Breaking NewsD5 specialNewsPunjabTop News

ਪਿੰਡ ਸ਼ੰਭੂ ਕਲਾਂ ਦੀ ਵਿਦਿਆਰਥਣ ਨਵਨੀਤ ਕੌਰ ਨੇ ਕੀਤਾ ਹਲਕਾ ਘਨੌਰ ਦਾ ਨਾਂਅ ਰੌਸ਼ਨ

ਬੈਚੂਲਰ ਆਫ਼ ਤਕਨਾਲੋਜੀ, ਕੰਪਿਊਟਰ ਸਾਇੰਸ ਦੇ ਵਿਸ਼ੇ ’ਚ ਪੂਰੇ ਪੰਜਾਬ ’ਚ ਕੀਤਾ ਪਹਿਲਾ ਸਥਾਨ ਪ੍ਰਾਪਤ

ਸਾਨੂੰ ਮਾਣ ਹੈ ਆਪਣੀ ਧੀ ਨਵਨੀਤ ਕੌਰ ’ਤੇ : ਵਿਧਾਇਕ ਗੁਰਲਾਲ ਘਨੌਰ

ਘਨੌਰ 10 ਅਪ੍ਰੈਲ (ਮਨਦੀਪ ਸਿੰਘ ਬੱਲੋਪੁਰ) : ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ’ਚ ਪਹਿਲੇ ਕਨਵੋਕੇਸ਼ਨ ਸਮਾਗਮ ਦੌਰਾਨ ਡਿਗਰੀਆਂ ਵੰਡੀਆਂ ਗਈਆ। ਜਿਸ ’ਚ ਘਨੌਰ ਹਲਕੇ ਦੇ ਪਿੰਡ ਸ਼ੰਭੂ ਕਲਾਂ ਤੋਂ ਵਿਦਿਆਰਥਣ ਨਵਨੀਤ ਕੌਰ ਨੇ ਬੈਚੂਲਰ ਆਫ਼ ਤਕਨਾਲੋਜੀ, ਕੰਪਿਊਟਰ ਸਾਈਸ ’ਚੋਂ ਪੂਰੇ ਪੰਜਾਬ ’ਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਘਨੌਰ ਹਲਕੇ ਦਾ ਨਾਂਅ ਰੌਸ਼ਨ ਕੀਤਾ।

WhatsApp Image 2022 04 10 at 9.24.29 AM

ਨਵਨੀਤ ਕੌਰ ਕਾਂਟੀਨੈਂਟਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਫਤਿਹਗੜ੍ਹ ਸਾਹਿਬ ਦੀ ਵਿਦਿਆਥਣ ਸੀ। ਵਿਧਾਇਕ ਗੁਰਲਾਲ ਘਨੌਰ ਨੇ ਨਵਨੀਤ ਕੌਰ ਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਆਪਣੀ ਧੀ ਨਵਨੀਤ ਕੌਰ ਤੇ ਜਿਸ ਨੇ ਸਾਡੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਅੱਜ ਦੇ ਸਮੇਂ ‘ਚ ਧੀਆਂ ਤੇ ਪੁੱਤਾਂ ‘ਚ ਕੋਈ ਵੀ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਧੀਆਂ ਨੂੰ ਸਮਾਜ ਵਿੱਚ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਧੀਆਂ ਤਰੱਕੀ ਦੀ ਵੱਖਰੀ ਮਿਸਾਲ ਬਣ ਸਕਦੀਆਂ ਹਨ।

WhatsApp Image 2022 04 10 at 8.43.22 AM 1

ਉਨ੍ਹਾਂ ਕਿਹਾ ਕਿ ਮੈਡੀਕਲ ਸਾਇੰਸ, ਇੰਜੀਨੀਅਰਿੰਗ, ਸਿੱਖਿਆ, ਰੱਖਿਆ, ਬਿਜ਼ਨੈਸ, ਸਿਵਲ ਸੇਵਾਵਾਂ ਤੇ ਰਾਜਨੀਤੀ ਦੇ ਖੇਤਰ ਦੇ ਨਾਲ-ਨਾਲ ਹਰ ਖੇਤਰ ‘ਚ ਔਰਤਾਂ ਮਰਦਾਂ ਦੇ ਬਰਾਬਰ ਆਪਣਾ ਯੋਗਦਾਨ ਪਾ ਰਹੀਆਂ ਹਨ। ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਪਿੰਡ ਦੇ ਸਰਪੰਚ ਮੋਹਨ ਸਿੰਘ ਸ਼ੰਭੂ ਕਲਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਸਾਨੂੰ ਆਪਣੀ ਧੀ ਨਵਨੀਤ ਕੌਰ ’ਤੇ ਫਖ਼ਰ ਮਹਿਸੂਸ ਹੋ ਰਿਹਾ ਹੈ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਧੀਆਂ ਨੂੰ ਪੜ੍ਹਨ ਲਿਖਣ ਤੇ ਸਮਾਜ ‘ਚ ਵਿਚਰਨ ਦਾ ਮੁੰਡਿਆਂ ਦੇ ਬਰਾਬਰ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਸਾਡਾ ਸਮਾਜ ਵਧੇਰੇ ਤਰੱਕੀ ਕਰ ਸਕੇ।

5 9

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button