NewsPunjab

ਪਿੰਡ ਮੂੱਲਾਪੁਰ ਕਲਾਂ ਦੇ ਲੋਕਾਂ ਨੇ ਕਰਵਾਇਆ 100 ਫੀਸਦੀ ਟੀਕਾਕਰਨ

ਸਿਹਤ ਵਿਭਾਗ ਵੱਲੋਂ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ 

ਫਤਹਿਗੜ੍ਹ ਸਾਹਿਬ, 18 ਜੂਨ

ਗ੍ਰਾਮ ਪੰਚਾਇਤ ਪਿੰਡ ਮੁੱਲਾਂਪੁਰ ਕਲਾਂ ਦੇ ਸਹਿਯੋਗ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ.ਰਮਿੰਦਰ ਕੌਰ ਦੀ ਅਗਵਾਈ ਹੇਠ 18 ਤੋਂ 44 ਉਮਰ ਦੇ ਵਿਅਕਤੀਆਂ ਦਾ  ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਪਿੰਡ ਦੇ ਲੋਕਾਂ ਨੇ 100 ਫੀਸਦੀ ਵੈਕਸੀਨੇਸ਼ਨ ਲਗਵਾਈ।

ਇਸ ਮੌਕੇ ਐੱਸ.ਐੱਮ.ਓ ਰਮਿੰਦਰ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕੋਰੋਨਾ ਬਿਮਾਰੀ ਦਾ ਇਕੋ ਇਕ ਇਲਾਜ ਵੈਕਸੀਨੇਸ਼ਨ ਹੈ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੁਆਰਾ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਜਰੂਰ ਕਰਨ ਅਤੇ ਅਫਵਾਹਾ ਤੋਂ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੂੰ ਲਗਾਉਣ ਨਾਲ ਕੋਰੋਨਾ ਹੋਣ ਤੇ ਵੀ ਵਿਅਕਤੀ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ।

ਇਸ ਮੌਕੇ ਸਿਹਤ ਵਿਭਾਗ ਦੇ ਡਾ. ਰਿਸਭਪ੍ਰੀਤ ਕੌਰ, ਸੀ ਐਚ ਓ ਪ੍ਰੀਤਇੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਗੁਰਪ੍ਰੀਤ ਸਿੰਘ, ਰਣਜੋਧ ਸਿੰਘ, ਏ ਐਨ ਐਮ ਰਜਨੀ ਅਤੇ ਬੇਅੰਤ ਸਿੰਘ ਸਮੇਤ ਹੋਰ ਪੰਤਵੰਤੇ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button