Breaking NewsD5 specialEntertainmentNewsPunjab

ਪੀਜ਼ਾ ਖਾਣ ‘ਤੇ ਟਰੋਲ ਹੋਏ ਕਿਸਾਨ ਤਾਂ ਗੁੱਸਾ ਖਾ ਗਏ ਦਿਲਜੀਤ ਦੋਸਾਂਝ, ਕਹੀ ਇਹ ਵੱਡੀ ਗੱਲ

ਪਟਿਆਲਾ : ਬਾਲੀਵੁੱਡ ਅਤੇ ਪੰਜਾਬੀ ਅਦਾਕਾਰ ਦਿਲਜੀਤ ਦੌਸਾਂਝ ਕਿਸਾਨਾਂ ਵੱਲੋਂ ਚੱਲ ਰਹੇ ਖੇਤੀ ਬਿੱਲਾਂ ਦਾ ਵਿਰੋਧ ਦਾ ਸਮਰਥਨ ਵੱਧ-ਚੜ ਕੇ ਕਰ ਰਹੇ ਹਨ। ਕੰਗਣਾਾ ਰਣੌਤ ਨਾਲ ਹੋਈ ਟਵਿਟਰ ਵਾਰ ਤੋਂ ਬਾਅਦ ਹੁਣ ਦਿਲਜੀਤ ਦੌਸਾਂਝ ਨੇ ੳਨ੍ਹਾਂ ਲੌਕਾ ਤੇ ਨਿਸ਼ਾਨਾ ਸਾਧਿਆ ਹੈ ਜਿਹੜੇ ਲੋਕ ਕਿਸਾਨਾਂ ਦੇ ਪੀਜ਼ਾ ਖਾਣ ਦਾ ਮਜ਼ਾਕ ਉਡਾ ਰਹੇ ਸਨ। ਦਿਲਜੀਤ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਦਿਲਜੀਤ ਨੇ ੳਨ੍ਹਾਂ ਦੀ ਕਲਾਸ ਲਗਾਈ ਹੈ।

ਕਿਸਾਨ ਅੰਦੋਲਨ ਬਾਰੇ ਕਾਂਗਰਸੀ ਵਿਧਾਇਕ ਦਾ ਵੱਡਾ ਬਿਆਨ

ਜਿਹੜੇ ਲੋਕ ਸ਼ੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਪੀਜ਼ਾ ਖਾਣ ਦਾ ਵਿਰੋਧ ਕਰ ਰਹੇ ਸੀ ਤੇ ਇਸਨੂੰ ‘ਪੀਜ਼ਾ ਲੰਗਰ’ ਕਹਿ ਰਹੇ ਸੀ। 36 ਸਾਲ ਦੇ ਗੂਡ ਨਿਊਜ਼ ਫੇਮ ਅਦਾਕਾਰ ਨੇ ਇਸ ਤੇ ਕਿਹਾ ਕਿ-‘ਕਿਸਾਨਾਂ ਵੱਲੋਂ ਜ਼ਹਿਰ ਖਾਣਾਾ ਕਦੇ ਚਿੰਤਾ ਦਾ ਮੁੱਦਾ ਨਹੀ ਬਣਿਆ ਪਰ ਕਿਸਾਨਾਂ ਵੱਲੋਂ ਪੀਜ਼ਾ ਖਾਣਾ ਇਹ ਇਕ ਵੱਡਾ ਮੁੱਦਾ ਬਣ ਗਿਆ। ਲੋਕਾਂ ਨੂੰ ਇਸ ਗੱਲ ਦੀ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਪ੍ਰਦਰਸ਼ਨਕਾਰੀਆ ਵੱਲੋਂ ਸਿੰਘੂ ਬਾਰਡਰ ਤੇ ਪੀਜ਼ੇ ਵੰਡੇ ਗਏ ਸੀ। ਸ਼ਾਨਬੀਰ ਸਿੰਘ ਸਿੰਧੂ ਨੇ ਆਪਣੇ ਚਾਰ ਦੌਸਤਾ ਨਾਲ ਮਿਲ ਕੇ ਇਹ ਫੈਸਟ ਚਾਲੂ ਕੀਤਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਕਿਸਾਨ ਪੀਜ਼ਾ ਬਣਾਉਣ ਦੀ ਵਰਤੋਂ ‘ਚ ਆਉਣ ਵਾਲਾ ਆਟਾ ਸਾਨੂੰ ਦਿੰਦੇ ਨੇ ਤਾਂ ਉਹ ਇਕ ਪੀਜ਼ਾ ਵੀ ਖਾ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button