Breaking NewsPunjabTop News

ਪਾਰਟੀ ‘ਚੋਂ ਬਾਹਰ ਹੁੰਦੇ ਹੀ ਪੰਜੋਲੀ ਨੇ ਘੇਰਿਆ ਬਾਦਲ ਪਰਿਵਾਰ, ਬੇਅਦਬੀ ਕਾਂਡ ਨੂੰ ਲੈ ਕੇ ਖੋਲ੍ਹੇ ਅੰਦਰਲੇ ਭੇਦ

ਮੈਨੂੰ ਪਾਰਟੀ ਵਿਚੋਂ ਕੱਢੇ ਜਾਣ ਦੀ ਖੁਸੀ ਹੈ, ਮੈਂ ਤਾਂ ਉਸ ਦਿਨ ਲੱਡੂ ਵੰਡੇ ਸੀ ਜਿਸ ਦਿਨ ਮੈਨੂੰ ਪਾਰਟੀ ਵਿਚੋਂ ਕੱਢਿਆ ਗਿਆ- ਕਰਨੈਲ ਸਿੰਘ ਪੰਜੌਲੀ

ਫਰਿਦਕੋਟ : ਆਪਣੇ ਮਥੇ ਉਪਰ ਲੱਗੇ ਬੇਅਦਬੀ ਦੇ ਦੋਸ਼ਾ ਨੂੰ ਸਾਫ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਕੁਰਬਾਨੀ ਦੇਣੀ ਪਵੇਗੀ, ਇਹ ਗੱਲ ਅਸੀ ਨਹੀਂ ਕਹਿ ਰਹੇ ਸਗੋ ਕੁਝ ਦਿਨ ਪਹਿਲਾ ਅਕਾਲੀ ਦਲ ‘ਚੋ 6 ਸਾਲਾਂ ਲਈ ਕੱਡੇ ਗਏ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਹੈ। ਦਰਅਸਲ ਕਰਨੈਲ ਸਿੰਘ ਪੰਜੌਲੀ ਅੱਜ ਬਹਿਬਲਕਲਾਂ ਇਨਸਾਫ ਮੋਰਚੇ ਵਿਚ ਅੱਜ ਹਾਜ਼ਰੀ ਲਗਾਉਣ ਪਹੁੰਚੇ ਸੀ। ਉਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੜੇ ਦੁੱਖ ਦੀ ਗੱਲ ਹੇ ਕਿ ਜਦੋਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਇਨਸਾਫ ਮੰਗੀਆਂ ਤਾਂ ਸੰਗਤਾਂ ਉਪਰ ਗੋਲੀਆਂ ਚਲਾਈਆ ਗਈਆਂ ਉਸ ਸਮੇਂ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਉਹਨਾਂ ਕਿਹਾ ਕਿ ਬੇਅਦਬੀ ਦਾ ਕਲੰਕ ਸ਼੍ਰੋਮਣੀ ਅਕਾਲੀ ਦਲ ਦੇ ਮੱਥੇ ਤੇ ਲੱਗਾ ਹੈ ਜਿਸ ਨੂੰ ਸਾਫ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਕੁਰਬਾਨੀ ਅਤੇ ਤਿਆਗ ਦੀ ਲੋੜ ਹੈ।

ਨਵਜੋਤ ਸਿੱਧੂ ਦੀ ਘਰਵਾਲੀ ਨੇ ਕਰਤਾ ਐਲਾਨ! ਕੈਪਟਨ ਲਈ ਬਣੀ ਵੱਡੀ ਚੁਣੌਤੀ ! ਵੱਡੀ ਸਿਆਸੀ ਹਲਚਲ ਹੋਈ ਸ਼ੁਰੂ

ਬੇਅਦਬੀ ਮਾਮਲਿਆ ਤੋਂ ਕਰੀਬ 7 ਸਾਲ ਬਾਅਦ ਇਨਸਾਫ ਲਈ ਲੱਗੇ ਮੋਰਚੇ ਵਿਚ ਪਹੁੰਚੇ ਪੰਜੋਲੀ ਨੇ ਬੇਅਦਬੀ ਲਈ ਬਾਦਲ ਪਰਿਵਾਰ ਨੂੰ ਜਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾ ਤਾਂ ਕਿਸੇ ਦੋਸੀ ਨੂੰ ਫੜ੍ਹਿਆ ਅਤੇ ਨਾ ਹੀ ਕਿਸੇ ਨੂੰ ਸਜਾਵਾਂ ਦਿੱਤੀਆ। ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਹਨ । ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਪਾਰਟੀ ਦੀਆਂ ਗਲਤ ਨੀਤੀਆਂ ਖਿਲਾਫ ਅਵਾਜ ਬੁਲੰਦ ਕੀਤੀ ਸੀ ਜਿਸ ਦੇ ਸਿੱਟੇ ਵਜੋਂ ਪਾਰਟੀ ਨੇ ਉਨਾਂ ਨੂੰ ਬਾਹਰ ਕਰ ਦਿੱਤਾ। ਉਹਨਾਂ ਕਿਹਾ ਕਿ ਪਾਰਟੀ ਵਿਚੋਂ ਕੱੱਡੇ ਜਾਣ ਦਾ ਉਹਨਾਂ ਨੂੰ ਕੋਈ ਮਲਾਲ ਨਹੀਂ ਹੈ ਉਨ੍ਹਾਂ ਨੂੰ ਤਾਂ ਗੁਲਾਮੀ ਤੋਂ ਮਿਲੇ ਛੁਟਕਾਰੇ ਦੀ ਖੁਸੀ ਹੈ ਅਤੇ ਜਿਸ ਦਿਨ ਪੰਜੋਲੀ ਨੂੰ ਪਾਰਟੀ ‘ਚੋ ਕੱਢਿਆ ਗਿਆ ਤਾਂ ਪੰਜੋਲੀ ਵੱਲੋਂ ਲੱਡੂ ਵੰਡ ਕੇ ਖੁਸੀ ਮਨਾਈ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button