Breaking NewsD5 specialInternationalNews

ਪਾਣੀ ਨਾਲ ਮਰ ਸਕਦਾ ਹੈ ਕੋਰੋਨਾ ਵਾਇਰਸ, ਰੂਸੀ ਵਿਗਿਆਨੀਆਂ ਦਾ ਦਾਅਵਾ

ਰੂਸ : ਕੋਰੋਨਾ ਵਾਇਰਸ ‘ਤੇ ਜਾਰੀ ਜਾਂਚ ਦੇ ‘ਚ ਰੂਸ ਤੋਂ ਵੱਡੀ ਖਬਰ ਆ ਰਹੀ ਹੈ। ਵਾਇਰਸ ਦੇ ਫੈਲਣ ਤੋਂ ਲੈਕੇ ਇਸ ਦੇ ਸਰੂਪ ਅਤੇ ਬਣਾਵਾਟ ਸਬੰਧੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਉੱਥੇ ਹੀ ਹੁਣ ਰੂਸ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਪਾਣੀ ਵਿਚ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਇਹ ਅਧਿਐਨ ਸਟੇਟ ਰਿਸਰਚ ਸੈਂਟਰ ਆਫ ਵਾਇਰੋਲੌਜੀ ਐਂਡ ਬਾਇਓਤਕਨਾਲੌਜੀ ਵੇਕਟਰ ਵੱਲੋਂ ਕੀਤਾ ਗਿਆ ਹੈ।

ਗਗਨ ਮਾਨ ਨੇ ਸਿੱਧਾ ਕੈਪਟਨ ਨਾਲ ਲਿਆ ਪੰਗਾ, ਸਭ ਦੇ ਸਾਹਮਣੇ ਕੀਤੀ ਲਾਹ-ਪਾਹ, ਦੇਖੋ ਮੌਕੇ ਦੀ Live Video

ਅਧਿਐਨ ‘ਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪਾਣੀ ਕੋਰੋਨਾ ਵਾਇਰਸ ਨੂੰ 72 ਘੰਟਿਆਂ ਦੇ ਅੰਦਰ ਲੱਗਭੱਗ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਸਕਦਾ ਹੈ। ਸਟੱਡੀ ਅਨੁਸਾਰ ਵਾਇਰਸ ਦਾ ਰੂਪ ਸਿੱਧੇ ਤੌਰ ‘ਤੇ ਪਾਣੀ ਦੇ ਤਾਪਮਾਨ ‘ਤੇ ਨਿਰਭਰ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ 90 ਫੀਸਦੀ ਵਾਇਰਸ ਦੇ ਕਣ 24 ਘੰਟੇ ‘ਚ ਅਤੇ 99.9 ਫੀਸਦੀ ਕਣ ਕਮਰੇ ਦੇ ਇੱਕੋ ਜਿਹੇ ਤਾਪਮਾਨ ‘ਤੇ ਰੱਖੇ ਪਾਣੀ ‘ਚ ਮਰ ਜਾਂਦੇ ਹਨ।

ਕੇਜਰੀਵਾਲ ਨੇ ਖੁਸ਼ ਕਰਤੇ ਦਿੱਲੀ ਦੇ ਲੋਕ, ਫੇਰ ਪੰਜਾਬ ‘ਚ ਵੀ ਪੈ ਗਿਆ ਰੋਲਾ! ਬਾਗੋ ਬਾਗ ਹੋਏ ਲੋਕ,ਕੁਝ ਕਰੋ ਕੈਪਟਨ ਸਾਬ੍ਹ

ਸਟੱਡੀ ‘ਚ ਕਿਹਾ ਗਿਆ ਹੈ ਕਿ ਉੱਬਲ਼ਦੇ ਪਾਣੀ ਦੇ ਤਾਪਮਾਨ ‘ਤੇ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਅਤੇ ਤੁਰੰਤ ਮਰ ਜਾਂਦਾ ਹੈ। ਭਾਵੇਂਕਿ ਕੁਝ ਹਾਲਤਾਂ ‘ਚ ਵਾਇਰਸ ਪਾਣੀ ‘ਚ ਰਹਿ ਸਕਦਾ ਹੈ ਪਰ ਇਹ ਸਮੁੰਦਰ ਜਾਂ ਤਾਜੇ ਪਾਣੀ ਵਿਚ ਨਹੀਂ ਵੱਧਦਾ। ਕੋਰੋਨਾਵਾਇਰਸ ਸਟੇਨਲੈੱਸ ਸਟੀਲ, ਲਿਨੋਲਿਅਮ, ਕੱਚ, ਪਲਾਸਟਿਕ ਅਤੇ ਸਿਰੇਮਿਕ ਸਤਹਿ ‘ਤੇ 48 ਘੰਟੇ ਤੱਕ ਕਿਰਿਆਸ਼ੀਲ ਰਹਿੰਦਾ ਹੈ। ਸ਼ੋਧ ਵਿਚ ਪਾਇਆ ਗਿਆ ਹੈ ਕਿ ਇਹ ਵਾਇਰਸ ਇਕ ਜਗ੍ਹਾ ਟਿਕ ਕੇ ਨਹੀਂ ਰਹਿੰਦਾ ਅਤੇ ਜ਼ਿਆਦਾਤਰ ਘਰੇਲੂ ਕੀਟਨਾਸ਼ਕ ਇਸ ਨੂੰ ਖਤਮ ਕਰਨ ਵਿਚ ਪ੍ਰਭਾਵੀ ਸਾਬਤ ਹੋ ਰਹੇ ਹਨ।

🔴 LIVE 🔴 ਅਕਾਲੀ ਦਲ ਤੋਂ ਖਹਿੜਾ ਛੁਡਾਉਣ ਦੀ ਸਕੀਮ? ਰਾਮ ਰਹੀਮ ਨੂੰ ਮਾਫ਼ੀ ਦੀ ਜਾਂਚ ਕਿਊਂ ਨਹੀਂ ਕਰਵਾਉਂਦੇ ਜਥੇਦਾਰ?

ਸ਼ੋਧ ਵਿਚ ਪਤਾ ਚੱਲਿਆ ਹੈ ਕਿ 30 ਫੀਸਦੀ ਕੌਨਸਨਟ੍ਰੇਸ਼ਨ ਦੇ ਐਥਿਲ ਅਤੇ ਆਈਸੋਪ੍ਰੋਪਾਈਲ ਅਲਕੋਹਲ ਅੱਧੇ ਮਿੰਟ ਵਿਚ ਵਾਇਰਸ ਦੇ ਇਕ ਲੱਖ ਕਣਾਂ ਨੂੰ ਮਾਰ ਸਕਦੇ ਹਨ। ਇਹ ਪਿਛਲੇ ਅਧਿਐਨ ਦੇ ਉਹਨਾਂ ਦਾਅਵਿਆਂ ਨੂੰ ਖਾਰਿਜ ਕਰਦਾ ਹੈ ਜਿਸ ਵਿਚ ਕਿਹਾ ਗਿਆ ਸੀ ਵਾਇਰਸ ਨੂੰ ਖਤਮ ਕਰਨ ਲਈ 60 ਫੀਸਦੀ ਤੋਂ ਵਧੇਰੇ ਕੌਨਸਨਟ੍ਰੇਸ਼ਨ ਵਾਲੇ ਅਲਕੋਹਲ ਦੀ ਲੋੜ ਹੁੰਦੀ ਹੈ।

ਬਲਜਿੰਦਰ ਜਿੱਦੂ ਨੇ ਕੀਤੇ ਵੱਡੇ ਖੁਲਾਸੇ,ਲਾਈਵ ਹੋ ਦੱਸਿਆ ਮੋਦੀ ਖਾਨਾ ਦਾ ਸੱਚ! ਠੱਗੀਆਂ ਮਾਰਨ ਆਲਿਆਂ ਕਰਾਈ ਤਸੱਲੀ

ਨਵੇਂ ਅਧਿਐਨ ਦੇ ਮੁਤਾਬਕ ਸਤਹਿ ਨੂੰ ਕੀਟਾਣੂ ਰਹਿਤ ਕਰਨ ਵਿਚ ਕਲੋਰੀਨ ਵੀ ਕਾਫੀ ਅਸਰਦਾਰ ਸਾਬਤ ਹੋਇਆ ਹੈ। ਕਿਸੇ ਕਲੋਰੀਨ ਤੋਂ ਕੀਟਾਣੂ ਰਹਿਤ ਕਰਨ ‘ਤੇ Sars-CoV-2 30 ਸੈਕੰਡ ਦੇ ਅੰਦਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦਾ ਹੈ। ਰੂਸ ਨੇ ਕੋਰੋਨਾਵਾਇਰਸ ਦੀ ਵੈਕਸੀਨ ਬਣਾ ਲੈਣ ਦਾ ਵੀ ਦਾਅਵਾ ਕੀਤਾ ਹੈ। ਉੱਥੋਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਗੇਮਾਲੇਵਾ ਇੰਸਟੀਚਿਊਟ ਵੱਲੋਂ ਵਿਕਸਿਤ ਵੈਕਸੀਨ 15 ਅਗਸਤ ਤੱਕ ਲੋਕਾਂ ਨੂੰ ਉਪਲਬਧ ਕਰਾ ਦਿੱਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button