ਪਿੰਡ ‘ਚ ਧੱਕੇ ਨਾਲ ਵੜੇ ਬੰਦਿਆਂ ਨੇ ਪਾਇਆ ਗਾਹ, ਡਰ ਦੇ ਮਾਰੇ ਲੋਕਾਂ ਨੇ ਕੀਤੇ ਦਰਵਾਜ਼ੇ ਬੰਦ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਬਾਜੇਚੱਕ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ 25 ਦੇ ਕਰੀਬ ਨੌਜਵਾਨਾਂ ਨੇ ਮੋਟਰਸਾਈਕਲ ਤੇ ਸਵਾਰ ਹੋ ਹਥਿਆਰ ਲਹਿਰਾਂ ਕੇ ਪਿੰਡ ਵਿੱਚ ਭੜਥੂ ਪਾ ਦਿੱਤਾ। ਲੋਕ ਦਹਿਸ਼ਤ ਕਾਰਨ ਆਪਣੇ ਘਰਾਂ ‘ਚ ਵੜ ਗਏ, ਇਹ ਨੌਜਵਾਨ ਇੰਝ ਲਲਕਾਰੇ ਮਾਰਦੇ ਹੋਏ ਮੋਟਰਸਾਈਕਲਾਂ ਤੇ ਆਏ, ਜਿਵੇਂ ਕਿਸੇ ਖਤਰਨਾਕ ਫਿਲਮ ਦਾ ਸੀਨ ਚੱਲ ਰਿਹਾ ਹੋਵੇ ਪਰ ਇਹ ਕੋਈ ਫ਼ਿਲਮੀ ਸੀਨ ਨਹੀਂ ਸੀ। ਬਲਕਿ ਬੇਖੌਫ ਬਦਮਾਸ਼ਾਂ ਦੀ ਬਦਮਾਸ਼ੀ ਸੀ। ਇਹ ਨੌਜਵਾਨ ਪਿੰਡ ਦੀਆਂ ਗਲੀਆਂ ‘ਚ ਚੀਕਾਂ ਮਾਰਦੇ ਰਹੇ ਅਤੇ ਲੋਕਾਂ ਦੇ ਦਰਵਾਜਿਆਂ ਤੇ ਹਥਿਆਰਾਂ ਨਾਲ ਹਮਲੇ ਕਰਦੇ ਰਹੇ ਤੇ ਪੂਰੇ ਪਿੰਡ ‘ਚ ਜੰਮ ਕੇ ਗੁੰਡਾਗਰਦੀ ਕੀਤੀ।
ਬੇਅਦਬੀ ਮਾਮਲੇ ‘ਚ ਸਿੱਧੂ ਨੇ ਅੱਡਿਆ ਸੀ ਪੱਲਾ, ਹੁਣ ਪਊ ਫ਼ਲ! ਆਹ ਜਥੇਦਾਰ ਨੇ ਬਾਦਲਾਂ ‘ਤੇ ਸੌਦਾ ਸਾਧ ਦੇ ਖੋਲ੍ਹੇ ਭੇਦ!
2 ਘੰਟੇ ਦੀ ਗੁੰਡਾ ਗਰਦੀ ਕਰਨ ਤੋਂ ਬਾਅਦ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਅਚਾਨਕ ਹੀ ਪਿੰਡ ‘ਚ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ। ਜਦ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ 25 ਦੇ ਕਰੀਬ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀ ਅਤੇ ਉਹਨਾਂ ਦੇ ਹੱਥਾਂ ਵਿੱਚ ਦਾਤਰ,ਕ੍ਰਿਪਾਨਾਂ ਆਦਿ ਰਿਵਾਇਤੀ ਹਥਿਆਰ ਸਨ। ਜੋ ਸ਼ਰ੍ਹੇਆਮ ਲਹਿਰਾਂ ਰਹੇ ਸਨ। ਪਿੰਡ ਦੇ ਲੋਕ ਡਰ ਕੇ ਆਪਣੇ-ਆਪਣੇ ਘਰਾਂ ‘ਚ ਵੜ ਗਏ। ਇਨ੍ਹਾਂ ਨੌਜਵਾਨਾਂ ਨੇ ਇੱਟਾਂ-ਰੋੜੇ ਵੀ ਲੋਕਾਂ ਦੇ ਘਰਾਂ ਤੇ ਚਲਾਏ ਅਤੇ 2 ਘੰਟੇ ਪਿੰਡ ਵਿੱਚ ਜੰਮ ਕੇ ਗੁੰਡਾਗਰਦੀ ਕੀਤੀ ਅਤੇ ਬਾਅਦ ਵਿਚ ਫ਼ਰਾਰ ਹੋ ਗਏ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਅਜਿਹੇ ਗੁੰਡਾ ਅਨਸਰਾਂ ਤੇ ਨੱਥ ਪਾਈ ਜਾਵੇ ਅਤੇ ਇਹਨਾਂ ਉਪਰ ਕਾਰਵਾਈ ਕੀਤੀ ਜਾਵੇ।
🔴LIVE🔴ਨਵਜੋਤ ਸਿੱਧੂ ਹੋਵੇਗਾ ਪਾਰਟੀ ਚੋਂ ਬਾਗੀ?ਕਾਂਗਰਸ ‘ਚ ਮੱਚਿਆ ਘਮਸਾਣ,ਖਾਲਿਸਤਨੀਆਂ ਨੇ ਪਾਤੀ ਪੁਲਿਸ ਨੂੰ ਬਿਪਤਾ!
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਪਰਸ਼ ਰਾਮ ਨੇ ਦੱਸਿਆ ਕਿ ਉਹਨਾਂ ਨੂੰ 112 ਤੇ ਸ਼ਿਕਾਇਤ ਆਈ ਸੀ ਕਿ ਪਿੰਡ ਬਾਜੇਚੱਕ ‘ਚ ਕੁੱਝ ਗੁੰਡਾ ਅਨਸਰਾਂ ਨੇ ਗੁੰਡਾਗਰਦੀ ਮਚਾਈ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਦੇ ਨੌਜਵਾਨਾਂ ਦਾ ਦੂਸਰੇ ਪਿੰਡ ਦੇ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸ ਕਰਕੇ ਇਹ ਘਟਨਾ ਵਾਪਰੀ ਹੈ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੋ ਬੇਖੌਫ ਬਦਮਾਸ਼ਾਂ ਨੂੰ ਨਾ ਤਾਂ ਕਿਸੇ ਕਾਨੂੰਨ ਦਾ ਡਰ ਤੇ ਨਾ ਹੀ ਆਪਣੀ ਜਾਨ ਦੀ ਪ੍ਰਵਾਹ। ਅਜਿਹੀਆਂ ਵਾਰਦਾਤਾਂ ਨੂੰ ਦੇਖਕੇ ਲੱਗਦਾ ਸੂਬੇ ਦੀ ਕ਼ਾਨੂੰਨ ਵਿਵਸਥਾ ਡਾਮਾਡੋਲ ਹੋ ਚੁਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.