ਪਾਲੇ ਹੋਏ ਗੁੰਡਿਆਂ ਕੋਲੋਂ ਸਿਆਸੀ ਵਿਰੋਧੀਆਂ ਦੇ ਕਤਲ ਕਰਵਾ ਰਹੇ ਹਨ ਸੱਤਾਧਾਰੀ ਕਾਂਗਰਸੀ : ਚੀਮਾ

ਨਵਾਂ ਸ਼ਹਿਰ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਗੜਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਨਵਾਂ ਸ਼ਹਿਰ ਹਲਕੇ ਦੇ ਪਿੰਡ ਰਾਣੇਵਾਲ ‘ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਬੂਥ ਇੰਚਾਰਜ ਪਰਮਜੀਤ ਪੰਮਾ ਦੀ ਹੋਈ ਹੱਤਿਆ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਸ ਨੂੰ ਨਿਰੋਲ ਸਿਆਸੀ ਕਤਲ ਕਰਾਰ ਦਿੱਤਾ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਰਮਜੀਤ ਪੰਮਾ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਹੋਏ ਪਰਿਵਾਰ ਨੂੰ ਇਨਸਾਫ਼ ਅਤੇ ਜ਼ਾਲਮ ਹਤਿਆਰਿਆਂ ਨੂੰ ਸਖ਼ਤ ਸਜਾ ਦਿਵਾਉਣ ਦਾ ਅਹਿਦ ਲਿਆ।
ਦੁਖਦਾਈ ਖ਼ਬਰ, ਨਹੀਂ ਰਹੇ ਹਾਕੀ ਦੇ ਮਹਾਨ ਖਿਡਾਰੀ ਉਲੰਪੀਅਨ Balbir Singh Sr
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਰਮਜੀਤ ਪੰਮਾ ਕਤਲ ਕੇਸ ‘ਚ ਸੱਤਾਧਾਰੀ ਕਾਂਗਰਸ ਦੇ ਸਥਾਨਕ ਆਗੂ ਅਤੇ ਉਨਾਂ ਦੇ ਕੁੱਝ ਹੱਥ-ਠੋਕੇ ਪੁਲਸ ਕਰਮੀਂ ਸਿੱਧੇ ਤੌਰ ‘ਤੇ ਸ਼ਾਮਲ ਹਨ। ਇਸ ਲਈ ਇਸ ਮਾਮਲੇ ਦੀ ਸਮਾਂਬੱਧ ਨਿਆਇਕ ਜਾਂਚ ਕਰਵਾਈ ਜਾਵੇ। ਚੀਮਾ ਨੇ ਕਿਹਾ ਕਿ ਹਫ਼ਤੇ ਦੇ ਅੰਦਰ-ਅੰਦਰ ਨਵਾਂ ਸ਼ਹਿਰ ਜ਼ਿਲੇ ‘ਚ ਇੱਕੋ ਤਰਾਂ ਦਾ ਇਹ ਦੂਸਰਾ ਕਤਲ ਹੈ। ਰਾਹੋਂ ਦੇ ਪੱਤਰਕਾਰ ਮਨਪ੍ਰੀਤ ਮਾਂਗਟ ਦੀ ਹੱਤਿਆ ਵੀ ਇਸੇ ਤਰਾਂ ਸਿਆਸਤਦਾਨਾਂ ਅਤੇ ਮਾਫ਼ੀਆ ਦੀ ਜੁਗਲਬੰਦੀ ਦਾ ਨਤੀਜਾ ਸੀ, ਕਿਉਂਕਿ ਬਤੌਰ ਪੱਤਰਕਾਰ ਮਾਂਗਟ ਰੇਤ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਰੱਖਦਾ ਸੀ।
ਤੰਬਾਕੂ ਕੰਪਨੀ ਦਾ ਵੱਡਾ ਕਾਂਡ, RAVIDAS JI ਦੀ ਫੋਟੋ ਦੀ ਕੀਤੀ ਬੇਅਦਬੀ ਗੁੱਸੇ ‘ਚ ਆਏ ਲੋਕ, ਮੱਚਿਆ ਹਾਹਾਕਾਰ
ਇਸੇ ਤਰਾਂ ਪਰਮਜੀਤ ਪੰਮਾ ਵੀ ਆਮ ਆਦਮੀ ਪਾਰਟੀ ਦਾ ਨਿਧੜਕ ਆਗੂ ਅਤੇ ਚੰਗਾ ਬੁਲਾਰਾ ਹੋਣ ਦੇ ਨਾਲ-ਨਾਲ ਪਾਰਟੀ ਨੂੰ ਸੰਗਠਨਾਤਮਕ ਪੱਧਰ ‘ਤੇ ਮਜ਼ਬੂਤ ਕਰਨ ‘ਚ ਜੁਟਿਆ ਹੋਇਆ ਸੀ। ਪਰਮਜੀਤ ਪੰਮਾ ਦੀ ਬੁਲੰਦ ਆਵਾਜ਼ ਅਤੇ ਸਿਆਸੀ ਗਤੀਵਿਧੀਆਂ ਨਵਾਂ ਸ਼ਹਿਰ ਦੇ ਸੱਤਾਧਾਰੀ ਆਗੂਆਂ ਨੂੰ ਲਗਾਤਾਰ ਰੜਕਦੀਆਂ ਆ ਰਹੀਆਂ ਸਨ। ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਰਮਜੀਤ ਪੰਮਾ ਨੂੰ ਸਥਾਨਕ ਕਾਂਗਰਸੀ ਆਗੂ ਨੇ ਪਹਿਲਾਂ ਵੀ ਇੱਕ ਝੂਠੇ ਕੇਸ ‘ਚ ਫਸਾਇਆ ਸੀ।
ਦੇਖੋ Live ਹੋ ਕੇ ਕਿਉਂ ਰੋਣ ਲਈ ਮਜਬੂਰ ਹੋਏ Balwant Singh Ramuwalia ! D5 Channel Punjabi
‘ਆਪ’ ਆਗੂਆਂ ਨੇ ਕਿਹਾ ਕਿ ਜਿੰਨੀ ਦਰਿੰਦਗੀ ਨਾਲ ਜੀਪ ਥੱਲੇ ਪਰਮਜੀਤ ਪੰਮਾ ਨੂੰ ਵਾਰ-ਵਾਰ ਕੁਚਲਿਆ ਗਿਆ, ਇਹ ਪੇਸ਼ਾਵਰ ਕਾਤਲਾਂ ਦਾ ਕਾਰਾ ਹੈ ਜੋ ਸਥਾਨਕ ਕਾਂਗਰਸੀ ਆਗੂ ਨੇ ਪਾਲੇ ਹੋਏ ਹਨ। ਚੀਮਾ ਅਤੇ ਰੋੜੀ ਨੇ ਕਿਹਾ ਕਿ ਅਜਿਹੇ ਘਿਣਾਉਣੇ ਅਪਰਾਧ ਸੂਬੇ ‘ਚ ਕਾਨੂੰਨ ਵਿਵਸਥਾ ਦੀ ਥਾਂ ਜੰਗਲਰਾਜ ਕਾਰਨ ਲਗਾਤਾਰ ਵਾਪਰ ਰਹੇ ਹਨ, ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜਿੰਨਾ ਕੋਲ ਗ੍ਰਹਿ ਵਿਭਾਗ ਵੀ ਹੈ) ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਆਪਣੇ ਸਿਸਵਾ ਫਾਰਮਹਾਊਸ ‘ਤੇ ਬੈਠ ਕੇ ਆਪਣੀ ਡਗਮਗਾ ਰਹੀ ਕੁਰਸੀ ਨੂੰ ਲੰਚ-ਡਿਨਰ ਡਿਪਲੋਮੇਸੀ ਨਾਲ ਬਚਾਉਣ ‘ਚ ਰੁੱਝੇ ਹੋਏ ਹਨ, ਪਰੰਤੂ ਜਰਜਰ ਕਾਨੂੰਨ ਵਿਵਸਥਾ ਨੇ ਪੰਜਾਬ ਦੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.