਾ ਜਵਾਬ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਨਾਲ ਦਿੱਤਾ ਜਾ ਰਿਹਾ ਹੈ ਤੇ ਵਿਧਾਇਕਾਂ ਦੀਆਂ ਤਨਖ਼ਾਹਾਂ ‘ਚ ਜੇ ਵਾਧਾ ਹੁੰਦਾ ਹੈ ਤਾਂ ਖ਼ਜ਼ਾਨਾ ਭਰ ਕਿੱਥੋਂ ਜਾਂਦਾ ਹੈ ਇਹ ਜਵਾਬ ਪੰਜਾਬ ਦੇ ਲੋਕ ਮੰਗਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button