Press NotePunjabTop News

ਫਲਾਇੰਗ ਸਕੁਐਡ ਵੱਲੋਂ ਪੈਸੇ ਲੈ ਟਿਕਟਾਂ ਨਾ ਦੇਂਣ ਵਾਲੇ ਤਿੰਨ ਕੰਡੈਕਟਰ ਕਾਬੂ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਗਠਿਤ ਕੀਤੇ ਗਏ ਮੰਤਰਾਲੇ ਦੇ ਫਲਾਇੰਗ ਸਕੁਐਡ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਤਿੰਨ ਕੰਡਕਟਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੰਡਕਟਰ ਵੱਲੋਂ ਕਰੀਬ 1200 ਰੁਪਏ ਦੀ ਠੱਗੀ ਮਾਰੀ ਗਈ। ਉਸ ਨੇ ਯਾਤਰੀਆਂ ਤੋਂ ਪੈਸੇ ਲੈ ਕੇ ਟਿਕਟਾਂ ਨਹੀਂ ਦਿੱਤੀਆਂ, ਜਦਕਿ ਇਕ ਹੋਰ ਕੰਡਕਟਰ ‘ਤੇ ਦੋ ਦਿਨਾਂ ‘ਚ ਦੋ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੰਨਾ ‘ਚ ਤਰਨਤਾਰਨ ਡਿਪੂ ਦੀ ਬੱਸ ਨੂੰ ਰੋਕ ਫਲਾਇੰਗ ਸਕੁਐਡ ਦੁਆਰਾ ਜਾਂਚ ਕੀਤੀ ਗਈ।ਕੰਡਕਟਰ ਜਸਕਰਨ ਸਿੰਘ ‘ਤੇ ਤਰਨਤਾਰਨ ਤੋਂ ਦਿੱਲੀ ਜਾ ਰਹੀ ਬੱਸ ਦੀਆਂ ਸਵਾਰੀਆਂ ਤੋਂ 1170 ਰੁਪਏ ਲੈਣ ਅਤੇ ਉਨ੍ਹਾਂ ਨੂੰ ਟਿਕਟਾਂ ਨਾ ਦੇਣ ਦੇ ਦੋਸ਼ ਲੱਗੇ ਹਨ।ਲੁਧਿਆਣਾ ਡਿਪੂ ਦੀ ਬੱਸ ਦੀ ਜਾਂਚ ਦੌਰਾਨ ਕੰਡਕਟਰ ਸੰਜੇ ਸਿੰਘ ਨੂੰ ਟਿਕਟਾਂ ਨਾ ਦੇਣ ਦਾ ਦੋਸ਼ ਲਾਇਆ ਗਿਆ।615 ਰੁਪਏ ਵਸੂਲ ਕੀਤੇ ਗਏ। ਇਸ ਤੋਂ ਪਹਿਲਾਂ ਵੀ ਸੰਜੇ ਨੇ ਤਿੰਨ ਬੱਸਾਂ ਦੀ ਪਾਰਕਿੰਗ ਫੀਸ ਨਾ ਲੈ ਕੇ ਵਿਭਾਗ ਨੂੰ 283 ਰੁਪਏ ਦਾ ਵਿੱਤੀ ਨੁਕਸਾਨ ਕੀਤਾ ਸੀ। ਇਸ ਕਾਰਨ ਉਸ ਨੂੰ ਸਟੇਸ਼ਨ ਡਿਊਟੀ ਤੋਂ ਹਟਾਉਣ ਦੇ ਹੁਕਮ ਦਿੱਤੇ ਗਏ।

ਭੁੱਲਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਬਨਖੇਤ ਕਸਬੇ ਵਿੱਚ ਵੀ ਜਾਂਚ ਕੀਤੀ। ਅੰਮ੍ਰਿਤਸਰ-1 ਡਿਪੂ ਦੀ ਬੱਸ ਦੇ ਕੰਡਕਟਰ ਮਨਜੀਤ ਸਿੰਘ ਵੱਲੋਂ ਇੱਥੇ ਸਵਾਰੀਆਂ ਤੋਂ 490 ਰੁਪਏ ਲੈ ਕੇ ਟਿਕਟਾਂ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਫਗਵਾੜਾ ਬਾਈਪਾਸ ‘ਤੇ ਚੈਕਿੰਗ ਦੌਰਾਨ ਜਲੰਧਰ-1 ਡਿਪੂ ਦੀ ਬੱਸ ਅਤੇ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਨੰਬਰ ਨੂੰ ਅਣ-ਅਧਿਕਾਰਤ ਰੂਟ ‘ਤੇ ਚਲਾਉਂਦੇ ਫੜਿਆ ਗਿਆ।

ਦੋਵੇਂ ਬੱਸਾਂ ਵਿੱਚ ਕ੍ਰਮਵਾਰ ਸਿਰਫ਼ 9 ਅਤੇ 6 ਸਵਾਰੀਆਂ ਹੀ ਸਵਾਰ ਸਨ। ਟਰਾਂਸਪੋਰਟ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਦੋਸ਼ੀ ਡਰਾਈਵਰ ਅਤੇ ਕੰਡਕਟਰ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button