
ਸੋਸ਼ਲ ਮੀਡੀਆ ’ਤੇ ਹਰ ਰੋਜ਼ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ’ਤੇ ਕਈ ਲੋਕ ਅੱਖਾਂ ਬੰਦ ਕਰਕੇ ਭਰੋਸਾ ਵੀ ਕਰ ਲੈਂਦੇ ਹਨ ਪਰ ਅਸਲ ‘ਚ ਇਨ੍ਹਾਂ ਦਾਅਵਿਆਂ ਦੇ ਪਿੱਛੇ ਦੀ ਸੱਚਾਈ ਜਾਣਨਾ ਜ਼ਰੂਰੀ ਹੁੰਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਪੈਟਰੋਲ ਪੰਪਾਂ ਨਾਲ ਜੁੜਿਆ ਇੱਕ ਮੈਸੇਜ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਹੁਣ ਪੈਟਰੋਲ ਪੰਪਾਂ ’ਤੇ 2000 ਰੁਪਏ ਤੋਂ ਵੱਧ ਦੇ UPI ਭੁਗਤਾਨ ’ਤੇ ਰੋਕ ਲਗਾਈ ਜਾਵੇਗੀ। ਇੰਨਾ ਹੀ ਨਹੀਂ, 23 ਸਤੰਬਰ ਨੂੰ ‘ਨੋ UPI ਡੇ’ ਮਨਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਪਰ ਅਸਲ ‘ਚ ਇਸ ਦਾਅਵੇ ਦੀ ਸੱਚਾਈ ਕੀ ਹੈ, ਇਹ ਜਾਣਨਾ ਹਰ ਕਿਸੇ ਲਈ ਕਾਫ਼ੀ ਜ਼ਰੂਰੀ ਹੈ।
ਇੰਡੀਅਨ ਆਇਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਵਾਇਰਲ ਦਾਅਵੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਇਸ ਦਾਅਵੇ ਦੀ ਅਸਲ ਸੱਚਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ‘ਚ ਜੇਕਰ ਕੋਈ ਵਿਅਕਤੀ ਪੈਟਰੋਲ ਪੰਪ ’ਤੇ 2000 ਰੁਪਏ ਤੋਂ ਵੱਧ ਦਾ ਭੁਗਤਾਨ UPI ਰਾਹੀਂ ਕਰਦਾ ਹੈ ਤਾਂ ਉਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਯਾਨੀ ਮੱਧ ਪ੍ਰਦੇਸ਼ ਦੇ ਪੈਟਰੋਲ ਪੰਪ ਮਾਲਕ 2000 ਰੁਪਏ ਤੋਂ ਵੱਧ ਦੇ UPI ਭੁਗਤਾਨ ’ਤੇ MDR ਲਾਗੂ ਕੀਤੇ ਜਾਣ ਦਾ ਵਿਰੋਧ ਕਰਨਗੇ। ਇਸ ਦੇ ਨਾਲ ਹੀ 23 ਸਤੰਬਰ 2026 ਨੂੰ ਇੰਦੌਰ ‘ਚ ‘ਨੋ UPI ਡੇ’ ਮਨਾਉਣ ਦੀ ਗੱਲ ਵੀ ਕਹੀ ਗਈ ਹੈ।
ਇੰਡੀਅਨ ਆਇਲ ਨੇ ‘ਐਕਸ’ ’ਤੇ ਇਸ ਦਾਅਵੇ ਦੀ ਸੱਚਾਈ ਦੱਸੀ ਹੈ। ‘ਐਕਸ’ ਪੋਸਟ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਮੱਧ ਪ੍ਰਦੇਸ਼ ਦੇ ਪੈਟਰੋਲ ਪੰਪ ਸੰਚਾਲਕਾਂ ਨੇ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਹੈ। ਉਨ੍ਹਾਂ ਨੇ 2000 ਰੁਪਏ ਤੋਂ ਵੱਧ ਦੇ UPI ਭੁਗਤਾਨ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਹੈ। ਯਾਨੀਕਿ ਵਾਇਰਲ ਦਾਅਵੇ ‘ਚ ਜੋ ਕੁਝ ਦੱਸਿਆ ਜਾ ਰਿਹਾ ਹੈ, ਅਸਲ ‘ਚ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਹੁਣ ਸਵਾਲ ਉੱਠਦਾ ਹੈ ਕਿ ਇੰਦੌਰ ‘ਚ ‘ਨੋ UPI ਡੇ’ ਮਨਾਉਣ ਵਾਲਾ ਦਾਅਵਾ ਸਹੀ ਹੈ ਜਾਂ ਨਹੀਂ?
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




