ਪਾਕਿ PM ਇਮਰਾਨ ਖਾਨ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਜਤਾਇਆ ਸੋਗ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜ਼ਲੀ ਦਿੱਤੀ। ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੀ ਉਮਰ 92 ਸਾਲ ਸੀ। ਚੀਨ ਦੇ ਚਾਰ ਦਿਨਾਂ ਦੌਰੇ ’ਤੇ ਗਏ ਪਾਕਿ ਪੀਐਮ ਇਮਰਾਨ ਖਾਨ ਨੇ ਟਵੀਟ ਕੀਤਾ, ‘ਲਤਾ ਮੰਗੇਸ਼ਕਰ ਦੇ ਦੇਹਾਂਤ ਨਾਲ ਉਪ ਮਹਾਂਦੀਪ ਨੇ ਦੁਨੀਆ ਦੀ ਇਕ ਮਹਾਨ ਗਾਇਕਾ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਪੂਰੀ ਦੁਨੀਆ ਵਿਚ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਮਿਲੀ ਹੈ। ’
Raja Sansi : ਚੋਣਾਂ ਤੋਂ ਪਹਿਲਾਂ ਮਿਲਿਆ ਅਜਿਹਾ ਸਮਾਨ, ਪਿਆ ਰੌਲਾ , ਐਕਸ਼ਨ ‘ਚ ਚੋਣ ਕਮਿਸ਼ਨ
ਪਾਕਿ ਮੰਤਰੀ ਨੇ ਦਿੱਤੀ ਸ਼ਰਧਾਂਜਲੀ
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਟਵਿੱਟਰ ਤੇ ਲਿਖਿਆ ਕਿ ਇਕ ਮਹਾਨ ਸ਼ਖਸੀਅਤ ਨਹੀਂ ਰਹੀ । ਲਤਾ ਮੰਗੇਸ਼ਕਰ ਸੁਰਾਂ ਦੀ ਰਾਣੀ ਸੀ ਜਿਹਨਾਂ ਨੇ ਦਹਾਕੀਆਂ ਤੱਕ ਸੰਗੀਤ ਦੀ ਦੁਨੀਆ ਤੇ ਰਾਜ ਕੀਤਾ । ਸੰਗੀਤ ਜਗਤ ਵਿਚ ਉਹਨਾਂ ਵਰਗਾ ਕੋਈ ਨਹੀਂ ਸੀ । ਉਹਨਾਂ ਦੀ ਆਵਾਜ਼ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਰਹੇਗੀ।
With the death of Lata Mangeshkar the subcontinent has lost one of the truly great singers the world has known. Listening to her songs has given so much pleasure to so many people all over the world.
— Imran Khan (@ImranKhanPTI) February 6, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.