Breaking NewsD5 specialNewsPunjabTop News

ਪੀੜਿਤ ਕਿਸਾਨ ਦੇ ਘਰ ਹਮਦਰਦੀ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ

ਤਪਾ ਮੰਡੀ : ਬੀਤੇ ਕੱਲ੍ਹ ਕੌਮੀ ਮਾਰਗ ਤੇ ਜੈਨ ਸਿਟੀ ਕਾਲੋਨੀ ਦੇ ਸਾਹਮਣੇ ਕਿਸਾਨ ਜਸਵਿੰਦਰ ਸਿੰਘ ਜ਼ੈਲਦਾਰ ਪੁੱਤਰ ਸੋਹਣ ਸਿੰਘ ਜ਼ੈਲਦਾਰ ਦੀ ਪੁੱਤਾਂ ਵਾਂਗ ਪਾਲੀ ਢਾਈ ਏਕੜ ਦੇ ਕਰੀਬ ਕਣਕ ਦੀ ਫ਼ਸਲ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਹੋਣ ਕਰਕੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਸੀ, ਉੱਥੇ ਖੜ੍ਹੇ ਕਿਸਾਨਾਂ ਅਤੇ ਲੋਕਾਂ ਨੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਸੀ।

ਰੇਤੇ ਦੀ Mining ਦਾ ਚਲਦਾ ਸੀ ਕੰਮ! ਅੱਗੋਂ ਕਾਫਲਾ ਲੈ ਪਹੁੰਚ ਗਿਆ Kuldeep Singh Dhaliwal | D5 Channel Punjabi

ਇਸੇ ਲੜੀ ਤਹਿਤ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਆਪਣੇ ਕੌਂਸਲਰ ਸਾਥੀ ਹਰਦੀਪ ਸਿੰਘ ਪੁਰਬਾ ਨਾਲ ਪੀੜਤ ਕਿਸਾਨ ਜਸਵਿੰਦਰ ਸਿੰਘ ਜ਼ੈਲਦਾਰ ਦੇ ਘਰ ਹਮਦਰਦੀ ਕਰਨ ਲਈ ਪਹੁੰਚੇ ਅਤੇ ਕਿਸਾਨ ਨੂੰ ਹਿੰਮਤ ਅਤੇ ਹੌਂਸਲਾ ਰੱਖਣ ਲਈ ਕਿਹਾ ਗਿਆ। ਇਸ ਮੌਕੇ ਵਿਧਾਇਕ ਨੇ ਪੀੜਤ ਕਿਸਾਨ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਪੰਜਾਬ ਸਰਕਾਰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈ ਫ਼ਸਲ ਦਾ ਮੁਆਵਜ਼ਾ ਦੁਆਇਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button