Punjab

ਪੁਲੀਸ ਮੁਲਾਜ਼ਮਾਂ ਲਈ ‘ਹੋਮ ਅਵੇ ਫਰਾਮ ਹੋਮ’ ਫੈਸਿਲਟੀ ਸਥਾਪਤ ਕੀਤੀ ਜਾਵੇਗੀ

-ਕੋਵਿਡ-19 ਵਿਰੁੱਧ ਮੋਹਰਲੀ ਕਤਾਰ ‘ਚ ਡਟੇ ਪੁਲੀਸ ਕਰਮੀਆਂ ਨੂੰ ਸਾਰੇ ਸੁਰੱਖਿਆ ਉਪਕਰਣ ਮੁਹੱਈਆ ਕਰਵਾਏ ਜਾਣਗੇ
ਚੰਗੀਗੜ•, 20 ਅਪ੍ਰੈਲ :
ਕੋਵਿਡ-19 ਵਿਰੁੱਧ ਮੋਹਰਲੀ ਕਤਾਰ ਵਿੱਚ ਡਟੇ ਪੰਜਾਬ ਪੁਲਿਸ ਦੇ ਜਵਾਨਾਂ ਲਈ ਹੁਣ ਜ਼ਿÎਲਿ•ਆਂ ਜਿੱਥੇ ਉਹ ਡਿਊਟੀ ਕਰ ਰਹੇ ਹਨ, ਵਿੱਚ ‘ਹੋਮ ਅਵੇ ਫਰਾਮ ਹੋਮ’ ਫੈਸਿਲਟੀ ਸਥਾਪਤ ਕੀਤੀ ਜਾਵੇਗੀ  ਜਿੱਥੇ ਸੰਭਾਵਤ / ਸ਼ੱਕੀ ਇਨਫੈਕਸ਼ਨ ਦੇ ਮਾਮਲੇ ਵਿਚ ਹੋਮ ਕੁਆਰੰਟਾਈਨ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਉਪਲੱਬਧ ਹੋਣਗੀਆਂ।
ਮੋਹਰਲੀ ਕਤਾਰ ਵਿੱਚ ਖੜ• ਕੇ ਉੱਚ ਜੋਖ਼ਮ ਵਾਲੀਆਂ ਥਾਵਾਂ ‘ਤੇ ਡਿਊਟੀ ਕਰ ਰਹੇ ਸਾਰੇ ਪੁਲਿਸ ਕਰਮਚਾਰੀਆਂ ਦੀ ਕਿਸੇ ਵੀ ਇਨਫੈਕਸ਼ਨ ਤੋਂ ਸੰਪੂਰਨ ਸੁਰੱÎਖਿਆ ਯਕੀਨੀ ਬਣਾਉਣ ਲਈ ਉਨ•ਾਂ ਨੂੰ ਸਾਰੇ ਸੁਰੱਖਿਆ ਉਪਕਰਨ (ਫੁੱਲ ਬਾਡੀ ਪ੍ਰੋਟੈਕਟਿਕ ਵੀਅਰ)  ਜਿਵੇਂ ਪੀਪੀਈ, ਐਨ 95 ਤੇ ਟ੍ਰਿਪਲ ਲੇਅਰ ਮਾਸਕ ਅਤੇ ਦਸਤਾਨੇ ਵੀ ਮੁਹੱਈਆ ਕਰਵਾਏ ਜਾਣਗੇ।
ਸਾਰੇ ਪੁਲੀਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਜ਼ਿਲ•ੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਵਿੱਚ ਕਿਸੇ ਵੀ ਫਲੂ ਜਾਂ ਕੋਵਿਡ ਜਿਹੇ ਲੱਛਣਾਂ ਦੀ ਜਲਦੀ ਪਛਾਣ ਲਈ ਪ੍ਰਭਾਵਸ਼ਾਲੀ ਉਪਾਅ ਕਰਨ ਤਾਂ ਜੋ ਉਨ•ਾਂ ਦੀ ਜਲਦੀ ਸੰਭਾਲ, ਇਲਾਜ ਅਤੇ ਆਰਾਮ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਅਹਿਮ ਫੈਸਲੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਸੂਬੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਸਾਰੇ ਜ਼ਿਲ•ਾ ਪੁਲਿਸ ਮੁਖੀਆਂ ਅਤੇ ਰੇਂਜਾਂ ਦੇ ਆਈਜੀ / ਡੀਆਈਜੀ ਨਾਲ ਇੱਕ ਵੀਡੀਓ ਕਾਨਫਰੰਸ ਦੌਰਾਨ ਲਏ ਗਏ ਕਿਉਂਕਿ ਦੇਸ਼ ਵਿਆਪੀ ਤਾਲਾਬੰਦੀ ਦਾ ਦੂਜਾ ਪੜਾਅ ਸੋਮਵਾਰ ਸਵੇਰ ਤੋਂ ਅਮਲ ਵਿੱਚ ਆ ਗਿਆ ਹੈ। ਮੀਟਿੰਗ ਵਿਚ ਸਟੇਟ ਹੈਡਕੁਆਰਟਰ ਦੇ ਅਹੁਦੇਦਾਰਾਂ, 7 ਏ.ਡੀ.ਜੀ.ਪੀਜ਼ ਜਿਨ•ਾਂ ਨੂੰ ਜ਼ਿਲ•ਾ ਪੁਲਿਸ ਦੇ ਕੰਮਕਾਜ ਅਤੇ ਕੋਵਿਡ ਸੰਕਟ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੇ ਅਮਲ ਦੀ ਨਿਗਰਾਨੀ ਕਰਨ ਲਈ  ਪੁਲਿਸ ਰੇਂਜਾਂ ਦਾ ਇੰਚਾਰਜ ਲਗਾਇਆ ਗਿਆ ਹੈ, ਵੀ ਹਾਜ਼ਰ ਸਨ।
ਵੀਡੀਓ ਕਾਨਫਰੰਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੁਲਿਸ ਮੁਲਾਜ਼ਮਾਂ ਜਿਨ•ਾਂ ਦੇ ਇਨਫੈਕਸ਼ਨ ਤੋਂ ਪ੍ਰਭਾਵਿਤ ਹੋਣ ਦਾ ਸ਼ੱਕ ਹੋਵੇ, ਨੂੰ ਇਕਾਂਤਵਾਸ ਲਈ ਘਰ ਭੇਜ ਕੇ ਉਨ•ਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਜੋਖ਼ਮ ਵਿੱਚ ਪਾਉਣ ਦੀ ਬਜਾਏ, ਅਜਿਹੇ ਪੁਲੀਸ ਕਰਮੀਆਂ ਲਈ ਜ਼ਿਲ•ਾ ਹੋਮ ਕੁਆਰੰਟਾਈਨ ਸੈਂਟਰ ਸਥਾਪਤ ਕੀਤੇ ਜਾਣਗੇ। ਇਨ•ਾਂ ਕੇਂਦਰਾਂ ਦੀ ਸਥਾਪਨਾ ਲਈ ਹਰੇਕ ਜ਼ਿਲ•ੇ ਵਿੱਚ ਲੋੜੀਂਦੀਆਂ ਥਾਵਾਂ / ਇਮਾਰਤਾਂ ਦੀ ਪਛਾਣ ਕੀਤੀ ਜਾਏਗੀ।
ਜਦੋਂ ਵੀ ਕਿਸੇ ਪੁਲਿਸ ਅਧਿਕਾਰੀ ਦੀ ਪਛਾਣ ਇੱਕ ਕੋਵਿਡ ਪਾਜ਼ੇਟਿਵ ਮਰੀਜ਼ ਦੇ ਪ੍ਰਾਇਮਰੀ ਜਾਂ ਸੈਕੰਡਰੀ ਸੰਪਰਕ ਵਜੋਂ ਹੁੰਦੀ ਹੈ ਤਾਂ ਉਸਨੂੰ ਇਹਨਾਂ ਫੈਸਿਲਟੀਜ਼ ਵਿੱਚ ਕੁਆਰੰਟੀਨ ਦੇ ਅਧੀਨ ਰੱਖਿਆ ਜਾਵੇਗਾ, ਜਿਸ ਦੀ ਵਰਤੋਂ ਉਨ•ਾਂ ਵਿਅਕਤੀਆਂ ਨੂੰ ਇਕਾਂਤਵਾਸ ਰੱਖਣ ਲਈ ਵੀ ਕੀਤੀ ਜਾਵੇਗੀ ਜਿਨ•ਾਂ ਦੀ ਟੈਸਟਿੰਗ ਹੋ ਚੁੱਕੀ ਹੈ ਪਰ ਰਿਪੋਰਟ ਦੀ ਉਡੀਕ ਹੈ। ਇੱਥੇ  ਪੁਸ਼ਟੀ ਕੀਤੇ ਕੋਵਿਡ ਕੇਸ ਦੇ ਪ੍ਰਾਇਮਰੀ ਜਾਂ ਸੈਕੰਡਰੀ ਸ਼ੱਕੀ ਕੇਸ ਵੀ ਆ ਸਕਦੇ ਹਨ ਇਸ ਲਈ ਨਮੂਨੇ ਲੈਣ ਦੀ ਮਿਤੀ ਤੋਂ ਰਿਪੋਰਟ ਆਉਣ ਤੱਕ ਕੁਆਰੰਟਾਈਨ ਜ਼ਰੂਰੀ ਹੋ ਜਾਂਦਾ ਹੈ।
ਡੀਜੀਪੀ ਨੇ ਕਿਹਾ ਕਿ ਇਨ•ਾਂ ਕੇਂਦਰਾਂ ਦੀ ਵਰਤੋਂ ਉੱਚ ਜੋਖ਼ਮ ਵਾਲੇ ਸੰਪਰਕਾਂ ਲਈ ਵੀ ਕੀਤੀ ਜਾਏਗੀ ਜਿਨ•ਾਂ ਨੂੰ ਰਿਪੋਰਟ ਨੈਗੇਟਿਵ ਹੋਣ ਦੇ ਬਾਵਜੂਦ ਵੀ 14 ਦਿਨਾਂ (ਸੰਪਰਕ ਵਿੱਚ ਆਉਣ ਦੀ ਮਿਤੀ ਤੋਂ) ਲਈ ਇਕਾਂਤਵਾਸ ਵਿੱਚ ਰੱਖਣਾ ਜ਼ਰੂਰੀ ਹੋਵੇ।

ਇਹ ਫੈਸਿਲਟੀਆਂ  ਕੁਰੰਨਟਾਈਨ ਕੀਤੇ ਵਿਅਕਤੀਆਂ ਦੀਆਂ  ਮੁੱਢਲੀਆਂ ਜ਼ਰੂਰਤਾਂ ਜਿਵੇਂ ਕਿ ਰਹਿਣ, ਪੋਸ਼ਟਿਕ ਭੋਜਨ ਦਾ ਪ੍ਰਬੰਧ, ਸਾਫ਼-ਸਫ਼ਾਈ ਦੀ ਵਿਵਸਥਾ, ਨਿਯਮਤ ਸਿਹਤ ਜਾਂਚ, ਐਮਰਜੈਂਸੀ ਆਵਾਜਾਈ, ਐਮਰਜੈਂਸੀ ਡਾਕਟਰੀ ਸਹਾਇਤਾ, ਮਨੋਰੰਜਨ ਆਦਿ ਦੀ ਪੂਰਤੀ ਲਈ ਚੰਗੀ ਤਰ•ਾਂ ਲੈਸ ਹੋਣਗੀਆਂ।
ਸਿਹਤ ਵਿਭਾਗ ਦੁਆਰਾ ਜ਼ਿਲ•ਾ ਪੁਲਿਸ ਨਾਲ ਲਗਾਏ ਮੈਡੀਕਲ ਡਾਕਟਰਾਂ ਨੂੰ ਇਨ•ਾਂ ਸਹੂਲਤਾਂ ਦਾ ਇੰਚਾਰਜ ਬਣਾਇਆ ਜਾਵੇਗਾ ਅਤੇ ਬਟਾਲੀਅਨਜ਼ ਵਿਚ ਤਾਇਨਾਤ ਡਾਕਟਰਾਂ ਨੂੰ ਵੀ ਇਸ ਮੰਤਵ ਲਈ ਨਾਮਜ਼ਦ ਕੀਤਾ ਜਾਵੇਗਾ ਤਾਂ ਜੋ ਲੋੜ ਪੈਣ ‘ਤੇ ਉਨ•ਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਇਨ•ਾਂ ਕੇਂਦਰਾਂ ਵਿੱਚ ਢੁੱਕਵਾਂ ਪੈਰਾ ਮੈਡੀਕਲ ਸਟਾਫ਼ ਵੀ ਹੋਵੇਗਾ। ਸ੍ਰੀ ਗੁਪਤਾ ਨੇ ਕਿਹਾ ਕਿ ਜੇ ਲੋੜ ਪਈ ਤਾਂ ਪ੍ਰਾਈਵੇਟ ਸੈਕਟਰ ਤੋਂ ਸਹਾਇਤਾ ਲਈ ਜਾ ਸਕਦੀ ਹੈ।
ਡੀਜੀਪੀ ਅਨੁਸਾਰ ਏ.ਡੀ.ਜੀ.ਪੀ. ਵੈਲਫੇਅਰ ਵੀ ਨੀਰਜਾ ਨੂੰ ਕੋਵਿਡ ਵਿਰੁੱਧ ਜੰਗ ਵਿੱਚ ਮੋਹਰਲੀ ਕਤਾਰ ਵਿੱਚ ਡਟੇ ਪੁਲੀਸ ਕਰਮੀਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਨਿਯਮਤ ਨਿਗਰਾਨੀ ਰੱਖਣਾ ਯਕੀਨੀ ਬਣਾਉਣ ਲਈ ਸੂਬਾ ਪੱਧਰੀ ਕੋਆਰਡੀਨੇਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਹ ‘ਜ਼ਿਲ•ਾ ਹੋਮ ਕੁਆਰੰਨਟੀਨ ਸੈਂਟਰਾਂ’ ਦੀ ਸਥਾਪਨਾ ਅਤੇ ਕੰਮਕਾਜ ਦਾ ਵੀ ਨਿਰੀਖਣ ਕਰਨਗੇ ਜਿਸਦੀ ਨਿਗਰਾਨੀ ਰੇਂਜਾਂ ਅਤੇ ਕਮਿਸ਼ਨਰੇਟਜ਼ ਦੇ ਏ.ਡੀ.ਜੀ.ਪੀ. ਅਤੇ ਰੇਂਜਾਂ ਦੇ  ਆਈ.ਜੀ.ਪੀਜ਼ / ਡੀ.ਆਈ.ਜੀਜ਼ ਕਰਨਗੇ। ਹਰ ਜ਼ਿਲ•ਾ ਪੁਲਿਸ ਮੁਖੀ ਰਾਜ ਦੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਸਿਹਤ ਦੀ ਭਲਾਈ ਲਈ ਚੁੱਕੇ ਵੱਖ ਵੱਖ ਕਦਮਾਂ ਦੇ ਸਹੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਆਪਣੇ ਜ਼ਿਲ•ੇ ਵਿੱਚ ਇੱਕ ਡੀਐਸਪੀ / ਏਸੀਪੀ ਰੈਂਕ ਦੇ ਅਧਿਕਾਰੀ ਨੂੰ ਡੀਐਸਪੀ ਵੈਲਫੇਅਰ ਵਜੋਂ ਨਿਯੁਕਤ ਕਰਨਗੇ।
ਇਸੇ ਦੌਰਾਨ ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀ ਪਾਲਿਸੀ ਅਨੁਸਾਰ ਨਾਨ- ਕੰਟੇਨਮੈਂਟ/ਹੌਟਸਪੌਟ ਜ਼ੋਨਾਂ ਵਿੱਚ ਸਨਅਤੀ ਇਕਾਈਆਂ, ਉਸਾਰੀ ਵਾਲੀਆਂ ਥਾਵਾਂ, ਸੜਕ ਨਿਰਮਾਣ ਪ੍ਰਾਜੈਕਟਾਂ ਲਈ ਪਾਬੰਦੀਆਂ ਵਿੱਚ ਛੋਟ ਨੂੰ ਯਕੀਨੀ ਬਣਾਉਂਦਿਆਂ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਜਾਣੂੰ ਕਰਵਾਇਆ ਅਤੇ ਇਹ ਵੀ ਕਿਹਾ ਕਿ ਇਨ•ਾਂ ਸਾਰੀਆਂ ਗਤੀਵਿਧੀਆਂ ਦੌਰਾਨ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮਾਂ, ਢੁੱਕਵੀਂ ਸੈਨੀਟੇਸ਼ਨ ਅਤੇ ਸਾਫ਼-ਸਫ਼ਾਈ ਆਦਿ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਪੁਲੀਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਵੀ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਰਾਜ ਵਿੱਚ ਕੋਰੋਨਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਾਢੀ ਅਤੇ ਖਰੀਦ ਕਾਰਜਾਂ ਨੂੰ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾਵੇ।
ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਏਸੀਪੀ ਉੱਤਰੀ, ਲੁਧਿਆਣਾ ਸ੍ਰੀ ਅਨਿਲ ਕੋਹਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਨ•ਾਂ ਨੇ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਆਪਣੀ ਜਾਨ ਦੇ ਦਿੱਤੀ। ਚੰਡੀਗੜ• ਹੈਡਕੁਆਰਟਰ ਅਤੇ ਰੇਂਜਾਂ ਅਤੇ ਜ਼ਿਲਿ•ਆਂ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕਰੋਨਾ ਜੰਗ ਦੇ ਯੋਧਿਆਂ ਅਨਿਲ ਕੋਹਲੀ ਅਤੇ ਦਵਿੰਦਰ ਕੁਮਾਰ, ਇੰਸਪੈਕਟਰ, ਜੂਨੀ, ਇੰਦੌਰ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ।

vibhor

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button