Breaking NewsD5 specialNewsPoliticsPunjab

ਪਿੰਡ ਦੇ ਕੁਝ ਲੋਕਾਂ ਨੇ ਚੱਕੀ ਸੀ ਅੱਤ, ਸ਼ਰੇਆਮ ਕਰਦੇ ਸੀ ਆਹ ਕੰਮ, ਫਿਰ ਜੋ ਹੋਇਆ ਦੇਖ ਕੇ ਆ ਜਾਊ ਸ਼ਰਮ!

ਫਾਜ਼ਿਲਕਾ : ਫਾਜ਼ਿਲਕਾ ਦੇ ਇੱਕ ਪਿੰਡ ‘ਚ ਕੁਝ ਲੋਕਾਂ ਵੱਲੋਂ ਅਜਿਹਾ ਗੰਦਾ ਕੰਮ ਸ਼ਰੇਆਮ ਕੀਤਾ ਜਾਂਦਾ ਸੀ। ਜਿਸ ਤੋਂ ਪਿੰਡ ਵਾਸੀ ਅਤੇ ਪੰਚਾਇਤ ਵੀ ਰੱਜ ਕੇ ਦੁਖੀ ਸੀ। ਜਿੱਥੋਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਕਰਨ ‘ਤੇ ਪੁਲਿਸ ਨੇ ਗੰਦਾ ਕੰਮ ਕਰਨ ਵਾਲਿਆਂ ‘ਤੇ ਅਜਿਹਾ ਸਿਕੰਜਾ ਕਸਿਆ ਕਿ ਹੁਣ ਉਨ੍ਹਾਂ ਦਾ ਬਚਣਾ ਮੁਸ਼ਕਿਲ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਪਿੰਡ ਟਿਵਾਣਾ ਕਲਾਂ ‘ਚ ਕੁਝ ਲੋਕਾਂ ਵੱਲੋਂ ਨਸ਼ਾ ਵੇਚਣ ਦਾ ਧੰਦਾ ਸ਼ਰੇਆਮ ਕੀਤਾ ਜਾਂਦਾ ਸੀ।

ਪਿੰਡ ਦੇ ਕੁਝ ਲੋਕਾਂ ਨੇ ਚੱਕੀ ਸੀ ਅੱਤ, ਸ਼ਰੇਆਮ ਕਰਦੇ ਸੀ ਆਹ ਕੰਮ, ਫਿਰ ਜੋ ਹੋਇਆ ਦੇਖ ਕੇ ਆ ਜਾਊ ਸ਼ਰਮ!

ਜਿੱਥੇ ਪੁਲਿਸ ਨੇ ਪਿੰਡ ‘ਚ ਇੱਕ ਚੌਂਕੀ ਬਣਾ ਦਿੱਤੀ ਤਾਂ ਜੋ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਪੁਲਿਸ ਰਾਤ ਦੇ ਹਨੇਰੇ ‘ਚ ਵੀ ਉਨ੍ਹਾਂ ਸਮੱਗਲਰਾਂ ਤੇ ਨਿਗ੍ਹਾ ਰੱਖ ਰਹੀ ਹੈ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਪਿੰਡ ‘ਚ ਪਹੁੰਚੇ ਪੁਲਿਸ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਨਸ਼ਾ ਤਸਕਰਾਂ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹਰ ਹਾਲਤ ਪੁਲਿਸ ਦਾ ਸਹਿਯੋਗ ਦੇਣਗੇ।

ਦੇਖਲੋ ਭਾਰਤ ਦੇ ਰਾਜਨੀਤੀ ਦੇ ਹਾਲ, ਡਾਕੂ ਵੀ ਬਣ ਰਹੇ ਨੇ ਮੰਤਰੀ

ਪਿੰਡ ‘ਚ ਚੱਲ ਰਿਹਾ ਨਸ਼ੇ ਦਾ ਕਾਰੋਬਾਰ ਬੰਦ ਕਰਵਾਉਣ ‘ਚ ਪਿੰਡ ਟਿਵਾਣਾ ਕਲਾਂ ਦੇ ਵਾਸੀਆਂ ਅਤੇ ਪੰਚਾਇਤ ਵੱਲੋਂ ਜੋ ਕਦਮ ਚੁੱਕਿਆ ਗਿਆ ਸ਼ਲਾਘਾਯੋਗ ਹੈ। ਜੋ ਸਮਾਜ ਨੂੰ ਇਹ ਸੇਧ ਵੀ ਦੇ ਰਹੇ ਨੇ ਕਿ ਆਪਣੇ ਆਲੇ-ਦੁਆਲੇ ‘ਚ ਚੱਲ ਰਹੇ ਅਜਿਹੇ ਨਾਜ਼ਾਇਜ ਕੰਮਾਂ ਖਿਲਾਫ ਆਵਾਜ ਚੁੱਕਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਨੱਥ ਪਾਈ ਜਾ ਸਕੇ ਜੋ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ‘ਚ ਧੱਕ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button