NewsBreaking NewsD5 specialIndia

ਪੁਲਿਸ ਨੂੰ ਨਹੀਂ ਲੱਗੀ ਭਿਣਕ, ਵਿਕਾਸ ਦੁਬੇ ਦੇ ਭਰਾ ਦੀਪਕ ਨੇ ਕਰ ਦਿੱਤਾ ਸੈਰੇਂਡਰ

ਲਖਨਊ : ਕਾਨਪੁਰ  ਦੇ ਬਿਕਰੂ ਪਿੰਡ ਵਿੱਚ 8 ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਵਿਕਾਸ ਦੁਬੇ ਦੇ ਭਰਾ ਦੀਪਕ ਦੁਬੇ ਨੇ ਲਖਨਊ ਦੀ ਇੱਕ ਕੋਰਟ ‘ਚ ਸੈਰੇਂਡਰ ਕਰ ਦਿੱਤਾ ਹੈ। ਉਸਨੇ ਮੰਗਲਵਾਰ ਸ਼ਾਮ ਚੁਪਚਾਪ ਆਤਮ ਸਮਰਪਣ ਕਰ ਦਿੱਤਾ। ਕੋਰਟ ਨੇ ਉਸਨੂੰ 14 ਦਿਨ ਦੀ ਕਾਨੂੰਨੀ ਹਿਰਾਸਤ  ‘ਚ ਭੇਜ ਦਿੱਤਾ ਹੈ। ਰਾਜ ਪੁਲਿਸ ਨੇ ਉਸ  ‘ਤੇ 20,000 ਰੁਪਏ ਦਾ ਇਨਾਮ ਘੋਸ਼ਿਤ ਕੀਤਾ ਸੀ।

ਸਿੰਘੂ ਬਾਰਡਰ ‘ਤੇ ਲੱਗੇ ਲੰਗਰ ਦੀਆਂ ਵਿਦੇਸ਼ਾਂ ਤੱਕ ਪਈਆਂ ਧੁੰਮਾਂ, ਵਿਦੇਸ਼ਾਂ ਤੋਂ ਆਏ ਲੋਕ ਸਿੱਧਾ ਪਹੁੰਚਦੇ ਨੇ ||

ਦੀਪਕ ਦੇ ਆਤਮ ਸਮਰਪਣ ਕਰਨ ਦੀ ਭਿਣਕ ਪੁਲਿਸ ਅਤੇ ਮੀਡੀਆ ਨੂੰ ਨਹੀਂ ਸੀ। ਬੁੱਧਵਾਰ ਨੂੰ ਹੀ ਉਸਦੇ ਆਤਮ ਸਮਰਪਣ ਦੀ ਖਬਰ ਆਈ ਹੈ। ਦੀਪਕ ਬਿਕਰੂ ਹੱਤਿਆਕਾਂਡ ਤੋਂ ਬਾਅਦ ਫਰਾਰ ਸੀ ਅਤੇ ਸ਼ੁੱਕਰਵਾਰ ਨੂੰ ਲਖਨਊ ਪੁਲਿਸ ਨੇ ਉਸਦੀ ਲੱਗਭੱਗ 1 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਦੀਪਕ ਦੁਬੇ ਦੇ ਖਿਲਾਫ ਲਖਨਊ ਦੇ ਕ੍ਰਿਸ਼ਣਾ ਨਗਰ ਪੁਲਿਸ ਸਟੇਸ਼ਨ ‘ਚ ਜਾਲਸਾਜੀ ਅਤੇ ਉਗਾਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਸ਼ਹੀਦੀ ਜੋੜ ਮੇਲ ਸਬੰਧੀ ਵਿਸ਼ੇਸ਼ ਜਾਣਕਾਰੀ,ਸੰਗਤ ਆਹ ਗੱਲ ਦਾ ਰੱਖੇ ਖਾਸ ਧਿਆਨ

ਪੁਲਿਸ 3 ਜੁਲਾਈ ਨੂੰ ਬਿਕਰੂ ਹੱਤਿਆਕਾਂਡ ਤੋਂ ਬਾਅਦ ਤੋਂ ਦੀਪਕ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਗ੍ਰਿਫ਼ਤਾਰੀ ਤੋਂ ਬਚਣ ‘ਚ ਸਫਲ ਰਿਹਾ। ਸੂਤਰਾਂ ਨੇ ਦੱਸਿਆ ਕਿ ਮੁੱਠਭੇੜ ‘ਚ ਮਾਰੇ ਜਾਣ ਦੀ ਸੰਕਾ ਦੇ ਚੱਲਦਿਆਂ ਦੀਪਕ ਸੋਮਵਾਰ ਰਾਤ ਤੋਂ ਹੀ ਅਦਾਲਤ ਦੇ ਕਿਸੇ ਕੋਨੇ ‘ਚ ਲੁੱਕਿਆਂ ਹੋਇਆ ਸੀ। ਅਦਾਲਤ ‘ਚ ਪੁਲਿਸ ਦੀ ਨਾਮਮਾਤਰ ਦੀ ਹਾਜ਼ਰੀ ਹੋਣ ‘ਤੇ ਅਦਾਲਤ  ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button