ਪੁੱਤਰ ਦੇ ਜਨਮ ਤੋਂ ਬਾਅਦ ਗਾਇਕ ਨਿੰਜਾ ਨੂੰ ਯਾਦ ਆਇਆ ਬਚਪਨ
ਪਟਿਆਲਾ : ਬੀਤੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਨਿੰਜਾ ਦੇ ਘਰ ਪੁੱਤਰ ਨੇ ਜਨਮ ਲਿਆ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਨਿੰਜਾ ਦੀ ਪਤਨੀ ਨੇ ਪਿਆਰੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦੀ ਖੁਸ਼ੀ ਨਿੰਜਾ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰਕੇ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਨਿੰਜਾ ਨੇ ਆਪਣੇ ਨਵਜੰਮੇ ਪੁੱਤਰ ਨਿਸ਼ਾਨ ਦੀ ਪਹਿਲੀ ਝਲਕ ਆਪਣੇ ਫ਼ੈਨਜ਼ ਨੂੰ ਦਿਖਾਈ ਸੀ, ਜਿਸ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਖ਼ੂਬ ਪਿਆਰ ਦਿੱਤਾ।
ਰਾਮ ਰਹੀਮ ਨੂੰ ਮਿਲੀ ਜ਼ਮਾਨਤ, ਅਕਾਲੀ ਆਗੂ ਦਾ ਵੱਡਾ ਬਿਆਨ, ਸਿੱਖਾਂ ਨਾਲ ਹੋਇਆ ਧੱਕਾ! D5 Channel Punjabi
ਇੰਝ ਲੱਗਦਾ ਹੈ ਕਿ ਨਿੰਜਾ ਆਪਣੇ ਪੁੱਤਰ ਨਿਸ਼ਾਨ ਨੂੰ ਦੇਖ ਕੇ ਆਪਣੇ ਖ਼ੁਦ ਦੇ ਬਚਪਨ ਦੀਆਂ ਯਾਦਾਂ ‘ਚ ਕਿਤੇ ਗੁਆਚ ਗਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ‘ਨਿੰਜਾ ਨਿੰਜਾ ਕਹਿੰਦੇ ਆ ਮੁੰਡੇ ਨੂੰ।’ ਉਨ੍ਹਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.