Breaking NewsIndiaNewsPunjab

ਪੈਟਰੋਲ ਡੀਜ਼ਲ ਤੇ ਪੰਜਾਬ ਸਰਕਾਰ ਦੀ ਬੈਠਕ ਰੱਦ, ਰਾਹਤ ਦੀ ਨਹੀਂ ਕੋਈ ਉਮੀਦ

ਨਵੀਂ ਦਿੱਲੀ : ਕੇਂਦਰ ਸਰਕਾਰ ਦੁਆਰਾ ਪੈਟਰੋਲ ਡੀਜ਼ਲ ਦੇ ਮੁੱਲ ਵਿੱਚ ਢਾਈ ਰੁਪਏ ਦੀ ਕਮੀ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਦੁਆਰਾ ਵੈਟ ਕਟੌਤੀ ਦਾ ਮਾਮਲਾ ਫਿਲਹਾਲ ਲਟਕਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਦਿੱਲੀ ਵਿੱਚ ਆਪਣੇ ਵਿੱਤ ਅਤੇ ਐਕਸਾਈਜ਼ ਨਾਲ ਜੁੜੇ ਅਧਿਕਾਰੀਆਂ ਦੀ ਬੈਠਕ ਰੱਦ ਹੋਣ ਤੋਂ ਬਾਅਦ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਬੈਠਕ ਬੁਲਾਈ ਸੀ ਪਰ ਇਹ ਬੈਠਕ ਵੀ ਨਹੀਂ ਹੋ ਸਕੀ। ਬੈਠਕ ਦੀ ਨਵੀਂ ਤਾਰੀਕ ਵੀ ਫਿਲਹਾਲ ਤੈਅ ਨਹੀਂ ਕੀਤੀ ਗਈ।

Read Also ਪੰਜਾਬ ‘ਚ ਸਸਤਾ ਹੋਵੇਗਾ ਪੈਟਰੋਲ-ਡੀਜ਼ਲ, ਪੰਜਾਬੀਆਂ ਲਈ ਖ਼ੁਸ਼ਖ਼ਬਰੀ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਇਹ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੁਪਹਿਰ ਨੂੰ ਤਿੰਨ ਵਜੇ ਬੁਲਾਈ ਗਈ ਸੀ ਪਰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੰਗਲਵਾਰ ਨੂੰ ਚੇਨਈ ਵਿੱਚ ਸਨ, ਜਿਸ ਕਰਕੇ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button