Breaking NewsIndiaNewsPunjab

ਪੁਲਵਾਮਾ ਹਮਲਾ : ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਉਨ੍ਹਾਂ ਦੇ ਜੱਦੀ ਪਿੰਡ

ਪੁਲਵਾਮਾ ਅੱਤਵਾਦੀ ਹਮਲੇ ‘ਚ ਵੀਰਵਾਰ ਨੂੰ ਸ਼ਹੀਦ ਹੋਏ ਦੇਸ਼ ਦੇ 44 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਪਹੁੰਚ ਗਈਆਂ ਹਨ। ਇਸਦੇ ਨਾਲ ਹੀ ਅੱਜ ਉਨ੍ਹਾਂ ਨੂੰ ਪੂਰਾ ਦੇਸ਼ ਅੰਤਿਮ ਵਿਦਾਈ ਦੇਵੇਗਾ। ਬੀਤੀ ਸ਼ਾਮ ਤਕ ਸਾਰੇ ਜਵਾਨਾਂ ਦੀਆਂ ਦੇਹਾਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਜਾਈਆਂ ਗਈਆਂ ਸਨ ਤੇ ਉੱਥੋਂ ਰਾਤ ਨੂੰ ਹੀ ਅੱਗੇ ਰਵਾਨਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।

Read Also ਪੁਲਵਾਮਾ ਦੇ ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨ ਸ਼ਹੀਦ, ਸੂਬੇ ‘ਚ ਸੋਗ ਦੀ ਲਹਿਰ

ਇਸ ਮਗਰੋਂ ਪੰਜਾਬ ਦੇ ਚਾਰ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਿੱਲੀ ਤੋਂ ਕਾਂਗੜਾ ਹਵਾਈ ਅੱਡੇ ‘ਤੇ ਭੇਜਿਆ ਗਿਆ। ਉਨ੍ਹਾਂ ਨਾਲ ਇੱਕ ਹਿਮਾਚਲ ਤੇ ਇੱਕ ਜੰਮੂ-ਕਸ਼ਮੀਰ ਦੇ ਜਵਾਨਾਂ ਦੀਆਂ ਦੇਹਾਂ ਵੀ ਕਾਂਗੜਾ ਹੀ ਪਹੁੰਚੀਆਂ ਸਨ। ਕਾਂਗੜਾ ਤੋਂ ਰਾਤ ਨੂੰ ਹੀ ਟਰੱਕਾਂ ਰਾਹੀਂ ਜਵਾਨਾਂ ਦੇ ਜੱਦੀ ਘਰ ਦੇ ਨੇੜਲੇ ਪੁਲਿਸ ਥਾਣੇ ਤਕ ਪਹੁੰਚਾਈਆਂ ਗਈਆਂ। ਕੁਝ ਸਮੇਂ ਤਕ ਇਨ੍ਹਾਂ ਦੇਹਾਂ ਨੂੰ ਸ਼ਹੀਦਾਂ ਦੇ ਪਰਿਵਾਰ ਹਵਾਲੇ ਕੀਤਾ ਜਾਵੇਗਾ। ਇਸ ਅੱਤਵਾਦੀ ਹਮਲੇ ਵਿੱਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦਾ ਕੁਲਵਿੰਦਰ ਸਿੰਘ, ਗੁਰਦਾਸਪੁਰ ਦਾ ਮਨਿੰਦਰ ਸਿੰਘ, ਤਰਨ ਤਾਰਨ ਦਾ ਸੁਖਜਿੰਦਰ ਸਿੰਘ ਤੇ ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਸ਼ਾਮਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button