Breaking NewsD5 specialNewsPunjab

ਪੁਲਿਸ ਵਾਲੇ ਕਰਦੇ ਸੀ ਗਲਤ ਕੰਮ, ਪੈ ਗਿਆ ਛਾਪਾ, ਰੰਗੇ ਹੱਥੀਂ ਚੁੱਕ ਲਏ POLICE ਦੇ ASI ! D5 Channel Punjabi

ਮੋਗਾ : ਕਰੋਨਾ ਵਾਇਰਸ ਦੇ ਸਮੇਂ ਜਿੱਥੇ ਪੰਜਾਬ ਪੁਲਿਸ ਬੀਤੇ ਸਮੇਂ ਦਰਮਿਆਨ ਜਿੱਥੇ ਆਪਣੇ ਅਕਸ ਨੂੰ ਸੁਧਾਰਨ ਵਿੱਚ ਲੱਗੀ ਹੋਈ ਹੈ। ਉਧਰ ਦੂਜੇ ਪਾਸੇ ਕੁਝ ਪੁਲਿਸ ਮੁਲਾਜ਼ਮ ਅਜਿਹੇ ਵੀ ਹਨ ਜੋ ਕਿ ਪੁਲਿਸ ਦੀ ਸੁਧਰ ਰਹੀ ਛਬੀ ਨੂੰ ਦਾਗਦਾਰ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਪੁਲਿਸ ਦੇ 2 ਏਐੱਸਆਈ ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਦੋ ਔਰਤਾਂ ਜਸਵੰਤ ਕੋਰ ਤੇ ਉਸ ਦਾ ਪਤੀ ਹਰਜਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਸੀਮਾ ਰਾਣੀ ਵਾਸੀ ਦੇਹ ਵਪਾਰ ਦੇ ਸਬੰਧ ਉਕਤ ਮੁਲਾਜ਼ਮਾਂ ਦੀ ਸ਼ਹਿ ਨਾਲ ਬਲੈਕਮੇਲਿੰਗ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

Viral Video | ਜਨਾਨੀ ਨਾਲ ਸ਼ਰੇਆਮ ਗੰਦੀ ਕਰਤੂਤ, ਜਨਾਨੀਆਂ ਵੀ ਨਾਲ ਲੱਗੀਆਂ, ਪੀੜਤ ਔਰਤ ਤੋਂ ਸੁਣੋ ਸੱਚਾਈ

ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੁਭਾਸ਼ ਚੰਦਰ ਉਰਫ ਕਾਲੀ ਵਾਸੀ ਮਾਣੂੰਕੇ ਗਿੱਲ ਦੱਸਿਆ ਕਿ ਰਾਣੀ ਤੇ ਜਸਵੰਤ ਕੌਰ ਨੇ ਮੈਨੂੰ ਹਰਜਿੰਦਰ ਸਿੰਘ ਦੇ ਘਰ ਬੁਲਾਇਆ ਲਿਆ ਅਤੇ ਮੈਨੂੰ ਕਮਰੇ ਵਿੱਚ ਬਿਠਾ ਦਿੱਤਾ ਉਕਤ ਦੋਵੇਂ ਔਰਤਾਂ ਕਮਰੇ ਵਿੱਚ ਆ ਕੇ ਗ਼ਲਤ ਹਰਕਤਾਂ ਕਰਨ ਲੱਗੀਆਂ ਅਤੇ ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 2 ਏਐੱਸਆਈ ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਨੂੰ ਬੁਲਾ ਲਿਆ ਅਤੇ ਉਕਤ ਦੋਵੇਂ ਏ ਐੱਸ ਆਈ ਅਤੇ ਔਰਤਾਂ ਪੰਜਾਹ ਹਜ਼ਾਰ ਦੀ ਮੰਗ ਕਰਨ ਲੱਗੀਆਂ ਅਤੇ ਕਹਿਣ ਲੱਗੀਆਂ ਕਿ ਜੇਕਰ ਤੂੰ ਇੰਨੀ ਰਕਮ ਨਾ ਦਿੱਤੀ ਤਾਂ ਤੇਰੀ ਇੱਜ਼ਤ ਖਰਾਬ ਕਰ ਦੇਵਾਂਗੀਆ ਤੇ ਨਾਲੇ ਤੇਰੇ ਤੇ ਮਾਮਲਾ ਦਰਜ ਕਰਵਾ ਦੇਵਾਂਗੀਆ ਅਤੇ ਇਸ ਸਬੰਧ ਵਿੱਚ ਜਦੋਂ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੂੰ ਸ਼ਿਕਾਇਤ ਕਰਕੇ ਸਾਰੀ ਸੱਚਾਈ ਦੱਸੀ ਤਾਂ ਜਾਂਚ ਦੌਰਾਨ ਪਤਾ ਚੱਲਿਆ ਕਿ ਦੋਵੇਂ ਏਐੱਸਆਈ ਜਾਂਚ ਦੌਰਾਨ ਪਤਾ ਲੱਗਾ ਦੋਵੇਂ ਏ ਐੱਸ ਆਈ ਅਤੇ ਦੋਵੇਂ ਔਰਤਾਂ ਰਲ ਮਿਲ ਕੇ ਲੋਕਾਂ ਨੂੰ ਇਸ ਗਲਤ ਧੰਦੇ ਵਿੱਚ ਫਸਾ ਕੇ ਉਨ੍ਹਾਂ ਤੋਂ ਮੋਟੇ ਰੁਪਏ ਬਟੋਰਦੇ ਸਨ।

BIG NEWS || ਸ਼ਰਾਬ ਫੈਕਟਰੀ ਮਾਮਲੇ ‘ਚ ਵੱਡਾ ਖੁਲਾਸਾ, ਧੰਦੇ ਦਾ MASTER MIND ਨਿਕਲਿਆ ਕਾਂਗਰਸੀਆਂ ਦਾ ਖਾਸ

ਸਾਰੇ ਤੱਤਾਂ ਨੂੰ ਦੇਖਦਿਆਂ ਅੱਜ ਨਿਹਾਲ ਸਿੰਘ ਵਾਲਾ ਥਾਣਾ ਵਿੱਚ ਦੋ ਬੱਸਾਂ ਅਤੇ ਦੋ ਔਰਤਾਂ ਸਮੇਤ ਇੱਕ ਮਰਦ ਉੱਪਰ ਧਾਰਾ 384/385/120b ਸਾਜਿਸ ਤੇ ਦੇਹ ਵਪਾਰ ਦੇ ਧੰਦਾ ਕਰਵਾਉਣ ਤਹਿਤ ਮਾਮਲਾ ਦਰਜ ਕਰ ਦਿੱਤਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਐੱਸ ਪੀ ਐੱਚ ਰਤਨ ਸਿੰਘ ਬਰਾੜ ਨੇ ਭਰਾ ਨੇ ਦੱਸਿਆ ਕਿ ਸੁਭਾ ਚੰਦਰ ਉਰਫ਼ ਕਾਲੀ ਵਾਸੀ ਮਾਣੂਕੇ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਸਵੰਤ ਕੌਰ ਪਤਨੀ ਹਰਜਿੰਦਰ ਸਿੰਘ ਅਤੇ ਸੀਮਾ ਰਾਣੀ ਦੇਹ ਵਪਾਰ ਦੇ ਧੰਦੇ ਵਿੱਚ ਲੋਕਾਂ ਨੂੰ ਫਸਾ ਕੇ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਲੋਕਾਂ ਤੋਂ ਲੱਖਾਂ ਰੁਪਏ ਬਟੋਰਦੀਆਂ ਹਨ। ਪੁਲਿਸ ਨੇ ਇਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਦੋਂ ਜਾਂਚ ਕੀਤੀ ਤਾਂ ਸ਼ਿਕਾਇਤ ਕਰਤਾ ਅਨੁਸਾਰ ਦੋਵੇਂ ਔਰਤਾਂ ਅਤੇ ਦੋ ASI ਸਮੇਤ ਜਸਵੰਤ ਕੌਰ ਦੇ ਪਤੀ ਸਮੇਤ ਪੰਜ ਜਾਣਿਆ ਤੇ ਮਾਮਲਾ ਦਰਜ ਕਰ ਲਿਆ। ਅੱਜ ਪੰਜੇ ਦੋਸ਼ੀਆਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਅਗਲੀ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button