Breaking NewsD5 specialIndiaNewsPunjab

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟਣ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ

ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਖੁਸ਼ਖਬਰੀ ਹੈ। ਅੱਜ ਮੰਗਲਵਾਰ ਨੂੰ ਵੀ ਇਹਨਾਂ ਦੀ ਕੀਮਤਾਂ ‘ਚ ਗਿਰਾਵਟ ਆਈ ਹੈ। ਇਸਦੇ ਚੱਲਦਿਆਂ ਪੈਟਰੋਲ – ਡੀਜ਼ਲ ਦੀਆਂ ਕੀਮਤਾਂ ਇਸ ਸਮੇਂ 2 ਮਹੀਨੇ ਦੇ ਹੇਠਲੇ ਪੱਧਰ ‘ਤੇ ਆ ਚੁੱਕੀਆਂ ਹਨ। ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ ਵਿੱਚ 11 ਪੈਸੇ ਦੀ ਕਮੀ ਆਈ ਹੈ, ਇਸ ਨਾਲ ਇੱਥੇ ਪੈਟਰੋਲ ਦੀ ਕੀਮਤ 73.60 ਰੁਪਏ ਪ੍ਰਤੀ ਲਿਟਰ ‘ਤੇ ਆ ਗਈ ਹੈ। ਉਥੇ ਹੀ ਡੀਜ਼ਲ ਦੀ ਕੀਮਤ ਵਿੱਚ 13 ਪੈਸੇ ਦੀ ਕਮੀ ਆਈ ਅਤੇ ਇਹ 66.58 ਰੁਪਏ ਪ੍ਰਤੀ ਲਿਟਰ ‘ਤੇ ਮਿਲ ਰਿਹਾ ਹੈ।

BREAKING | ਬਾਦਲਾਂ ਨੂੰ ਵੱਡੀ ਝਟਕਾ, ਅੱਜ ਨੀਂਦ ਆਉਣੀ ਔਖੀ..! Akali Dal Badal

ਕੱਲਕੱਤਾ – ਪੈਟਰੋਲ ਦੀਆਂ ਕੀਮਤਾਂ ‘ਚ ਅੱਜ 11 ਪੈਸੇ ਦੀ ਕਮੀ ਦੇ ਨਾਲ 76.22 ਰੁਪਏ ਪ੍ਰਤੀ ਲਿਟਰ ‘ਤੇ ਮਿਲ ਰਿਹਾ ਹੈ। ਉਥੇ ਹੀ ਡੀਜ਼ਲ 23 ਪੈਸੇ ਦੀ ਗਿਰਾਵਟ ਦੇ ਨਾਲ 68.94 ਰੁਪਏ ਪ੍ਰਤੀ ਲਿਟਰ ‘ਤੇ ਮਿਲ ਰਿਹਾ ਹੈ।

ਮੁੰਬਈ ‘ਚ ਪੈਟਰੋਲ 11 ਪੈਸੇ ਸਸਤਾ ਹੋ ਕੇ 79 21 ਰੁਪਏ ਪ੍ਰਤੀ ਲਿਟਰ ‘ਤੇ ਅਤੇ ਡੀਜ਼ਲ 14 ਪੈਸੇ ਦੀ ਗਿਰਾਵਟ ਦੇ ਨਾਲ 69.79 ਰੁਪਏ ਪ੍ਰਤੀ ਲਿਟਰ ‘ਤੇ ਵਿਕ ਰਿਹਾ ਹੈ।

ਹੁਣ ਨੀ Sidhu ਬਣਦਾ ਮੁੱਖ ਮੰਤਰੀ! ਟਕਸਾਲੀਆਂ ‘ਚ ਕੁਰਸੀ ਦਾ ਕਲੇਸ਼, ਰਾਤੋ ਰਾਤ ਸੱਦੀ ਮੀਟਿੰਗ, ਹੋਇਆ ਫ਼ੈਸਲਾ?

ਚੇਨਈ ‘ਚ ਅੱਜ ਪੈਟਰੋਲ – ਡੀਜ਼ਲ ਦੀ ਕੀਮਤ ‘ਚ ਕਮੀ ਆਈ ਹੈ। ਇੱਥੇ ਪੈਟਰੋਲ 12 ਪੈਸੇ ਦੀ ਕਮੀ ਦੇ ਨਾਲ 76.44 ਰੁਪਏ ਪ੍ਰਤੀ ਲਿਟਰ ‘ਤੇ ਅਤੇ ਡੀਜ਼ਲ 14 ਪੈਸੇ ਦੀ ਗਿਰਾਵਟ ਦੇ ਨਾਲ 70.33 ਰੁਪਏ ਪ੍ਰਤੀ ਲਿਟਰ ‘ਤੇ ਵਿਕ ਰਿਹਾ ਹੈ।

ਨੋਇਡਾ ‘ਚ ਅੱਜ ਪੈਟਰੋਲ ਦੀ ਕੀਮਤ 75.15 ਰੁਪਏ ਪ੍ਰਤੀ ਲਿਟਰ ‘ਤੇ ਅਤੇ ਡੀਜ਼ਲ ਦੀ ਕੀਮਤ 66.84 ਰੁਪਏ ਪ੍ਰਤੀ ਲਿਟਰ ‘ਤੇ ਵਿਕ ਰਿਹਾ ਹੈ। ਉਥੇ ਹੀ ਗੁਰੂਗ੍ਰਾਮ ‘ਚ ਅੱਜ ਪੈਟਰੋਲ 73.35 ਰੁਪਏ ਪ੍ਰਤੀ ਲਿਟਰ ‘ਤੇ ਅਤੇ ਡੀਜ਼ਲ 65.77 ਰੁਪਏ ਪ੍ਰਤੀ ਲਿਟਰ ‘ਤੇ ਮਿਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button