Breaking NewsD5 specialNewsPoliticsPress ReleasePunjabTop News

ਬਿਕਰਮ ਸਿੰਘ ਮਜੀਠੀਆ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਅਤੇ ਪੀਟੀਸੀ ਦੇ ਐਮ ਡੀ ਰਬਿੰਦਰ ਨਰਾਇਣ ਨੂੰ ਝੁਠੇ ਕੇਸ ਵਿਚ ਫਸਾ ਕੇ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰ ਕੇ ਆਮ ਆਦਮੀ ਪਾਰਟੀ ਸਰਕਾਰ ਸਿਆਸੀ ਬਦਲਾਖੋਰੀ ’ਤੇ ਉਤਰੀ : ਅਕਾਲੀ ਦਲ

ਕਿਹਾ ਕਿ ਸੂਬਾ ਪੁਲਿਸ ਦੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਨ ਵਾਲੇ ਸਿਆਸੀ ਆਗੂਆਂ ਤੇ ਸੋਸ਼ਲ ਮੀਡੀਆ ਕਾਰਕੁੰਨਾਂ ਨੁੰ ਨਿਸ਼ਾਨਾ ਬਣਾਉਣ ਵਾਸਤੇ ਦੁਰਵਰਤੋਂ ਕੀਤੀ ਜਾ ਰਹੀ ਹੈ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਅਤੇ ਪੀ ਟੀ ਸੀ ਦੇ ਐਮ ਡੀ ਰਬਿੰਦਰ ਨਰਾਇਣ ਨੁੰ ਝੂਠੇ ਕੇਸ ਵਿਚ ਫਸਾ ਕੇ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰ ਕੇ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ ਜਦੋਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਨ ਵਾਲੇ ਸਿਆਸੀ ਆਗੂਆਂ ਤੇ ਸੋਸ਼ਲ ਮੀਡੀਆ ਕਾਰਕੁੰਨਾਂ ਖਿਲਾਫ ਪਰਚੇ ਦਰਜ ਕਰ ਕੇ ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

Akali Dal ਦੇ ਵੱਡੇ ਖੁਲਾਸੇ, Majihia ਨਾਲ ਜੇਲ੍ਹ ‘ਚ ਹੋਇਆ ਧੱਕਾ, Chandigarh ਤੋਂ LIVE | D5 Channel Punjabi

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਸਥਾਪਿਤ ਲੋਕਤੰਤਰੀ ਨਿਯਮਾਂ ਅਤੇ ਜੇਲ ਮੈਨੁਅਲ ਦੀ ਉਲੰਘਣਾ ਕਰ ਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਇਕ ਹਵਾਲਾਤੀ ਵਜੋਂ ਜਿਹੜੀਆਂ ਸਹੂਲਤਾਂ ਸਰਦਾਰ ਮਜੀਠੀਆ ਨੁੰ ਮਿਲਣੀਆਂ ਚਾਹੀਦੀਆਂ ਹਨ, ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ।

Sunil Jakhar ਨੂੰ Delhi ਤੋਂ ਆਇਆ ਨੋਟਿਸ, 7 ਦਿਨਾਂ ਬਾਅਦ ਹੋਊ ਧਮਾਕਾ | D5 Channel Punjabi

ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨੁੰ ਜਾਣ ਬੁੱਝ ਕੇ ਡਰਾਉਣ ਧਮਕਾਉਣ ਤੇ ਪ੍ਰੇਸ਼ਾਨ ਕਰਨ ਲਈ ਕੰਮ ਕਰ ਰਹੇ ਹਨ ਤੇ ਜੇਲ੍ਹ ਮੰਤਰੀ ਨੇ ਆਪ ਜੇਲ੍ਹ ਦਾ ਦੌਰਾ ਕਰ ਕੇ ਅਧਿਕਾਰੀਆਂ ਦੀ ਝਾੜ ਝੰਬ ਵੀ ਕੀਤੀ ਹੈ ਤੇ ਉਹਨਾ ਨੁੰ ਹਦਾਇਤਾਂ ਵੀ ਦਿੱਤੀਆਂ ਹਨ। ਉਹਨਾ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਮੰਤਰੀ ਨੇ ਇਕ ਹਵਾਲਾਤੀ ਦੀ ਬੈਰਕ ਦਾ ਦੌਰਾ ਕੀਤਾ ਹੋਵੇ ਜਿਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਸਿਆਸੀ ਬਦਲਾਖੋਰੀ ਕਰ ਰਹੀ ਹੈ।

SGPC ਦੇ ਖਜ਼ਾਨੇ ਦੀ ਹੋਊ ਜਾਂਚ! ਕੇਂਦਰ ਦੀ ਇਕ ਗਰੰਟੀ ਨਾਲ ਕਿਸਾਨ ਮਾਲੋ-ਮਾਲ! ਅਕਾਲੀ ਦਲ ਦਾ ਦੁੱਖ ਆਇਆ ਬਾਹਰ!

ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਦਲਾਖੋਰੀ ਸਿਰਫ ਸਰਦਾਰ ਮਜੀਠੀਆ ਤੱਕ ਸੀਮਤ ਨਹੀਂ ਹੈ ਬਲਕਿ ਸਰਕਾਰ ਪ੍ਰੈਸ ਦੀ ਆਜ਼ਾਦੀ ਨੁੰ ਵੀ ਕੁਚਲਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮਿਸ ਪੰਜਾਬਣ ਮੁਕਾਬਲੇ ਵਿਚ ਐਫ ਆਈ ਆਰ ਵਿਚ ਪੀ ਟੀ ਸੀ ਦੇ ਮੈਨੇਜਿੰਗ ਡਾਇਰੈਕਟਰ ਦਾ ਨਾਂ ਵੀ ਨਹੀਂ ਹੈ ਪਰ ਫਿਰ ਵੀ ਸੂਬੇ ਦੀ ਪੁਲਿਸ ਨੇ ਪੀ ਟੀ ਸੀ ਦੀ ਆਵਾਜ਼ ਕੁਚਲਣ ਲਈ ਸ੍ਰੀ ਨਰਾਇਣ ਨੁੰ ਝੂਠੇ ਕੇਸ ਵਿਚ ਫਸਾ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਪੀ ਟੀ ਸੀ ਦੇ ਐਮ ਡੀ ਅਤੇ ਹੋਰ ਸਟਾਫ ਜਾਂਚ ਵਿਚ ਸ਼ਾਮਲ ਹੋਏ ਸਨ ਤੇ ਉਹਨਾਂ ਸੀ ਸੀ ਟੀ ਵੀ ਦੀ ਫੁਟੇਜ ਪੁਲਿਸ ਨੁੰ ਸੌਂਪੀ ਸੀ ਤਾਂ ਜੋ ਕੇਸ ਦਾ ਸੱਚ ਸਾਹਮਣੇ ਆ ਸਕੇ।

ਪੰਜਾਬ ਦੇ ਨਿੱਜੀ ਸਕੂਲ ਮੁਕੰਮਲ ਬੰਦ, ਮਾਸੂਮ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਨਿਜੀ ਸਕੂਲ ਕਮੇਟੀ ਦਾ ਐਲਾਨ ਪ੍ਰਵਾਨ !

ਉਹਨਾਂ ਕਿਹਾ ਕਿਾ ਪੀ ਟੀ ਸੀ ਦੀ ਮੈਨੇਜਮੈਂਟ ਵਾਰ ਵਾਰ ਇਹ ਕਹਿੰਦੀ ਆ ਰਹੀ ਹੈ ਕਿ ਉਸਦਾ ਮੁੱਖ ਮੁਲਜ਼ਮ ਨੈਂਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਪੁਲਿਸ ਨੇ ਕੇਸ ਦੇ ਦੋ ਮੁੱਖ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਪੀ ਟੀ ਸੀ ਦੇ ਐਮ ਡੀ ਦੇ ਖਿਲਾਫ ਕਾਰਵਾਈ ਕਰ ਦਿੱਤੀ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੀ ਟੀ ਸੀ ਦੀ ਮੈਨੇਜਮੈਂਟ ਨੇ ਡੀ ਜੀ ਪੀ ਨੁੂੰ ਪੱਤਰ ਲਿਖ ਕੇ ਅਤੇ ਫਿਰ ਦੁਬਾਰਾ ਯਾਦ ਪੱਤਰ ਭੇਜ ਕੇ ਕਿਹਾ ਹੈ ਕਿ ਕੇਸ ਦੇ ਸਾਰੇ ਸਬੂਤ ਦੇਣ ਦੇ ਬਾਵਜੂਦ ਸੂਬਾ ਪੁਲਿਸ ਨੇ ਇਸਨੁੰ ਝੂਠੇ ਕੇਸ ਵਿਚ ਕਿਉਂ ਫਸਾ ਦਿੱਤਾ ਹੈ।

BIG News : ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਬੰਦ, ਦਰਵਾਜ਼ੇ ਅੱਗੇ ਲੱਗ ਗਿਆ ਮੋਰਚਾ | D5 Channel Punjabi

ਉਹਨਾਂ ਕਿਹਾ ਕਿ ਪੀ ਟੀ ਸੀ ਨੇ ਨਾ ਸਿਰਫ ਮੁਹਾਲੀ ਦਫਤਰ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੇ ਡੀ ਵੀ ਆਰ ਪੁਲਿਸ ਨੁੰ ਸੌਂਪੇ ਬਲਕਿ ਵੀਡੀਓ ਸਬੂਤ ਵੀ ਦਿੱਤੇ ਜਿਸ ਤੋਂ ਸਪਸ਼ਟ ਹੈ ਕਿ ਸ਼ਿਕਾਇਤਕਰਤਾ ਮੁਕਾਬਲੇ ਵਿਚ ਸ਼ਾਮਲ ਹੋਰ ਲੜਕੀਆਂ ਨਾਲ ਰਹਿ ਰਹੀ ਸੀ। ਉਹਨਾਂ ਕਿਹਾ ਕਿ ਜਿਸ ਦਿਨ ਸ਼ਿਕਾਇਤਕਰਤਾ ਨੂੰ ਵਾਰੰਟ ਅਫਸਰ ਨੇ ‘ਛੁਡਾਇਆ’ ਸੀ, ਉਹ ਖੁਸ਼ ਦਿਸ ਰਹੀ ਸੀ ਤੇ ਉਹ ਮੁਕਾਬਲੇ ਵਿਚ ਸ਼ਾਮਲ ਹੋਰ ਲੜਕੀਆਂ ਦੇ ਨਾਲ ਮੁਕਾਬਲੇ ਵਿਚ ਭਾਗ ਲੈ ਰਹੀ ਸੀ।

ਉਹਨਾਂ ਕਿਹਾ ਕਿ ਪਹਿਲਾਂ 11 ਤੋਂ 15 ਮਾਰਚ ਤੱਕ ਸ਼ਿਕਾਇਤਕਰਤਾ ਨੇ ਨ੍ਰਿਤ ਵਿਚ ਭਾਗ ਲਿਆ, ਖਾਣਾ ਖਾਧਾ ਤੇ ਖੁਲ੍ਹੀ ਘੁੰਮ ਫਿਰ ਰਹੀ ਸੀ। ਉਹਨਾਂ ਕਿਹਾ ਕਿ ਜਦੋਂ ਇਸ ਲੜਕੀ ਨੂੰ ‘ਛੁਡਾਇਆ’ ਗਿਆ ਤਾਂ ਇਹ ਹੋਰ ਲੜਕੀਆਂ ਨਾਲ ਬੈਠੀ ਸੀ ਨਾ ਕਿ ਕਿਤੇ ਇਕੱਲੀ ਬੰਦੀ ਬਣਾਈ ਹੋਈ ਸੀ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਵੇਂ ਮੁਹਾਲੀ ਵਿਚ ਸਾਈਬਰ ਕ੍ਰਾਈਮ ਪੁਲਿਸ ਥਾਣੇ ਨੁੰ ਦੇਸ਼ ਭਰ ਵਿਚ ਉਹਨਾਂ ਖਿਲਾਫ ਵਰਤਿਆ ਜਾ ਰਿਹਾ ਹੈ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਦੇ ਹਨ।

ਉਹਨਾਂ ਕਿਹਾ ਕਿ ਇਹ ਸੂਬਾ ਪੁਲਿਸ ਫੋਰਸ ਦੀ ਘੋਰ ਦੁਰਵਰਤੋਂ ਹੈ ਜਦੋਂ ਕਿ ਇਹ ਫੋਰਸ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਲਾਗੂ ਕਰਨ ਵਾਸਤੇ ਵਰਤਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਇਹ ਹਾਲਾਤ ਬਣੇ ਹੋਏ ਹਨ ਤਾਂ ਫਿਰ ਆਮ ਆਦਮੀ ਪਾਰਟੀ ਦਾ ਕੀ ਹਾਲ ਹੋਵੇਗਾ। ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਮਨ ਕਾਨੁੰਨ ਵਿਵਸਥਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਅਪਰਾਧ ਸਾਰੀਆਂ ਹੱਦਾਂ ਟੱਪ ਗਿਆ ਹੈ। ਉਹਨਾਂ ਕਿਹਾ ਕਿ ਮਿੱਥ ਕੇ ਕੀਤੇ ਕਤਲਾਂ ਤੋਂ ਇਲਾਵਾ ਲੁਧਿਆਣਾ ਵਿਚ ਚੌੜਾ ਬਜ਼ਾਰ ਵਿਚੋਂ ਬੰਦੂਕ ਦੇ ਸਿਰ ’ਤੇ 40 ਲੱਖ ਰੁਪਏ ਦੋ ਦਿਨ ਪਹਿਲਾਂ ਲੁੱਟ ਲਏ ਗਏ।

ਇਹਨਾਂ ਆਗੂਆਂ ਨੇ ਕਿਹਾ ਕਿ ਭਾਵੇਂ ਸ੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਬਦਲਾਖੋਰੀ ਵਿਚ ਨਹੀਂ ਨਿਤਰੇਗੀ ਪਰ ਇਥੇ ਹੋ ਬਿਲਕੁਲ ਉਲਟ ਰਿਹਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬੀ ਆਮ ਆਦਮੀ ਪਾਰਟੀ ਤੋਂ ਆਸ ਕਰ ਰਹੇ ਸੀ ਕਿ ਉਹ ਸਿਆਸੀ ਵਿਵਸਥਾ ਸੁਧਾਰਨ ਵਾਸਤੇ ਆਪਣੇ ਵਾਅਦੇ ਪੂਰੇ ਕਰੇਗੀ ਤੇ ਨੌਕਰੀਆਂ ਪ੍ਰਦਾਨ ਕਰੇਗੀ ਅਤੇ ਸਮਾਜ ਭਲਾਈ ਸਕੀਮਾਂ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਪੰਜਾਬੀ ਆਪਣੀ ਸੂਬਾ ਸਰਕਾਰ ਤੋਂ ਇਹ ਵੀ ਆਸ ਕਰ ਰਹੇ ਸਨ ਕਿ ਉਹ ਕੇਂਦਰ ਸਰਕਾਰ ਵੱਲੋਂ ਇਸਦੇ ਮਾਮਲਿਆਂ ਵਿਚ ਕੀਤੇ ਜਾ ਰਹੇ ਦਖਲ ਦਾ ਵੀ ਵਿਰੋਧ ਕਰੇਗੀ।

ਉਹਨਾਂ ਕਿਹਾ ਕਿ ਇਹ ਵੀ ਆਸ ਲਗਾਈ ਜਾ ਰਹੀ ਸੀ ਕਿ ਸੂਬਾ ਪੇਂਡੂ ਵਿਕਾਸ ਫੰਡ ਅਤੇ 500 ਰੁਪਏ ਪ੍ਰਤੀ ਏਕੜ ਕਣਕ ਦੇ ਹੋਏ ਨੁਕਸਾਨ ਲਈ 1200 ਰੁਪਏ ਕਰੋੜ ਕੇਂਦਰ ਤੋਂ ਲੈਣ ਵਾਸਤੇ ਡਟੀ ਰਹੇਗੀ। ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਲੋਕਾਂ ਦੇ ਲੋਕਤੰਤਰੀ ਹੱਕਾਂ ਵਾਸਤੇ ਡੱਟਣ ਦਾ ਲੰਬਾ ਇਤਿਹਾਸ ਰਿਹਾ ਹੈ ਤੇ ਜੇਕਰ ਸਰਕਾਰ ਨੇ ਇਹਨਾਂ ਨੁੰ ਕੁਚਲਣਾ ਜਾਰੀ ਰੱਖਿਆ ਤਾਂ ਪਾਰਟੀ ਚੁੱਪ ਨਹੀਂ ਰਹੇਗੀ ਅਤੇ ਇਸ ਸਿਆਸੀ ਬਦਲਾਖੋਰੀ ਦਾ ਢੁਕਵਾਂ ਜਵਾਬ ਦੇਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button