NewsBreaking NewsD5 specialPoliticsPunjab

ਪਾਵਰਕੌਮ ਐਦਾਂ ਕਰਦੈ ਗਰੀਬਾਂ ਨਾਲ ਧੱਕਾ! ਸਰਕਾਰੀ ਭਿਵਾਗਾਂ ਵਾਰੀ ਉਡੀਕਦੈ ਸਰਕਾਰ ਦੀ ਹਰੀ ਝੰਡੀ

ਪਠਾਨਕੋਟ : ਇੱਕ ਪਾਸੇ ਤਾਂ ਪੰਜਾਬ ਸਰਕਾਰ ਬਿਜਲੀ ਦੇ ਰੇਟਾਂ ‘ਚ ਲਗਾਤਾਰ ਵਾਧਾ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਹੀ ਕੁਝ ਮਹਿਕਮੇ ਅਜਿਹੇ ਹਨ ਜਿੰਨ੍ਹਾਂ ਦੇ ਸਿਰ ਪਾਵਰ ਕਾਮ ਦੇ ਕਰੋੜਾਂ ਰੁਪਏ ਦਾ ਬਕਾਇਆ ਹੈ। ਗੱਲ ਪਠਾਨਕੋਰਟ ਸ਼ਹਿਰ ਦੀ ਕਰੀਏ ਤਾਂ ਸਰਕਾਰੀ ਵਿਭਾਗ ਪਾਵਰਕੌਮ ਦੇੇ ਕਰੀਬ 80 ਕਰੋੜ ਰੁਪਏ ਦੇ ਕਰਜਾਈ ਹਨ।

ਪਾਵਰਕੌਮ ਐਦਾਂ ਕਰਦੈ ਗਰੀਬਾਂ ਨਾਲ ਧੱਕਾ! ਸਰਕਾਰੀ ਭਿਵਾਗਾਂ ਵਾਰੀ ਉਡੀਕਦੈ ਸਰਕਾਰ ਦੀ ਹਰੀ ਝੰਡੀ

ਜਿੰਨ੍ਹਾਂ ‘ਚ ਨਗਰ ਨਿਗਮ ਦੇ 13 ਕਰੋੜ ਰੁਪਏ, ਵਾਟਰ ਸਪਲਾਈ ਦੇ 61 ਕਰੋੜ ਰੁਪਏ ਅਤੇ ਹਸਪਤਾਲਾਂ ਦੇ 90 ਲੱਖ ਅਤੇ ਜੇਲ੍ਹ ਦੇ 20 ਲੱਖ ਰੁਪਏ ਦਾ ਬਕਾਇਆ ਹੈ। ਜਿੰਨ੍ਹਾਂ ਦੀ ਜਾਣਕਾਰੀ ਬਿਜਲੀ ਬੋਰਡ ਪਠਾਨਕੋਟ ਦੇ ਐਕਸੀਅਨ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ।

ਸੁਖਬੀਰ, ਢੀਂਡਸਾ ਤੇ ਟਕਸਾਲੀ, ਇੱਕ ਵਾਰ ਫਿਰ ਹੋਣਗੇ ਇਕੱਠੇ!

ਤੁਸੀਂ ਸੁਣ ਹੀ ਲਿਆ ਕਿ ਕਿਵੇਂ ਪਾਵਰਕੌਮ ਵੱਲੋਂ ਬਿੱਲ ਨਾ ਭਰਨ ਵਾਲੇ ਆਮ ਲੋਕਾਂ ਦੇ ਬਿਜਲੀ ਦੇ ਕੁਨੈਕਸ਼ਨ ਧੜਾਧੜ ਕੱਟੇ ਜਾ ਰਹੇ ਹਨ ਪਰ ਸਰਕਾਰੀ ਵਿਭਾਗਾਂ ਨੂੰ ਸਿਰਫ ਨੋਟਿਸ ਜਾਰੀ ਕੀਤੇ ਕੀਤੇ ਹਨ ਤੇ ਮਹਿਕਮੇ ਦੇ ਮੁਲਾਜ਼ਮ ਉਨ੍ਹਾਂ ਦੇ ਕੁਨੈਕਸ਼ਨ ਕੱਟਣ ਲਈ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਦੀ ਉਡੀਕ ਕਰ ਰਹੇ ਹਨ। ਹੁਣ ਦੇਖਦੇ ਹਾਂ ਕਿ ਸਰਕਾਰ ਇਨ੍ਹਾਂ ਵਿਭਾਗਾਂ ਦੇ ਕੁਨੈਕਸ਼ਨ ਕੱਟਣ ਲਈ ਹਰੀ ਝੰਡੀ ਕਦੋਂ ਦਿੰਦੀ ਹੈ ਜਾਂ ਫਿਰ ਇਨ੍ਹਾਂ ਦਾ ਬੋਝ ਵੀ ਆਮ ਲੋਕਾਂ ‘ਤੇ ਹੀ ਪਾਇਆ ਜਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button