InternationalTop News

ਪਾਕਿ ‘ਚ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1500 ਤੋਂ ਪਾਰ, 12000 ਤੋਂ ਜ਼ਿਆਦਾ ਲੋਕ ਜ਼ਖ਼ਮੀ

ਇਸਲਾਮਾਬਾਦ : ਪਾਕਿਸਤਾਨ ‘ਚ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 1,596 ਹੋ ਗਈ ਹੈ, ਜਦਕਿ 12,863 ਹੋਰ ਜ਼ਖ਼ਮੀ ਹੋਏ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (NDMA) ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਨੇ ਐੱਨ.ਡੀ.ਐੱਮ.ਏ. ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 20 ਨਵੀਆਂ ਮੌਤਾਂ ਹੋਈਆਂ ਹਨ। ਪੀੜਤਾਂ ਵਿੱਚ 17 ਬੱਚੇ ਸ਼ਾਮਲ ਹਨ ਅਤੇ ਜ਼ਿਆਦਾਤਰ ਮੌਤਾਂ ਸਭ ਤੋਂ ਵੱਧ ਪ੍ਰਭਾਵਿਤ ਸਿੰਧ ਸੂਬੇ ਵਿੱਚ ਹੋਈਆਂ ਹਨ।

CM ਮਾਨ ਨੇ ਕਿਸਾਨ ਕਰਤੇ ਖ਼ੁਸ਼, ਹੋਇਆ ਵੱਡਾ ਐਲਾਨ! ਅੰਨਦਾਤਾ ਹੋਏ ਬਾਗੋ-ਬਾਗ ||D5 Channel Punjabi

ਐੱਨ.ਡੀ.ਐੱਮ.ਏ. ਦੇ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਦੇ ਅੱਧ ਤੋਂ ਬਾਅਦ ਭਾਰੀ ਮਾਨਸੂਨ ਦੀ ਬਾਰਿਸ਼ ਕਾਰਨ ਆਏ ਹੜ੍ਹ ਨੇ ਕੁੱਲ 2,016,008 ਘਰ ਤਬਾਹ ਕਰ ਦਿੱਤੇ ਹਨ, ਜਦੋਂ ਕਿ ਅੰਦਾਜ਼ਨ 1,040,735 ਪਸ਼ੂ ਦੇਸ਼ ਭਰ ਵਿੱਚ ਮੀਂਹ ਵਿੱਚ ਮਾਰੇ ਗਏ ਹਨ। ਇਸ ਨੇ ਅੱਗੇ ਕਿਹਾ ਕਿ 12,716 ਕਿਲੋਮੀਟਰ ਸੜਕਾਂ ਅਤੇ 374 ਪੁਲ ਨੁਕਸਾਨੇ ਗਏ ਹਨ। ਐੱਨ.ਡੀ.ਐੱਮ.ਏ., ਹੋਰ ਸਰਕਾਰੀ ਸੰਸਥਾਵਾਂ, ਵਾਲੰਟੀਅਰਾਂ ਅਤੇ NGO ਦੁਆਰਾ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਚੱਲ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button