Breaking NewsD5 specialNewsPunjabTop News

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਮਹਾਨ ਵਿਗਿਆਨੀ ਬੈਂਜਮਿਨ ਫ਼ਰੈਂਕਲਿਨ ਦੇ ਜਨਮ ਦਿਨ ਤੇ ਇਕ ਵੈਬਨਾਰ ਦਾ ਆਯੋਜਨ

ਵਿਦਿਆਰਥੀ ਸਰ ਬੈਂਜਮਿਨ ਫ਼ਰੈਂਕਲਿਨ ਵਲੋਂ ਪਾਏ ਪੂਰਨਿਆਂ ਤੇ ਚੱਲਣ

ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਮਹਾਨ ਵਿਗਿਆਨੀ ਸਰ ਬੈਂਜਮਿਨ ਫ਼ਰੈਂਕਲਿਨ ਦੇ ਜਨਮ ਦਿਨ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬਨਾਰ ਪੰਜਾਬ ਦੇ ਵੱਖ-ਵੱਖ ਸਕੂਲਾਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਅੱਜ ਦਾ ਦਿਨ ਮਹਾਨ ਵਿਗਿਆਨੀ ਸਰ ਬੈਂਜੂਮੈਨ ਫ਼ਰੈਂਕਲਿਨ ਵਲੋਂ ਕੀਤੀਆਂ ਗਈਆਂ ਖੋਜਾਂ ਨੂੰ ਸਹਿਲਾਉਣ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰ ਫ਼ਰੈਂਕਲਿਨ ਨੇ ਬਿਜਲੀ ਦੇ ਖੇਤਰ ਵਿਚ ਬਹੁਤ ਅਹਿਮ ਖੋਜਕਾਰਜਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਸਿਧਾਂਤ ਵੀ ਦਿੱਤੇ ਹਨ।ਉਨ੍ਹਾਂ ਵਿਗਿਆਨ ਦੇ ਖੇਤਰ ਵਿਚ ਸਰ ਫ਼ਰੈਂਕਲਿਨ ਵਲੋਂ ਪਾਏ ਯੋਗਦਾਨ ਦੀ ਚਰਚਾ ਕਰਦਿਆਂ ਦੱਸਿਆ ਕਿਵੇਂ ਸਰ ਫ਼ਰੈਂਕਲਿਨ ਵਲੋਂ ਕੁਦਰਤ ਦੇ ਵੱਖ-ਵੱਖ ਪਹਿਲੂਆਂ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰ ਫ਼ਰੈਂਕਲਿਨ ਵਲੋਂ ਮੈਡੀਕਲ ਕੈਥੀਟਰ, ਲਾਈਟਨਿੰਗ ਰਾਡ, ਫ਼ਰੈਂਕਲਿਨ ਸਟੋਵ, ਕੈਰਿਜ ਓਡਮੀਟਰ, ਬਾਇਫ਼ੋਕਲ ਅਤੇ ਸੰਗੀਤਕ ਸਾਜਾਂ ਆਦਿ ਦੀਆਂ ਕਾਢਾਂ ਕੱਢੀਆਂ ਗਈਆਂ ਹਨ।

ਸਰ ਫ਼ਰੈਂਕਲਿਨ ਦੀ ਸੋਚ ਇਕ ਦਾਇਰੇ ਤੱਕ ਹੀ ਸੀਮਿਤ ਨਹੀਂ ਸੀ।ਉਨ੍ਹਾਂ ਦਾ ਇਹ ਵਿਸ਼ਵਾਸ਼ ਸੀ ਕਿ ਸਿਰਜਣਾ ਲਈ ਸਾਨੂੰ ਪਹਿਲਾਂ ਸਮੱਸਿਆਂ ਦੀ ਪਛਾਣ ਹੋਣੀ ਚਾਹੀਦੀ ਹੈ ਅਤੇ ਫ਼ਿਰ ਉਸ ਦੇ ਢੁੱਕਵੇਂ ਹੱਲ ਲੱਭਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਰ ਫ਼ਰੈਂਕਲਿਨ ਤੋਂ ਪ੍ਰੇਰਨਾਂ ਲੈਂਦਿਆਂ ਸਮਾਜ ਦੀਆਂ ਸਮਸਿਆਵਾਂ ਦੀ ਪਛਾਣ ਦੇ ਨਾਲ—ਨਾਲ ਉਹਨਾਂ ਦੇ ਹੱਲ ਲੱਭਣ ਵੱਲ ਤਵਜੋਂ ਦੇਣੀ ਚਾਹੀਦੀ ਹੈ। ਡਾ. ਗਰੋਵਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇੰਸ ਸਿਟੀ ਵਿਖੇ ਬਹੁਤ ਜਲਦ ਹੀ ਬਿਜਲੀ *ਤੇ ਆਧਾਰਤ ਇਕ ਗੈਲਰੀ ਸਥਾਪਿਤ ਕੀਤੀ ਜਾ ਰਹੀ ਹੈ।ਇਸ ਗੈਲਰੀ ਵਿਚ ਬਿਜਲੀ ਨਾਲ ਸਬੰਧਤ ਵਿਗਿਆਨੀਆਂ ਦੀਆਂ ਸਾਰੀਆਂ ਕਾਢਾਂ ਨੂੰ ਬਹੁਤ ਦਿਲਚਸਪ ਤਰੀਕੇ ਨਾਲ ਦਿਖਾਇਆ ਜਾਵੇਗਾ।

ਵੈਬਨਾਰ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਡਾ. ਜਸੀਜਤ ਸਿੰਘ ਬਾਗਲਾ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ । ਉਨ੍ਹਾਂ “ ਪੁਲਾੜ ਤੋਂ ਡੂੰਘੀ ਪੁਲਾੜ ਦੀ ਖੋਜ : ਭਾਰਤ ਦੇ ਯਤਨ” ਵਿਸ਼ੇ ਤੇ ਇਕ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਭਾਰਤ ਸਰਕਾਰ ਵਲੋਂ ਪੁਲਾੜ ਖੋਜਾਂ ਸਬੰਧੀ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਖੇਤਰ ਵੱਲ ਪ੍ਰੇਰਿਤ ਕੀਤਾ। ਉਨ੍ਹਾ ਦੱਸਿਆ ਕਿ ਭਾਰਤ ਵਲੋਂ 2015 ਵਿਚ ਸ਼ੁਰੂ ਕੀਤੇ ਗਏ ਐਸਟ੍ਰੋਸੈਟ ਉਪਗ੍ਰਹਿਅ ਰਾਹੀਂ ਇਕੋ ਸਮੇਂ ਕਈ ਤਰੰਗਾਂ ਦੀ ਲੰਬਾਈ ਨਾਲ ਪੁਲਾੜੀ ਵਸਤੂਆਂ ਨੂੰ ਘੋਖਿਆ ਜਾ ਸਕਦਾ ਹੈੇ।ਅਜਿਹੇ ਯਤਨਾਂ ਦੇ ਨਾਲ ਹੀ ਖਗੋਲ ਵਿਗਿਆਨ ਅਸਮਾਨ ਦਾ ਨਿਰੀਖਣ ਅਤੇ ਨਵੀਆਂ ਪੁਲਾੜੀ ਘਟਨਾਵਾਂ ਦੀ ਖੋਜ ਕਰਨ ਦੇ ਸਮਰੱਥ ਬਣਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਖਗੋਲ ਵਿਗਿਆਨ ਬਹੁਤ ਸਾਰੇ ਯੰਤਰਾਂ *ਤੇ ਕੰਮ ਕਰ ਰਹੇ ਹਨ, ਇਸ ਲਈ ਖਗੋਲ ਵਿਗਿਆਨ ਭਵਿੱਖ ਬਹੁਤ ਸੁਨਹਿਰੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button