ਪਾਕਿ ਪੀਐਮ ਦੀ Smile ‘ਤੇ ਫਿਦਾ ਹੋਈ ਮਹਿਲਾ ਮੰਤਰੀ, ਛਿੜੀ ਚਰਚਾ

ਪਾਕਿਸਤਾਨ : ਪਾਕਿਸਤਾਨ ‘ਚ ਇੱਕ ਵੀਡੀਓ ਵਾਇਰਲ ਹੋਇਆ ਹੈ,ਜਿਸ ਵੀਡੀਓ ‘ਚ ਪਾਕਿਸਤਾਨ ਦੀ ਰਾਜ ਮੰਤਰੀ ਜਰਤਾਜ ਗੁੱਲ ਵਜੀਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇੱਕ ਅਲੱਗ ਅੰਦਾਜ਼ ‘ਚ ਪ੍ਰਸ਼ੰਸਾ ਕਰਦੇ ਦੇਖਿਆ ਜਾ ਰਿਹਾ ਹੈ। ਇਸ ਵਿੱਚ ਉਹ ਇਮਰਾਨ ਦੀਆਂ ਤਾਰੀਫਾਂ ਦੇ ਪੁਲ ਬੰਨਣ ਦੇ ਦੌਰਾਨ ਉਨ੍ਹਾਂ ਦੀ ‘ਕਾਤਿਲ ਮੁਸਕਰਾਹਟ’ ਦਾ ਜਿਕਰ ਕਰਦੀ ਦਿੱਖ ਰਹੀ ਹੈ। ਵੀਡੀਓ ਵਿੱਚ ਜਰਤਾਜ ਗੁੱਲ ਨੇ ਇਮਰਾਨ ਨੂੰ ਕ੍ਰਿਸ਼ਮਈ ਵਿਅਕਤੀ ਦੱਸਿਆ ਹੈ।
ਇਸ ਆਦਮੀ ਨੂੰ ਕਹਿੰਦੇ ਨੇ ‘ਲੰਗਰ ਬਾਬਾ’, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ, ਸਰਕਾਰ ਵੀ ਹੋਈ ਫ਼ੈਨ, ਦਿੱਤੀ ਵੱਡੀ ਆਫ਼ਰ
ਉਹ ਇਮਰਾਨ ਦੀ ਕਾਤਿਲ ਮੁਸਕਰਾਹਟ ਦੇ ਨਾਲ – ਨਾਲ ਉਨ੍ਹਾਂ ਦੀ ਬਾਡੀ ਲੈਂਗੂਏਜ ਦੀ ਵੀ ਪ੍ਰਸ਼ੰਸਾ ਕਰਦੀ ਦਿਖ ਰਹੀ ਹੈ। ਗੁੱਲ ਨੇ ਵੀਡੀਓ ‘ਚ ਕਿਹਾ, “ਜੇਕਰ ਤੁਸੀ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਬਾਡੀ ਲੈਂਗੂਏਜ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਸਭ ਤੋਂ ਚੰਗੇ, ਕ੍ਰਿਸ਼ਮਈ ਵਿਅਕਤੀ ਹਨ। ਜਦੋਂ ਕਦੇ ਉਹ ਕਿਸੇ ਸਮੱਸਿਆ ਨੂੰ ਹੱਥ ‘ਚ ਲੈਂਦੇ ਹਨ, ਉਹ ਜੋ ਉਨ੍ਹਾਂ ਦੀ ਕਾਤਿਲ ਮੁਸਕਾਨ ਹੈ (ਉਸਦੇ ਨਾਲ), ਜਦੋਂ ਕਦੇ ਉਹ ਬੈਠਕ ‘ਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਦਾ ਕਰਿਸ਼ਮਾ ਸਾਡੇ ਸੰਦੇਹਾਂ ਨੂੰ ਉੱਡਾ ਲੈ ਜਾਂਦਾ ਹੈ। ”
WATCH: Climate Change Minister Zartaj Gul heaps praise on PM Imran Khan saying,"He's got a killer smile."#ZartajGul #PMImran @ImranKhanPTI @zartajgulwazir pic.twitter.com/a7eguuwhcz
— The Express Tribune (@etribune) January 25, 2020
ਇਮਰਾਨ ਦੀ ਤਾਰੀਫ ਕਰਨਾ ਜਰਤਾਜ ਨੂੰ ਮਹਿੰਗਾ ਪੈ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਮਜ਼ਾਕ ਉੱਡ ਰਿਹਾ ਹੈ। ਇੱਕ ਸ਼ਖ਼ਸ ਨੇ ਟਵੀਟ ਕਰਦਿਆਂ ਲਿਖਿਆ,”ਖੂਬਸੂਰਤ ਹੈ….ਪ੍ਰਧਾਨ ਮੰਤਰੀ ਹੋਰ ਕੀ ਚਾਹੁੰਦੇ ਹੋ ਤੁਸੀਂ? ਉੱਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਸ ਪੂਰੀ ਦੁਨੀਆ ‘ਚ ਇਸ ਸਭ ਤੋਂ ਵੱਧ ਬਿਨਾਂ ਕੰਮ ਵਾਲੀ ਮਹਿਲਾ ਮੰਤਰੀ ਹੈ।”
ਦੇਖਲੋ ਭਾਰਤ ਦੇ ਰਾਜਨੀਤੀ ਦੇ ਹਾਲ, ਡਾਕੂ ਵੀ ਬਣ ਰਹੇ ਨੇ ਮੰਤਰੀ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.