ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ 16.85 ਕਰੋੜ ਤੋਂ ਜ਼ਿਆਦਾ
ਵਾਸ਼ਿੰਗਟਨ : ਪੂਰੇ ਵਿਸ਼ਵ ‘ਚ ਕੋਰੋਨਾ ਦੇ ਮਾਮਲੇ ਵਧ ਕੇ 16.85 ਕਰੋੜ ਹੋ ਗਏ ਹਨ। ਇਸ ਮਹਾਮਾਰੀ ਨਾਲ ਹੁਣ ਤੱਕ ਕੁਲ 35.0 ਲੱਖ ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਸ਼ਨੀਵਾਰ ਦੀ ਸਵੇਰ ਤੱਕ, ਵਿਸ਼ਵ ‘ਚ ਕੋਰੋਨਾ ਦੇ ਕੁਲ ਮਾਮਲੇ 16,85,99,045 ਤੱਕ ਪਹੁੰਚ ਗਏ ਹਨ ਅਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 35,07,477 ਹੋ ਗਈ ਹੈ।
🔴LIVE ਕਿਸਾਨਾਂ ਦੇ ਹੱਕ ‘ਚ ਸਿੱਧੂ ਦਾ ਵੱਡਾ ਬਿਆਨ! ਕੈਪਟਨ ਦਾ ਪੰਜਾਬ ਵਾਸੀਆਂ ਨੂੰ ਤੋਹਫਾ!ਕਿਸਾਨਾਂ ‘ਤੇ ਵੱਡੀ ਕਾਰਵਾਈ!
ਡਬਲਿਊਐਚਓ ਅਨੁਸਾਰ ਦੁਨੀਆ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 32,869,009 ਅਤੇ 586,890 ਦੇ ਨਾਲ ਅਮਰੀਕਾ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਭਾਰਤ 27,555, 457 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ।
ਦਿੱਲੀ ਤੋਂ ਪੰਜਾਬ ਪਹੁੰਚਿਆ ਆਹ ਸਮਾਨ! ਦਿੱਲੀ ਵਾਲਿਆਂ ਨੇ ਕਰਤੇ ਵੱਡੇ ਖੁਲਾਸੇ!
ਡਬਲਿਊਐਚਓ ਦੇ ਅੰਕੜਿਆਂ ਮੁਤਾਬਕ 30 ਲੱਖ ਤੋਂ ਜ਼ਿਆਦਾ ਮਾਮਲਿਆਂ ਵਾਲੇ ਹੋਰ ਸਭ ਤੋਂ ਪ੍ਰਭਾਵਿਤ ਦੇਸ਼ ਬ੍ਰਾਜ਼ੀਲ (16, 274,695), ਫ਼ਰਾਂਸ (5,535,701), ਤੁਰਕੀ (5,220,549), ਰੂਸ(5,044,459), ਯੂਕੇ (4,473,681), ਇਟਲੀ (4,205, 970), ਜਰਮਨੀ (3,669,870), ਸਪੇਨ (3,663,176), ਅਰਜਨਟੀਨਾ (3,622,135) ਅਤੇ ਕੋਲੰਬੀਆ (3,294,101) ਹਨ।
ਲਓ ਜੀ ਹੁਣ ਕਿਸਾਨਾਂ ਨੇ ਰੱਖਤੀ ਨਵੀਂ ਮੰਗ ! ਲਾਇਆ ਪੱਕਾ ਧਰਨਾ ! ਨਵੇਂ ਅੰਦੋਲਨ ਦੀ ਹੋਈ ਸ਼ੁਰੂਆਤ !
ਕੋਰੋਨਾ ਨਾਲ ਹੋਈਆਂ ਮੌਤਾਂ ਦੇ ਮਾਮਲਿਆਂ ‘ਚ ਬ੍ਰਾਜ਼ੀਲ 4,54,429 ਮੌਤਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਭਾਰਤ (318,895), ਮੈਕਸੀਕੋ (222,232), ਯੂਕੇ (127,758), ਇਟਲੀ (125,793), ਰੂਸ (120,406) ਅਤੇ ਫ਼ਰਾਂਸ (108,354) ‘ਚ 100,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.