ਜਗਰਾਓ : ਪੰਜਾਬ ਵਿਚ ਲੱਗਾਤਾਰ ਗੈਂਗਵਾਰ ਵੱਧਦਾ ਜਾ ਰਿਹਾ ਹੈ। ਹਲਾਂਕਿ DGP ਪੰਜਾਬ ਗੌਰਵ ਯਾਦਵ ਵੱਲੋਂ ਇਸ ਗੈਂਗਵਾਰ ‘ਤੇ ਨੱਥ ਪਾਉਣ ਦੀ ਪੂਰੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਕ ਦਿਨਾਂ ਬਾਅਦ ਗੈਂਗਵਾਰ ਦੀਆ ਖ਼ਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਹੁਣ ਖ਼ਬਰ ਜਗਰਾਓ ਤੋਂ ਸਾਹਮਣੇ ਆ ਰਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕੀਟ ਦੇ ਇਕ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰਾਂ ਵਲੋਂ ਧਮਕੀ ਦੇਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ੳਨ੍ਹਾਂ ਦਾ ਡੇਢ ਲੱਖ ਰੁਪਏ ਵਿਚ ਨਿਬੇੜਾ ਹੋ ਗਿਆ ਸੀ ਅਤੇ ਗੈਂਗਸਟਰਾਂ ਨੇ ਵਪਾਰੀ ਨੂੰ ਪੈਸੇ ਲੈਕੇ ਵਾਰਦਾਤ ਵਾਲੀ ਥਾਂ ਉੱਪਰ ਬੁਲਾਇਆ ਗਿਆ ਸੀ।
Mohalla Clinic ਖੋਲ੍ਹਣ ਤੋਂ ਪਹਿਲਾਂ ਛਿੜਿਆ ਵਿਵਾਦ, ਹਸਪਤਾਲਾਂ ਦੇ ਨਾਂਵਾਂ ਨਾਲ ਹੋਈ ਛੇੜਛਾੜ | D5 Channel Punjabi
ਪਰ ਉਥੇ ਹੀ ਵਪਾਰੀ ਵਲੋਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਨਾਲ ਰਾਬਤਾ ਕਰਕੇ ਆਪਣੀ ਵਿਥਿਆ ਦੱਸੀ ਤਾਂ ਐਸਐਸਪੀ ਵਲੋਂ ਉਸਦੀ ਸੁਰੱਖਿਆ ਵਾਸਤੇ ਇਕ ਮੁਲਾਜ਼ਮ ਦੀ ਡਿਊਟੀ ਵੀ ਲਗਾ ਦਿੱਤੀ ਸੀ। ਉਸ ਤੋਂ ਬਾਅਦ ਗੈਂਗਸਟਰਾਂ ਨੇ ਵਪਾਰੀ ਤੋਂ ਫਿਰੌਤੀ ਲੈਣ ਵਾਸਤੇ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਤੇ ਬੁਲਾ ਲਿਆ। ਵਪਾਰੀ ਦੇ ਨਾਲ ਪੁਲਿਸ ਨੇ ਵੀ ਉਸ ਠਿਕਾਨੇ ‘ਤੇ ਪਹੁੰਚ ਕੇ ਉਸ ਇਲਾਕੇ ਨੂੰ ਘੇਰ ਲਿਆ।
ਮੋਰਚੇ ਦਾ ਅਸਰ, Bandi Singh ਦੀ ਹੋਵੇਗੀ Rehai! ਖੁੱਲ੍ਹੀ ਪੁਰਾਣੀ ਫਾਈਲ! ਕਿਹੜਾ ਸਿੱਖ ਕਿੱਥੇ ਤੇ ਕਦੋਂ ਤੋਂ ਬੰਦ ?
ਗੈਂਗਸਟਰਾਂ ਨੇ ਖੁਦ ਨੂੰ ਘਿਰਿਆ ਜਾਣਕੇ ਗੈਂਗਸਟਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਵਾਬੀ ਫਾਇਰਿੰਗ ਵਿਚ ਪੁਲਿਸ ਵਲੋਂ ਚਲਾਈ ਗਈ ਇਕ ਗੋਲੀ ਗੈਂਗਸਟਰ ਜਗਤਾਰ ਸਿੰਘ ਜੋਕਿ ਫਿਰੋਜਪੁਰ ਜਿਲੇ ਨਾਲ ਸੰਬੰਧਿਤ ਦਸਿਆ ਜਾ ਰਿਹਾ ਹੈ , ਦੀ ਲੱਤ ‘ਤੇ ਵੱਜੀ। ਆਪਣੇ ਸਾਥੀ ਨੂੰ ਜਖਮੀ ਹੋਇਆ ਦੇਖਕੇ ਦੂਸਰਾ ਗੈਂਗਸਟਰ ਫਰਾਰ ਹੋ ਗਿਆ। ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਮੁਕਦਮਾ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.