Breaking NewsD5 specialNewsPunjab

ਪਾਵਰਕਾਮ ਨੂੰ ਵੱਡੀ ਰਾਹਤ, ਥਰਮਲਾਂ ‘ਚ ਕੋਲਾ ਪਹੁੰਚਣਾ ਸ਼ੁਰੂ

ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮੀਟਿਡ (ਪਾਵਰਕਾਮ) ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਅੱਜ ਸਵੇਰੇ 11:00 ਵਜੇ ਦੇ ਕਰੀਬ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ‘ਚ ਕਿਸਾਨਾਂ ਨੇ ਰੇਲ ਲਾਇਨਾਂ ਤੋਂ ਧਰਨੇ ਚੁੱਕ ਕੇ ਮਾਲ ਗੱਡੀਆਂ ਲਈ ਰਸਤਾ ਖੋਲ ਦਿੱਤਾ। ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਜਤਿੰਦਰ ਗੋਇਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰੇਲ ਰੋਕੋ ਅੰਦੋਲਨ ਖ਼ਤਮ ਹੁੰਦੇ ਸਾਰ ਹੀ ਕੋਲਾ ਪੁੱਜਣਾ ਸ਼ੁਰੂ ਹੋ ਜਾਵੇਗਾ ਅਤੇ ਇਸ ਸਮੇਂ ਕਾਫੀ ਮਾਤਰਾ ‘ਚ ਕੋਲਾ ਲੈ ਕੇ ਮਾਲ ਗੱਡੀਆਂ ਰਸਤੇ ‘ਚ ਫਸੀਆਂ ਹਨ।

ਆਹ ਵਕੀਲ ਨੇ ਕੈਪਟਨ ਦੇ ਬਿੱਲਾਂ ਦੀ ਖੋਲ੍ਹੀ ਪੋਲ! ਦੇਖੋ! ਮੋਦੀ ਨੇ ਕਿਵੇਂ ਤਿਆਰ ਕੀਤੇ ਇਹ ਬਿੱਲ!

ਉਨ੍ਹਾਂ ਕਿਹਾ ਕਿ ਇਕ ਵਾਰ ਸਪਲਾਈ ਸ਼ੁਰੂ ਹੋ ਗਈ ਤਾਂ ਅਸੀਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਪਲਾਂਟ ‘ਚ ਘੱਟੋ-ਘੱਟ 20-20 ਦਿਨ ਦਾ ਕੋਲਾ ਭੰਡਾਰ ਇਕੱਠਾ ਕਰਾਂਗੇ। ਇਸੇ ਤਰੀਕੇ ਪ੍ਰਾਈਵੇਟ ਥਰਮਲਾਂ ਨੇ ਵੀ ਕੋਲਾ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਗੋਇੰਦਵਾਲ ਸਾਹਿਬ ਪਲਾਂਟ ਜੋ ਕਿ ਕੋਲਾ ਖ਼ਤਮ ਹੋਣ ਮਗਰੋਂ ਸਭ ਤੋਂ ਪਹਿਲਾਂ ਬੰਦ ਹੋਇਆ ਸੀ, ਵੱਲੋਂ ਆਰਡਰ ਕੀਤੇ ਕੋਲੇ ਦੀਆਂ 16 ਮਾਲ ਗੱਡੀਆਂ ਇਸ ਸਮੇਂ ਰਾਹ ‘ਚ ਫਸੀਆਂ ਹੋਈਆਂ ਹਨ। ਪਲਾਂਟ ਦੇ ਬੁਲਾਰੇ ਨੇ ਦੱਸਿਆ ਕਿ ਸਭ ਤੋਂ ਨੇੜਲੀ ਮਾਲ ਗੱਡੀ ਸਹਾਰਨਪੁਰ ‘ਚ ਖੜ੍ਹੀ ਹੈ, ਇਸ ਮਗਰੋਂ ਮੁਗਲ ਸਰਾਏ ਅਤੇ ਫਿਰ ਕੁਝ ਗੱਡੀਆਂ ਬਿਹਾਰ ‘ਚ ਖੜ੍ਹੀਆਂ ਹਨ, ਜੋ ਰੇਲ ਰੋਕੋ ਅੰਦੋਲਨ ਖ਼ਤਮ ਹੁੰਦੇ ਸਾਰ ਪੰਜਾਬ ਵੱਲ ਤੁਰ ਪੈਣਗੀਆਂ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲੀ ਗੱਡੀ ਰਸਤਾ ਖੁੱਲ੍ਹਣ ਦੇ 15 ਤੋਂ 16 ਘੰਟਿਆਂ ‘ਚ ਪਲਾਂਟ ‘ਚ ਪਹੁੰਚ ਜਾਵੇਗੀ ਅਤੇ ਕੋਲਾ ਆਉਂਦੇ ਸਾਰ ਪਲਾਂਟ ਮੁੜ ਚਾਲੂ ਕਰ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button