NationalTop News

ਪੇਂਡੂ ਖੇਤਰਾਂ ਵਿੱਚ 45 ਦਿਨ ‘ਚ ਮਿਲੇਗਾ ਸਿਲੰਡਰ, ਗੈਸ ਸੰਕਟ ਵਿਚਾਲੇ ਸਰਕਾਰ ਦਾ ਫੈਸਲਾ

ਈਰਾਨ ਸੰਕਟ ਅਤੇ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰਾਂ ਦੀ ਘਾਟ ਕਾਰਨ ਲਗਾਤਾਰ ਵੱਧ ਰਹੀ ਮੰਗ ਦੇ ਕਾਰਨ, ਬੁਕਿੰਗ ਵਿੰਡੋ ਨੂੰ ਫਿਰ ਤੋਂ ਵਧਾ ਦਿੱਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਐਲਪੀਜੀ ਸਿਲੰਡਰਾਂ ਦੀ ਬੁਕਿੰਗ ਵਿੰਡੋ ਨੂੰ ਹੁਣ 45 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ, ਇਨ੍ਹਾਂ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਮਿਲਦਾ ਸੀ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਸਿਲੰਡਰ ਬੁਕਿੰਗ ਸੰਬੰਧੀ ਕੋਈ ਨਵਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।ਪੇਂਡੂ ਖੇਤਰਾਂ ਵਿੱਚ ਗੈਸ ਬੁਕਿੰਗ ਜਿੱਥੇ ਹੁਣ 45 ਦਿਨਾਂ ਦੇ ਅੰਦਰ ਕੀਤੀ ਜਾ ਸਕਦੀ ਹੈ, ਉੱਥੇ ਹੀ ਸ਼ਹਿਰੀ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਮਿਲੇਗਾ। ਇਹ ਮੰਨਿਆ ਜਾਂਦਾ ਹੈ ਕਿ ਔਸਤ ਪੇਂਡੂ ਗਾਹਕ ਸਿਰਫ਼ ਪੰਜ ਸਿਲੰਡਰਾਂ ਦੀ ਵਰਤੋਂ ਹੀ ਕਰਦੇ ਹਨ, ਅਤੇ ਗੈਸ ਦੀ ਘਾਟ ਦੀਆਂ ਅਫਵਾਹਾਂ ਨੂੰ ਵੇਖਦਿਆਂ ਲੋਕ ਛੇਤੀ-ਛੇਤੀ ਸਿਲੰਡਰ ਭਰਵਾ ਰਹੇ ਹਨ।ਦੋ ਦਿਨ ਪਹਿਲਾਂ, ਕੇਂਦਰ ਸਰਕਾਰ ਨੇ ਜਮ੍ਹਾਂਖੋਰੀ ਨੂੰ ਰੋਕਣ ਲਈ ਐਲਪੀਜੀ ਸਿਲੰਡਰ ਬੁਕਿੰਗ ਨਿਯਮਾਂ ਵਿੱਚ ਸੋਧ ਕੀਤੀ ਸੀ। ਐਲਪੀਜੀ ਗੈਸ ਸਿਲੰਡਰਾਂ ਦੀ ਬੁਕਿੰਗ ਮਿਆਦ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤੀ ਗਈ ਸੀ। ਇਸ ਵਾਧੇ ਦਾ ਕਾਰਨ ਮੱਧ ਏਸ਼ੀਆ ਵਿੱਚ ਚੱਲ ਰਹੇ ਯੁੱਧ ਦੌਰਾਨ ਹੋਰਮੁਜ਼ ਸਟ੍ਰੇਟ ਜਦੇ ਬੰਦ ਹੋਣ ਨਾਲ ਐਲਪੀਜੀ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਹ ਫੈਸਲਾ ਇਸ ਗੱਲ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਲਿਆ ਕਿ ਘਰੇਲੂ ਗਾਹਕ ਪਿਛਲੇ 55 ਦਿਨਾਂ ਦੀ ਮਿਆਦ ਦੇ ਮੁਕਾਬਲੇ ਸਿਰਫ਼ 15 ਦਿਨਾਂ ਦੇ ਅੰਤਰਾਲ ਤੋਂ ਬਾਅਦ ਐਲਪੀਜੀ ਸਿਲੰਡਰ ਬੁੱਕ ਕਰ ਰਹੇ ਸਨ। ਇਹ ਗੱਲ ਸਾਹਮਣੇ ਆਈ ਕਿ ਜੋ ਲੋਕ ਪਹਿਲਾਂ 55 ਦਿਨਾਂ ਵਿੱਚ ਸਿਲੰਡਰ ਬੁੱਕ ਕਰਦੇ ਸਨ, ਉਨ੍ਹਾਂ ਨੇ ਹੁਣ 15 ਦਿਨਾਂ ਵਿੱਚ ਸਿਲੰਡਰ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button