ਪਾਕਿ ਦੇ ਗੁਰਦੁਆਰਾ ਚੌਵਾਂ ਸਾਹਿਬ ਦੀ ਮੁਰੰਮਤ ਦਾ ਅਮਰੀਕੀ ਸਿੱਖ ਫਾਊਂਡੇਸ਼ਨ ਨੇ ਰੋਕਿਆ ਕੰਮ
ਪਾਕਿਸਤਾਨ: ਅਮਰੀਕਾ ਵਿੱਚ ਰੰਜੀਤ ਨਗਰ ਫਾਊਂਡੇਸ਼ਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ। ਫਾਊਂਡੇਸ਼ਨ ਵੱਲੋਂ ਝੇਲਮ ਅਤੇ ਪਾਕਿ ਦੇ ਹੋਰਨਾਂ ਗੁਰਦੁਆਰਿਆਂ ਵਿੱਚ ਗੁਰਦੁਆਰਾ ਚੌਵਾ ਸਾਹਿਬ ਦੇ ਨਵੀਨੀਕਰਣ ਅਤੇ ਨਿਰਮਾਣ ਗਤੀਵਿਧੀਆਂ ਨੂੰ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ।
BJP Punjab Candidates list: BJP ਦਾ ਵੱਡਾ ਦਾਅਵਾ, ਟਿਕਟਾਂ ਦੇਣ ਸਮੇਂ ਨਹੀਂ ਕੀਤਾ ਭੇਦ-ਭਾਵ| D5 Channel Punjabi
ਈ.ਟੀ.ਪੀ.ਬੀ. ਅਤੇ ਪੀ.ਐੱਸ.ਜੀ.ਪੀ.ਸੀ. ਵੱਲੋਂ ਹੁਣ ਤੱਕ ਕੀਤੇ ਕੰਮਾਂ ਦਾ ਬਿੱਲ ਅਤੇ ਖਰਚੇ ਦਾ ਵੇਰਵਾਂ ਪ੍ਰਦਾਨ ਕਰਨ ਵਿੱਚ ਗੈਰ-ਅਨੁਪਾਲਨ ਦੇ ਕਾਰਨ ਫਾਊਂਡੇਸ਼ਨ ਨੇ ਇਸ ‘ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ। ਫਾਊੇਂਡੇਸ਼ਨ ਦੇ ਨਿਰਦੇਸ਼ਕ ਸਤਪ੍ਰੀਤ ਸਿੰਘ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਨਿਯਮ ਉਨ੍ਹਾਂ ਨੂੰ ਆਪਣੇ ਖਰਚ ਦੇ ਦਸਤਾਵੇਜ਼ ਅੰਤਰਿਕ ਰਾਜਸਵ ਸੇਵਾ, ਨਿਆਂ ਵਿਭਾਗ ਨੂੰ ਹਰ ਸਾਲ ਉਪਲੱਬਧ ਕਰਵਾਉਣ ਲਈ ਮਜ਼ਬੂਰ ਕਰਦੇ ਹਨ।
ਸੁਖਬੀਰ ਬਾਦਲ ਦਾ ਬੰਦੀ ਸਿੰਘਾਂ ਬਾਰੇ ਵੱਡਾ ਬਿਆਨ। D5 Channel Punjabi
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਵੇਰਵੇ ਨੂੰ ’15 ਮਈ 2022 ਨੂੰ ਜਾਂ ਉਸ ਤੋਂ ਪਹਿਲਾਂ’ ਪਬਲਿਕ ਡੋਮੇਨ ਵਿੱਚ ਰੱਖਣ ਲਈ ਵਿਭਾਗ ਦੀ ਸਾਈਟ ‘ਤੇ ਅਪਡੇਟ ਕੀਤਾ ਜਾਣਾ ਹੈ ਪਰ ਪਾਕਿਸਤਾਨ ‘ਚ ਈ.ਡੀ.ਪੀ.ਬੀ. ਦਫ਼ਤਰ ਵੱਲੋਂ ਜ਼ਰੂਰੀ ਦਸਤਾਵੇਜ਼ ਉਪਲੱਬਧ ਨਹੀਂ ਕਰਵਾਏ ਗਏ ਜਿਸ ਕਾਰਨ ਐੱਨ.ਜੀ.ਓ. ਨੇ ਗਤੀਵਿਧੀਆਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.