Breaking NewsD5 specialNewsPunjab

ਪੁਲਿਸ ਨੇ ਅੰਨ੍ਹੇ ਕਤਲ ਕੇਸ ਦਾ ਮਾਮਲਾ 96 ਘੰਟੇ ਵਿੱਚ ਸੁਲਝਾਇਆ : ਕੌਂਡਲ

ਪੁਲਿਸ ਵੱਲੋਂ ਆਧੁਨਿਕ ਢੰਗ ਤਰੀਕਿਆਂ ਨਾਲ ਕਾਬੂ ਕੀਤਾ ਕਥਿਤ ਦੋਸ਼ੀ

ਫ਼ਤਹਿਗੜ੍ਹ ਸਾਹਿਬ : ਸ਼੍ਰੀਮਤੀ ਅਮਨੀਤ ਕੌਂਡਲ IPS ਐਸ.ਐਸ.ਪੀ ਜਿਲ੍ਹਾ ਫਤਹਿਗੜ੍ਹ ਸਾਹਿਬ ਜੀ ਵੱਲੋਂ ਮਾੜੇ ਅਨਸਰਾਂ ਤਹਿਤ ਵਿੱਢੀ ਮੁਹਿੰਮ ਤਹਿਤ ਦਿੱਤੇ ਹੋਏ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਜਗਜੀਤ ਸਿੰਘ ਜੱਲ੍ਹਾ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਹਿਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਸੁਖਵਿੰਦਰ ਸਿੰਘ ਚੌਹਾਨ ਉਪ ਪੁਲਿਸ ਕਪਤਾਨ ਸਰਕਲ ਬਸੀ ਪਠਾਣਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਨੇ ਸਮੇਤ CIA ਸਟਾਫ ਸਰਹਿੰਦ ਦੀ ਟੀਮ ਦੇ ਅਤੇ ਇੰਸਪੈਕਟਰ ਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬਸੀ ਪਠਾਣਾ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਮਿਤੀ 11.12.2020 ਨੂੰ ਦਰਜ ਹੋਏ ਮੁਕੱਦਮੇ ਦੀ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਮਹਿਜ 04 ਦਿਨਾਂ ਦੇ ਅੰਦਰ-ਅੰਦਰ ਮੁਕੱਦਮਾ ਦੇ ਦੋਸ਼ੀ ਅੰਗਜ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਪਿੰਡ ਮਧੁਰਾਪੁਰ ਪੁਲਿਸ ਸਟੇਸ਼ਨ ਡੈਂਗ ਜਿਲ੍ਹਾ ਸੀਤਾਮੜੀ (ਬਿਹਾਰ) ਹਾਲ ਵਾਸੀ ਪਿੰਡ ਦੁਫੇੜਾ ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 10.12.2020 ਨੂੰ ਸਾਹਿਲ ਪੁੱਤਰ ਲੇਟ ਮੰਗਲ ਦਾਸ ਵਾਸੀ ਪਿੰਡ ਦੁਫੇੜਾ ਜਿਲ਼੍ਹਾ ਫਤਹਿਗੜ੍ਹ ਸਾਹਿਬ (ਉਮਰ ਕਰੀਬ 15 ਸਾਲ) ਸ਼ਾਮ ਕਰੀਬ 7:00 ਵਜੇ ਰੋਟੀ ਖਾ ਕੇ ਆਪਣੇ ਘਰੋ ਬਾਹਰ ਨਿਕਲਿਆ ਸੀ ਜੋ ਘਰ ਵਾਪਸ ਨਹੀ ਆਇਆ ਜਿਸ ਸਬੰਧੀ ਮੁਕੱਦਮਾ ਨੰਬਰ 178 ਮਿਤੀ 11.12.2020 ਅ/ਧ 365,34 ਹਿੰ:ਦੰ: ਥਾਣਾ ਬਸੀ ਪਠਾਣਾ ਦਰਜ ਰਜਿਸਟਰ ਕੀਤਾ ਗਿਆ ਤੇ ਕੁਝ ਹੀ ਘੰਟਿਆ ਬਾਅਦ ਸਾਹਿਲ ਦੀ ਲਾਸ਼ ਪਿੰਡ ਘੇਲ ਦੇ ਗੰਨੇ ਦੇ ਖੇਤ ਵਿੱਚੋ ਮਿਲਣ ਕਾਰਨ ਮੁਕੱਦਮਾ ਹਜਾ ਵਿੱਚ 302 ਹਿੰ:ਦੰ: ਦਾ ਵਾਧਾ ਕੀਤਾ ਗਿਆ। ਮ੍ਰਿਤਕ ਸਾਹਿਲ ਦੇ ਦੋਸਤਾ ਨੂੰ ਸ਼ਾਮਲ ਕਰਕੇ ਪੁੱਛ ਪੜਤਾਲ ਕੀਤੀ ਜੋ ਸਾਹਿਲ ਦਾ ਕਰੀਬੀ ਦੋਸਤ ਅੰਗਜ ਵਾਸੀ ਦੁਫੇੜਾ ਘਰ ਵਿੱਚੋ ਗਾਇਬ ਸੀ, ਜਿਸ ਸਬੰਧੀ ਕਾਫੀ ਪੁੱਛ ਪੜਤਾਲ ਕੀਤੀ ਪਰ ਘਰ ਦੇ ਮੈਬਰਾਂ ਨੇ ਕੋਈ ਤਸੱਲੀਬਖਸ਼ ਜੁਆਬ ਨਾ ਦਿੱਤਾ ਜਿਸ ਕਰਕੇ ਅੰਗਜ ਸ਼ੱਕ ਦੇ ਘੇਰੇ ਵਿੱਚ ਆ ਗਿਆ। ਜੋ ਦੋਸ਼ੀ ਅੰਗਜ ਨੂੰ ਬੀਤੀ ਕੱਲ ਮਿਤੀ 14-12-2020 ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕੀਤਾ।
ਮੁਕੱਦਮਾ ਉਕਤ ਵਿੱਚ ਅੰਗਜ ਕੁਮਾਰ ਨੂੰ ਅੱਜ ਸ਼ਾਮਲ ਤਫਤੀਸ਼ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ। ਦੌਰਾਂਨੇ ਪੁੱਛ-ਗਿੱਛ ਉੇਸ ਨੇ ਮ੍ਰਿਤਕ ਸਾਹਿਲ ਦਾ ਕਤਲ ਕਰਨਾ ਕਬੂਲ ਕੀਤਾ। ਜਿਸ ਤੇ ਮੁਕੱਦਮਾ ਉਕਤ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੌਰਾਂਨੇ ਪੁੱਛ-ਗਿੱਛ ਦੋਸ਼ੀ ਨੇ ਮ੍ਰਿਤਕ ਸਾਹਿਲ ਦਾ ਮੋਬਾਇਲ ਫੋਨ ਮਾਰਕਾ realme 7i ਸਮੇਤ ਦੋ ਸਿੰਮ ਬਰਾਮਦ ਕਰਵਾਏ ਅਤੇ ਮ੍ਰਿਤਕ ਸਾਹਿਲ ਦੀਆ ਚੱਪਲਾਂ ਜੋ ਦੋਸ਼ੀ ਨੇ ਪਿੰਡ ਘੇਲ ਦੇ ਇੱਕ ਹੋਰ ਗੰਨੇ ਦੇ ਖੇਤ ਦੇ ਸੜਕ ਦੇ ਕਿਨਾਰੇ ਤੇ ਸੁੱਟੀਆ ਸਨ, ਬਰਾਮਦ ਕਰਵਾਈਆ।ਮ੍ਰਿਤਕ ਨੂੰ ਮਾਰਨ ਸਮੇ ਵਰਤੀ ਹਥੌੜੀ ਦੋਸ਼ੀ ਤੋ ਬਰਾਮਦ ਕਰਵਾਈ ਗਈ।
ਦੋਸ਼ੀ ਅੰਗਜ ਜੋ ਕਿ ਪਿੱਛੋ ਬਿਹਾਰ ਦੇ ਜਿਲ੍ਹਾ ਸੀਤਾਮੜੀ ਨਾਲ ਸਬੰਧਤ ਹੈ ਜੋ ਕਰੀਬ 16/17 ਸਾਲਾਂ ਤੋਂ ਆਪਣੇ ਮਾਤਾ ਪਿਤਾ ਨਾਲ ਪਿੰਡ ਦੁਫੇੜਾ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਰਹਿ ਰਿਹਾ ਹੈ।ਮ੍ਰਿਤਕ ਸਾਹਿਲ ਦੀ ਦੋਸ਼ੀ ਅੰਗਜ ਨਾਲ ਇੱਕ ਹੀ ਸਕੂਲ ਵਿੱਚ ਪੜਨ ਕਾਰਨ ਗੂੜੀ ਦੋਸਤੀ ਸੀ, ਜੋ ਅਕਸਰ ਇੱਕ ਦੂਜੇ ਦੇ ਘਰ ਆਉਦੇ ਜਾਂਦੇ ਸਨ।ਅੰਗਜ ਨੂੰ ਇਹ ਸ਼ੱਕ ਸੀ ਕਿ ਸਾਹਿਲ ਉਸ ਦੀ ਭੈਣ ਤੇ ਮਾੜੀ ਨਜਰ ਰੱਖਦਾ ਹੈ।ਜੋ ਇਸੀ ਰੰਜਸ਼ ਵਿੱਚ ਦੋਸ਼ੀ ਅੰਗਜ ਨੇ ਪੂਰੀ ਪਲੈਨਿੰਗ ਦੇ ਤਹਿਤ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ।ਦੋਸ਼ੀ ਅੰਗਜ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
-Nav Gill
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button