ਪੇਸ਼ੀ ਦੌਰਾਨ ਬਿਕਰਮਜੀਤ ਨੂੰ ਪੁਲਿਸ ਨੇ ਬੂਲੇਟ ਪ੍ਰੂਫ ਗੱਡੀ ’ਚ ਲੈ ਜਾਕੇ ਅਦਾਲਤ ‘ਚ’ ਕੀਤਾ ਪੇਸ਼ ਲਿਆ 5 ਦਿਨਾਂ ਦਾ ਰਿਮਾਂਡ
ਅੰਮ੍ਰਿਤਸਰ : ਰਾਜਾਸਾਂਸੀ ਦੇ ਅਦਲੀਵਾਲਾ ਪਿੰਡ ਵਿਚ ਸਥਿਤ ਨਿਰੰਕਾਰੀ ਸਤਸੰਗ ਭਵਨ ਵਿੱਚ ਕੀਤੇ ਗਏ ਬੰਬ ਧਮਾਕੇ `ਚ ਗ੍ਰਿਫ਼ਤਾਰ ਕੀਤੇ ਗਏ ਬਿਕਰਮਜੀਤ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਵਲੋਂ ਅਦਾਲਤ `ਚ ਪੇਸ਼ ਕੀਤਾ ਗਿਆ ਇਸ ਪੇਸ਼ੀ ਮੌਕੇ ਪੁਲਿਸ ਦੇ ਸੁਰੱਖਿਆ ਪ੍ਰਬੰਧ ਇੰਨੇ ਕਰੜੇ ਸਨ ਕਿ ਬਿਕਰਮਜੀਤ ਸਿੰਘ ਨੂੰ ਪੁਲਿਸ ਬੁਲੇਟ ਪਰੂਫ਼ ਗੱਡੀ ਵਿੱਚ ਲੈ ਕੇ ਆਈ ਤੇ ਚਾਰੋਂ ਪਾਸੇ ਦਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
Read Also ਬੰਬ ਧਮਾਕੇ ਸਬੰਧੀ ਪੁਲਿਸ ਦਾ ਫੜਿਆ ਗਿਆ ਝੂਠ? ਵਾਰਦਾਤ ਵੇਲੇ ਬਿਕਰਮਜੀਤ ਕਰ ਰਿਹਾ ਸੀ ਖੇਤਾਂ ਚ ਕੰਮ
ਅਦਾਲਤ `ਚ ਪੁਲਿਸ ਨੇ ਬਿਕਰਮਜੀਤ ਤੋਂ ਇਸ ਬੰਬ ਧਮਾਕੇ ਵਿੱਚ ਪੁੱਛਗਿੱਛ ਕਰਨ ਲਈ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬਿਕਰਮਜੀਤ ਸਿੰਘ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਅਦਾਲਤ ਨੇ ਪੁਲਿਸ ਨੂੰ ਬਿਕਰਮਜੀਤ ਸਿੰਘ ਦਾ ਡਾਕਟਰੀ ਮੁਆਇਨਾ ਕਰਾਏ ਜਾਣ ਦੇ ਵੀ ਹੁਕਮ ਦਿੱਤੇ ਹਨ। ਇੱਧਰ ਪੁਲਿਸ ਦਾ ਦਾਅਵਾ ਹੈ ਕਿ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਪੁਖ਼ਤਾ ਸਬੂਤਾਂ ਦੇ ਆਧਾਰ `ਤੇ ਕੀਤੀ ਗਈ ਹੈ।
ਤੇ ਆਉਣ ਵਾਲੇ ਸਮੇਂ ਵਿੱਚ ਉਹ ਅਦਾਲਤ ਵਿੱਚ ਸਾਬਤ ਵੀ ਕਰ ਦੇਣਗੇ ਕਿ ਇਹ ਘਿਨਾਉਣੀ ਹਰਕਤ ਬਿਕਰਮਜੀਤ ਅਤੇ ਉਸਦੇ ਸਾਥੀ ਅਵਤਾਰ ਸਿੰਘ ਨੇ ਮਿਲਕੇ ਕੀਤੀ ਸੀ। ਦੱਸ ਦਈਏ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਨਜ਼ਦੀਕ ਪਿੰਡ ਅਦਲੀਵਾਲ `ਚ ਨਿਰੰਕਾਰੀ ਭਵਨ `ਚ 18 ਨਵੰਬਰ ਐਤਵਾਰ ਨੂੰ ਹੋਏ ਬੰਬ ਧਮਾਕੇ ਵਿੱਚ ਸਤਿਸੰਗ ਸੁਣਦੇ 3 ਨਿਰੰਕਾਰੀ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਤੇ 22 ਵਿਅਕਤੀ ਜ਼ਖ਼ਮੀਂ ਹੋਏ ਸਨ। ਪੁਲਿਸ ਨੇ ਇਸ ਮਾਮਲੇ ਵਿਚ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਦਾ ਸਾਥੀ ਅਵਤਾਰ ਸਿੰਘ ਅਜੇ ਵੀ ਫਰਾਰ ਦੱਸਿਆ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.