PunjabTop News

ਪੁਲਿਸ ਵੱਲੋਂ ਇਨਕਾਊਟਰ ਵਿਚ ਮਾਰੇ ਗਏ ਰਣਜੀਤ ਸਿੰਘ ਨੂੰ ਘਰੋ ਗ੍ਰਿਫਤਾਰ ਕਰਕੇ ਕਤਲ ਕੀਤਾ, ਉੱਚ ਪੱਧਰੀ ਜਾਂਚ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 27  ਫਰਵਰੀ ( ) “ਜਿਸ ਤਰ੍ਹਾਂ ਬੀਤੇ ਸਮੇ ਵਿਚ ਪੁਲਿਸ ਸਿੱਖ ਨੌਜਵਾਨੀ ਨੂੰ ਘਰਾਂ ਤੋ ਫੜਕੇ ਜਾਂ ਆਉਦੇ-ਜਾਂਦੇ ਰਾਹ ਵਿਚ ਗ੍ਰਿਫਤਾਰ ਕਰਕੇ ਝੂਠੇ ਪੁਲਿਸ ਮੁਕਾਬਲੇ ਬਣਾਉਦੀ ਰਹੀ ਹੈ, ਉਸੇ ਤਰ੍ਹਾਂ ਦਾ ਜਾਬਰ ਦੌਰ ਪੰਜਾਬ ਪੁਲਿਸ ਨੇ ਫਿਰ ਸੁਰੂ ਕਰ ਦਿੱਤਾ ਹੈ । ਜੋ ਗੁਰਦਾਸਪੁਰ ਵਿਚ ਸ. ਰਣਜੀਤ ਸਿੰਘ ਨਾਮ ਦੇ ਸਿੱਖ ਨੌਜਵਾਨ ਦੀ ਮੌਤ ਦਾ ਕਾਰਨ ਪੁਲਿਸ ਮੁਕਾਬਲਾ ਦਰਸਾਇਆ ਗਿਆ ਹੈ, ਇਹ ਸਰਾਸਰ ਪੁਲਿਸ ਵੱਲੋ ਮਨਘੜਤ ਕਹਾਣੀ ਬਣਾਕੇ ਪੇਸ ਕੀਤੀ ਗਈ ਹੈ । ਜਦੋਕਿ ਮ੍ਰਿਤਕ ਦੇ ਮਾਤਾ-ਪਿਤਾ ਅਤੇ ਸੰਬੰਧਤ ਨੌਜਵਾਨ ਦਾ ਸਮੁੱਚਾ ਪਿੰਡ ਇਹ ਕਹਿ ਰਿਹਾ ਹੈ ਕਿ ਰਣਜੀਤ ਸਿੰਘ ਨੂੰ ਪੁਲਿਸ ਉਸਦੇ ਘਰ ਤੋ ਫੜਕੇ ਲੈ ਗਈ ਸੀ । ਲੇਕਿਨ ਬਾਅਦ ਵਿਚ ਹਥਿਆਰਾਂ ਦੀ ਬਰਾਮਦਗੀ ਕਰਨ ਦਾ ਬਹਾਨਾ ਬਣਾਕੇ ਅਤੇ ਫਰਾਰ ਹੋ ਜਾਣ ਦੀ ਕਹਾਣੀ ਬਣਾਈ ਗਈ । ਫਿਰ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦਾ ਵਿਰਤਾਤ ਸਿਰਜਿਆ ਗਿਆ । ਜੋ ਕਿ ਪੁਲਿਸ ਤੰਤਰ ਵੱਲੋ ਬਣਾਇਆ ਗਿਆ ਬਣਾਉਟੀ ਸਯੰਤਰ ਹੈ । ਇਸੇ ਤਰ੍ਹਾਂ ਪੱਟੀ ਦੇ ਲਾਗੇ ਜੱਲੋਕੇ ਪਿੰਡ ਵਿਚ ਵੀ ਅਜਿਹਾ ਦੁਖਾਂਤ ਬੀਤੇ ਦਿਨੀਂ ਵਾਪਰਿਆ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਇਸ ਹੋਏ ਕਤਲ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਵੀ ਮੰਗ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦਾਸਪੁਰ ਵਿਖੇ ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋ ਸ. ਰਣਜੀਤ ਸਿੰਘ ਨਾਮ ਦੇ ਇਕ ਨੌਜਵਾਨ ਨੂੰ ਝੂਠਾ ਪੁਲਿਸ ਮੁਕਾਬਲਾ ਦਿਖਾਕੇ ਮਾਰੇ ਜਾਣ ਦੀ ਬਣਾਈ ਮਨਘੜਤ ਕਹਾਣੀ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪੁਲਿਸ ਅਤੇ ਸਰਕਾਰ ਵੱਲੋ ਫਿਰ ਤੋ ਬੀਤੇ ਸਮੇ ਦੀ ਤਰ੍ਹਾਂ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਸੁਰੂਆਤ ਕਰਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਨ ਦੇ ਨਾਲ-ਨਾਲ ਇਸਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਹੋਏ ਕਤਲ ਉਤੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਜੀਪ ਉਲਟ ਗਈ ਸੀ ਜਿਸ ਕਾਰਨ ਉਹ ਫਰਾਰ ਹੋ ਗਿਆ, ਜਦੋਕਿ ਦੂਸਰੇ ਮੁਲਾਜਮ ਜਦੋ ਜੀਪ ਉਲਟਣ ਕਾਰਨ ਜਖਮੀ ਹੋਏ ਦਿਖਾਏ ਗਏ ਹਨ, ਤਾਂ ਸ. ਰਣਜੀਤ ਸਿੰਘ ਜਖਮੀ ਕਿਉਂ ਨਹੀ ਹੋਇਆ ? ਫਿਰ ਤੜਕੇ 3 ਵਜੇ ਰਾਤ ਦੇ ਹਨ੍ਹੇਰੇ ਵਿਚ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਣ ਦੀ ਪੁਲਿਸ ਦੀ ਕੀ ਮਜਬੂਰੀ ਸੀ ? ਫਿਰ ਉਹ 30 ਕਿਲੋਮੀਟਰ ਦੂਰ ਐਨੇ ਥੋੜੇ ਸਮੇ ਵਿਚ ਕਿਵੇ ਪਹੁੰਚ ਗਿਆ ਅਤੇ ਉਸਨੇ ਬਾਈਕ ਤੇ ਪਿਸਟਲ ਕਿਥੋ ਲਿਆ ? ਫਿਰ ਸੱਚਾਈ ਨੂੰ ਦਬਾਉਣ ਲਈ ਉਸਦੇ ਪਿੰਡ ਦੇ ਸੀ.ਸੀ.ਟੀ.ਵੀ ਕੈਮਰੇ ਅਤੇ ਜਿਸ ਇਲਾਕੇ ਵਿਚ ਮੁਕਾਬਲਾ ਦਿਖਾਇਆ ਗਿਆ ਹੈ, ਉਥੋ ਦੀ ਸੀਸੀਟੀਵੀ ਕੈਮਰੇ ਪੁਲਿਸ ਨੇ ਕਿਉਂ ਉਤਾਰੇ ? ਇਨ੍ਹਾਂ ਸਭ ਪ੍ਰਸ਼ਨਾਂ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਪੁਲਿਸ ਨੇ ਉਸਨੂੰ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਮਨਘੜਤ ਕਹਾਣੀ ਘੜੀ ਹੈ ਜਦੋਕਿ ਅਸਲੀਅਤ ਵਿਚ ਇਹ ਪੁਲਿਸ ਨੇ ਕਤਲ ਕੀਤਾ ਹੈ । ਇਸੇ ਤਰ੍ਹਾਂ ਦੀ ਕਹਾਣੀ ਪੱਟੀ ਲਾਏ ਜੱਲੋਕੇ ਪਿੰਡ ਵਿਚ ਹੋਏ ਦੁਖਾਂਤ ਦੀ ਸਾਹਮਣੇ ਆਉਦੀ ਹੈ ।

ਸ. ਮਾਨ ਨੇ ਇਕ ਹੋਰ ਸੱਚ ਨੂੰ ਸਾਹਮਣੇ ਲਿਆਉਦੇ ਹੋਏ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਗੈਗਸਟਰਾਂ ਤੇ ਨਸੀਲੀਆ ਵਸਤਾਂ ਦੇ ਕਾਰੋਬਾਰ ਵਿਚ ਸਾਮਿਲ ਅਪਰਾਧੀਆ ਨੂੰ ਗੋਲੀ ਨਾਲ ਮਾਰਨ ਦੀ ਬਿਆਨਬਾਜੀ ਕਰਦੇ ਹੋਏ ਪੰਜਾਬ ਤੇ ਸੈਟਰ ਦੀਆਂ ਦੁਸਮਣ ਤਾਕਤਾਂ ਦੀ ਪਿੱਠ ਪੂਰੀ ਹੈ । ਉਸ ਗੈਰ ਦਲੀਲ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਬਿਆਨਬਾਜੀ ਦਾ ਹੀ ਨਤੀਜਾ ਹੈ ਕਿ ਇਕ ਵਾਰੀ ਫਿਰ ਪੁਲਿਸ ਤੇ ਸਰਕਾਰ ਵੱਲੋ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖਤਮ ਕਰਨ ਦੀ ਸੁਰੂਆਤ ਕੀਤੀ ਹੈ । ਜਦੋਕਿ ਪੰਜਾਬੀਆਂ ਤੇ ਸਿੱਖ ਕੌਮ ਦੇ ਕਾਤਲਾਂ ਨੂੰ ਇਥੋ ਦੀ ਨੌਜਵਾਨੀ ਦੇ ਕਤਲ ਕਰਨ ਲਈ ਉਤਸਾਹਿਤ ਕਰਨ ਵਾਲੀ ਅਜਿਹੀ ਬਿਆਨਬਾਜੀ ਸੁਖਬੀਰ ਸਿੰਘ ਬਾਦਲ ਨੂੰ ਕਦਾਚਿਤ ਨਹੀ ਸੀ ਦੇਣੀ ਚਾਹੀਦੀ । ਇਹ ਤਾਂ ਆ ਬੈਲ ਮੈਨੂੰ ਮਾਰ ਦੀ ਕਹਾਵਤ ਨੂੰ ਸੱਚ ਕਰਨ ਵਾਲੀ ਕਾਰਵਾਈ ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ । ਜਿਸਦੀ ਅਸੀਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button