Breaking NewsD5 specialIndiaNewsTop News

ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 41,806 ਨਵੇਂ ਮਾਮਲੇ 581 ਮੌਤਾਂ

ਨਵੀਂ ਦਿੱਲੀ : ਦੇਸ਼ ‘ਚ ਜਾਰੀ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਲਗਾਤਾਰ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 41,806 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ‘ਚ ਕੋਰੋਨਾ ਦੀ ਚਪੇਟ ‘ਚ ਆਏ 581 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਕੋਰੋਨਾ ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਅੰਕੜਿਆਂ ਮੁਤਾਬਕ ਹੁਣ 4,32, 041 ਕੋਰੋਨਾ ਸੰਕਰਮਿਤ ਮਰੀਜ਼ ਆਪਣਾ ਇਲਾਜ਼ ਕਰਾ ਰਹੇ ਹਨ।

🔴LIVE| ਨਵਜੋਤ ਸਿੱਧੂ ਬਣੇਗਾ ਕਾਂਗਰਸ ਦਾ ਪ੍ਰਧਾਨ? ਕੇਂਦਰ ਦਾ ਜਥੇਬੰਦੀਆਂ ‘ਤੇ ਨਵਾਂ ਐਕਸ਼ਨ! ਨਵੇਂ ਕਾਨੂੰਨ ਦੀ ਤਿਆਰੀ

ਮੰਤਰਾਲੇ ਨੇ ਦੱਸਿਆ ਕਿ ਰਿਕਵਰੀ ਰੇਟ ‘ਚ ਵੀ ਸੁਧਾਰ ਆਇਆ ਹੈ। 39130 ਮਰੀਜ਼ ਡਿਸਚਾਰਜ ਹੋ ਕੇ ਘਰ ਚਲੇ ਗਏ। ਕੁੱਲ ਰਿਕਵਰੀ ਦਾ ਅੰਕੜਾ 30143850 ਹੈ। 24 ਘੰਟਿਆਂ ਦੇ ਅੰਕੜਿਆਂ ਵਿਚ ਮੰਤਰਾਲਾ ਨੇ ਦੱਸਿਆ ਕਿ 39130 ਰਿਕਵਰੀ, 581 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤਕ ਦੇਸ਼ ਵਿਚ ਕੁੱਲ ਰਿਕਵਰੀ ਦੇ ਅੰਕੜੇ 30143850 ਅਤੇ ਹੁਣ ਤਕ ਹੋਈਆਂ ਮੌਤਾਂ ਦੀ ਗਿਣਤੀ 411989 ਹੈ। ਉਥੇ 16 ਜਨਵਰੀ ਤੋਂ ਸ਼ੁਰੂ ਹੋਈ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤਕ ਕੁੱਲ 391340491 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਜਿਸ ਵਿਚੋਂ 3497058 ਖੁਰਾਕਾਂ ਪਿਛਲੇ 24 ਘੰਟਿਆਂ ਵਿਚ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਪਹਿਲੀ ਖੁਰਾਕ ਦੀਆਂ 2034632 ਡੋਜ਼ਾਂ ਪਿਛਲੇ 24 ਘੰਟਿਆਂ ਵਿਚ ਦਿੱਤੀਆਂ ਗਈਆਂ ਹਨ ਅਤੇ ਦੂਜੀ ਖੁਰਾਕ ਦੀਆਂ 1462426 ਡੋਜ਼ਾਂ ਦਿੱਤੀਆਂ ਗਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button