ਪਿੰਡਾਂ ‘ਚ ਬੈਂਸ ਮਾਰ ਰਿਹੈ ਲਲਕਾਰੇ, ਲੋਕਾਂ ਦੇ ਮੂੰਹ ‘ਤੇ ਮਾਰੀਆਂ ਸੱਚੀਆਂ ਗੱਲਾਂ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੱਟੇ ਜਾ ਰਹੇ ਜ਼ਰੂਰਤਮੰਦ ਲੋਕਾਂ ਦੇ ਬਿਜਲੀ ਦੇ ਕਨੈਕਸ਼ਨਾਂ ਨੂੰ ਜੋੜਨ ਦਾ ਸਿਲਸਿਲਾ ਜਾਰੀ ਹੈ। ਬੈਂਸ ਨੇ ਲੁਧਿਆਣਾ ਦੇ ਪਿੰਡ ਮੰਸੂਰਾ ‘ਚ ਇੱਕ ਅਜਿਹੇ ਹੀ ਕਨੈਕਸ਼ਨ ਨੂੰ ਜੋੜਿਆ, ਜੋ ਗਮਦੂਦ ਸਿੰਘ ਨਾਂ ਦੇ ਇੱਕ ਵਿਅਕਤੀ ਦਾ ਹੈ ਅਤੇ ਉਹ ਆਪ ਬੀਮਾਰ ਹੋਣ ਦੇ ਨਾਲ – ਨਾਲ ਰੋਜੀ ਰੋਟੀ ਲਈ ਵੀ ਮੋਹਤਾਜ ਹਨ।
Simarjeet Singh Bains LIVE against Captain Amarinder Singh and Badal | Jakhar | Electricity Punjab
ਇਸ ਮੌਕੇ ‘ਤੇ ਬੈਂਸ ਨੇ ਰੋਸ ਜਤਾਇਆ ਕਿ ਪੀਐਸਪੀਸੀਐਲ ਸਰਕਾਰੀ ਵਿਭਾਗਾਂ ਦੇ ਵੱਲੋਂ ਬਾਕੀ ਬਿਲਾਂ,ਸਰਕਾਰ ਦੀ ਅਤੇ ਬਾਕੀ ਸਬਸਿਡੀ ਦੀ ਰਾਸ਼ੀ ਨੂੰ ਲੈ ਕੇ ਕਾਰਵਾਈ ਕਰਨ ਦੀ ਬਜਾਏ ਜ਼ਰੂਰਤਮੰਦ ਲੋਕਾਂ ‘ਤੇ ਕਹਿਰ ਢਹਿ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ 40 ਹਜ਼ਾਰ ਰੁਪਏ ਤੋਂ ਘੱਟ ਵਾਲੇ ਕੱਟੇ ਗਏ ਬਿਜਲੀ ਕਨੈਕਸ਼ਨਾਂ ਨੂੰ ਜੋੜ ਰਹੇ ਹਨ।
ਸੁਖਬੀਰ ਬਾਦਲ LIVE | ਪਹਿਲੀ ਵਾਰ ਬੇਅਦਬੀਆਂ ਲਈ ਅਫ਼ਸੋਸ | Akali Dal | Beadbi Issue
ਅੱਜ ਇਸ ਬਾਰੇ ਪਤਾ ਲੱਗਣ ‘ਤੇ ਉਨ੍ਹਾਂ ਨੇ ਜੇਈ ਨੂੰ ਫੋਨ ਕੀਤਾ ਸੀ ਅਤੇ ਗਮਦੂਦ ਸਿੰਘ ਦੇ ਕਹਿਣ ‘ਤੇ ਆਪਣੇ ਆਪ ਇੱਥੇ ਆਏ। ਉਨ੍ਹਾਂ ਨੇ ਕਿਹਾ ਕਿ ਐਸਸੀ / ਬੀਸੀ ਕੋਟੇ ਦੇ ਹੋਣ ਦੇ ਬਾਵਜੂਦ ਗਮਦੂਦ ਸਿੰਘ ਨੂੰ 20,000 ਬਿਜਲੀ ਦਾ ਬਿਲ ਭੇਜ ਦਿੱਤਾ ਗਿਆ। ਜੋ ਬੀਮਾਰ ਹੈ ਅਤੇ ਰੋਜੀ ਰੋਟੀ ਲਈ ਵੀ ਮੋਹਤਾਜ ਹਨ ਉਨ੍ਹਾਂ ਦੀ ਸਰਕਾਰ ਆਉਣ ‘ਤੇ ਹਰ ਵਰਗ ਦੇ ਜ਼ਰੂਰਤਮੰਦ ਲੋਕਾਂ ਨੂੰ ਬਿਜਲੀ ‘ਚ ਰਿਆਇਤ ਦਿੱਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.