Uncategorized

ਪਿੰਡਾ ਰਾਣਵਾਂ ਦਾ ਅਗਾਂਹਵਧੂ ਕਿਸਾਨ ਸਰਬਜੀਤ ਸਿੰਘ ਕਰਦਾ ਹੈ 40 ਏਕੜ ਵਿਚ ਬਿਨਾ ਅੱਗ ਲਗਾਏ ਕਣਕ, ਆਲੂ ਅਤੇ ਗੰਨੇ ਦੀ ਖੇਤੀ

ਪਿੰਡਾ ਰਾਣਵਾਂ ਦਾ ਅਗਾਂਹਵਧੂ ਕਿਸਾਨ ਸਰਬਜੀਤ ਸਿੰਘ ਕਰਦਾ ਹੈ 40 ਏਕੜ ਵਿਚ ਬਿਨਾ ਅੱਗ ਲਗਾਏ ਕਣਕ, ਆਲੂ ਅਤੇ ਗੰਨੇ ਦੀ ਖੇਤੀ

ਸਾਲ 2017 ਤੋਂ ਨਹੀ ਲਗਾਈ ਝੋਨੇ ਦੀ ਪਰਾਲੀ ਨੂੰ ਅੱਗ

ਫਤਹਿਗੜ੍ਹ ਸਾਹਿਬ, 23 ਸਤੰਬਰ

ਪਿੰਡਾ ਰਾਣਵਾਂ ਦਾ ਅਗਾਂਹਵਧੂ ਕਿਸਾਨ ਸ੍ਰੀ ਸਰਬਜੀਤ ਸਿੰਘ, ਪੜ੍ਹਿਆ ਲਿਖਿਆ ਕਿਸਾਨ ਹੈ, ਇਸ ਕਿਸਾਨ ਨੇ ਸਾਲ 2021 ਵਿਚ 05 ਏਕੜ ਝੋਨੇ ਦੀ ਸਿਧੀ ਬਿਜਾਈ ਕੀਤੀ ਹੈ ਅਤੇ 25 ਏਕੜ ਝੋਨੇ ਦੀ ਬਿਜਾਈ ਪੈਡੀ ਟਰਾਸਪਲਾਟਰ ਨਾਲ ਕੀਤੀ ਹੈ ਅਤੇ ਇਹ ਕਿਸਾਨ 40 ਏਕੜ ਵਿਚ ਬਿਨਾ ਅੱਗ ਲਗਾਏ ਝੋਨੇ , ਕਣਕ, ਅਤੇ ਆਲੂ, ਸਬਜੀਆਂ ਅਤੇ ਗੰਨੇ ਦੀ ਕਾਸਤ ਕਰਦਾ ਹੈ ।

ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਲਾਲ ਨੇ ਦੱਸਿਆ ਕਿ  ਇਹ ਕਿਸਾਨ ਸਾਲ 2017 ਤੋਂ ਲਗਾਤਾਰ ਹੈਪੀ ਸੀਡਰ, ਐਮ.ਬੀ.ਪਲਾੳ, ਰੋਟਾਵੇਟਰ , ਜੀਰੋ ਡਰਿਲ ਅਤੇ ਮਲਚਰ ਨਾਲ ਕਣਕ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ 2017 ਤੋ ਹੀ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣੀ ਬੰਦ ਕਰ ਦਿੱਤੀ ਹੈ। ਇਸ ਨਾਲ ਜਿਥੇ ਇਸ ਕਿਸਾਨ ਦੀ ਜਮੀਨ ਦੀ ਸਿਹਤ ਵਿੱਚ ਸੁਧਾਰ ਹੋਇਆ, ਉਥੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਹੈ।

     ਉਨ੍ਹਾਂ ਦੱਸਿਆ ਕਿ ਇਸ ਕਿਸਾਨ ਨੇ ਸਾਲ 2017 ਵਿੱਚ ਹੈਪੀ ਸੀਡਰ ਮਸੀਨ ਦੇ ਪਿੱਛੇ ਪ੍ਰੈਸ ਵੀਲਰ ਲਗਵਾਇਆ ਹੈ, ਜਿਸ ਨਾਲ ਮਸੀਨ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਇਆ ਹੈ। ਜਿਥੇ ਇੱਕ ਏਕੜ ਦੀ ਬਿਜਾਈ ਕਰਨ ਲਈ ਪਹਿਲਾਂ 2 ਘੰਟੇ ਦਾ ਸਮਾਂ ਲਗਦਾ ਸੀ, ਹੁਣ 1 ਤੋਂ 1.5  ਘੰਟਾ ਲਗਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਕਿਸਾਨ ਨੇ ਆਪਣੀ ਕੰਬਾਇਨ ਪਿੱਛੇ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ) ਲਗਵਾਇਆ ਹੋਇਆ ਹੈ। ਇਹ ਐਸ.ਐਮ.ਐਸ ਸਿਸਟਮ ਦੁਆਰਾ ਝੋਨੇ ਦੇ ਰਹਿੰਦ ਖੂਹੰਦ ਨੂੰ ਖੇਤਾਂ ਵਿੱਚ ਇਕਸਾਰ ਖਿਲਾਰ ਦਿੰਦਾ ਹੈ ਅਤੇ ਐਮ .ਬੀ . ਪਲਾੳ ਨਾਲ ਝੋਨੇ ਦੀ ਰਹਿੰਦ ਖੂਹੰਦ ਨੂੰ ਮਿਟੀ ਵਿਚ  ਮਿਲਾ ਦਿੱਤਾ ਜਾਂਦਾ  ਹੈ। ਇਸ ਤਕਨੀਕ ਨਾਲ ਕਣਕ ਵਿੱਚ ਨਦੀਨ ਘੱਟ  ਜੰਮਦੇ ਹਨ, ਜਿਸ ਕਰਕੇ ਨਦੀਨ ਨਾਸਕਾਂ ਉੱਪਰ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਭੂਮੀ ਦੀ ਸਿਹਤ ਵਿੱਚ ਵਾਧਾ ਹੁੰਦਾ ਹੈ। ਇਸ ਤਕਨੀਕ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ ਅਤੇ ਅਸਾਨੀ ਨਾਲ ਰੋਟਾਵੇਟਰ ਅਤੇ ਜੀਰੋ ਡਰਿੱਲ ਮਸ਼ੀਨ  ਰਾਂਹੀ ਕਣਕ ਦੀ ਬਿਜਾਈ ਕਰਦਾ ਹੈ।

ਉਨ੍ਹਾਂ ਹੋਰ ਦੱਸਿਆ ਕਿ ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਨਵੀਆ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਦੂਸਰੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਦਾ ਕੰਮ ਕਰ ਰਿਹਾ ਹੈ। ਆਤਮਾ ਸਕੀਮ ਅਧੀਨ ਇਸ ਕਿਸਾਨ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ ਵੀ ਲਗਾਇਆ ਗਿਆ।

ਇਹ ਕਿਸਾਨ ਵਿਭਾਗ ਦੇ ਕੈਂਪਾ ਅਤੇ ਹੋਰ ਪ੍ਰੋਗਰਾਮਾਂ ਵਿੱਚ ਅੱਗੇ ਹੋ ਕੇ ਭਾਗ ਲੈਦਾ ਹੈ। ਇਹ ਅਗਾਂਹਵਧੂ ਕਿਸਾਨ ਇਲਾਕੇ ਦੇ ਹੋਰਾਂ ਕਿਸਾਨਾਂ ਨੂੰ ਸੇਧ ਦੇਣ ਦਾ ਕੰਮ ਪੂਰੇ ਜ਼ੋਰ ਨਾਲ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button