Breaking NewsD5 specialIndiaNewsPunjab

ਪਾਕਿ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਹਮਲਾ

ਨਨਕਾਣਾ ਸਾਹਿਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਬੀਤੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ।ਹਮਲਾਵਰਾਂ ਨੇ ਇੱਥੇ ਵਸਦੇ ਸਿੱਖਾਂ ਨਾਲ ਮਾਰ ਕੁਟਾਈ ਵੀ ਕੀਤੀ। ਇੱਥੇ ਹੀ ਬਸ ਨਹੀ ਹੋਈ ਉਨ੍ਹਾਂ ਨੇ ਸਿੱਖਾਂ ਦੇ ਘਰਾਂ ‘ਤੇ ਪੱਥਰ ਵੀ ਸੁਟੇ। ਇਨ੍ਹਾਂ ਲੋਕਾਂ ਨੇ ਨਨਕਾਣਾ ਸਾਹਿਬ ਦੇ ਮੁੱਖ ਬਾਜ਼ਾਰ ਵਿਚ ਧਰਨਾ ਵੀ ਲਗਾਇਆ ਤੇ ਸਿੱਖਾਂ ਵਿਰੁਧ ਰੱਜ ਕੇ ਜ਼ਹਿਰ ਵੀ ਉਗਲਿਆ।

Nankana Sahib | Latest News | Viral Video

ਮੁਸਲਿਮ ਭਾਈਚਾਰੇ ਨਾਲ ਸੰਬਧਿਤ ਲੋਕ ਜਦ ਜੁੰਮੇ ਦੀ ਨਮਾਜ਼ ਪੜ੍ਹ ਕੇ ਵਾਪਸ ਜਾ ਰਹੇ ਸਨ ਉਸ ਵੇਲੇ ਇਹ ਘਟਨਾ ਵਾਪਰੀ। ਇਹ ਸਾਰਾ ਮਾਮਲਾ ਇਕ ਸਿੱਖ ਲੜਕੀ ਜਗਜੀਤ ਕੌਰ ਪੁੱਤਰੀ ਗਿਆਨੀ ਭਗਵਾਨ ਸਿੰਘ ਵਲੋਂ ਇਸਲਾਮ ਕਬੂਲ ਕਰਨ ਤੋਂ ਬਾਅਦ ਪੈਦਾ ਹੋਈ ਹੈ। ਜਗਜੀਤ ਕੌਰ ਦਾ ਨਿਕਾਹ ਮੁਹੰਮਦ ਅਹਿਸਨ ਨਾਲ ਹੋਇਆ ਸੀ ਜਿਸ ਤੋਂ ਬਾਅਦ ਨਨਕਾਣਾ ਸਾਹਿਬ ਸਮੇਤ ਪੂਰੇ ਪਾਕਿਸਤਾਨ ਵਿਚ ਸਿੱਖਾਂ ਨੇ ਇਸ ਜ਼ਬਰੀ ਧਰਮ ਪਰਿਵਰਤਨ ਅਤੇ ਨਿਕਾਹ ਦੀ ਵਿਰੋਧਤਾ ਕੀਤੀ ਸੀ।

Daljit Cheema ਨੇ Sidhu ਨੂੰ ਦਿੱਤੀ ਆਹ ਨਸੀਹਤ | Nankana Sahib News

ਇਸ ਤੋਂ ਬਾਅਦ ਸਰਕਾਰ ਨੇ ਲੜਕੀ ਨੂੰ ਸ਼ੈਲਟਰ ਹੋਮ ਵਿਚ ਭੇਜ ਦਿੱਤਾ ਸੀ। ਪਾਕਿਸਤਾਨ ਸਰਕਾਰ ਮਾਹੌਲ ਨੂੰ ਖ਼ਰਾਬ ਹੋਣ ਤੋ ਬਚਾਉਂਣ ਅਤੇ ਉਥੇ ਵਸਦੇ ਸਿੱਖਾਂ ਦੇ ਮਨਾਂ ਵਿਚੋਂ ਬੇਗਾਨਗੀ ਦਾ ਅਹਿਸਾਸ ਖ਼ਤਮ ਕਰਨ ਲਈ ਲੜਕੀ ਨੂੰ ਵਾਪਸ ਸਿੱਖ ਧਰਮ ਅਪਣਾਉਣ ਤੇ ਅਪਣੇ ਪਰਿਵਾਰ ਕੋਲ ਵਾਪਸ ਜਾਣ ਲਈ ਜ਼ੋਰ ਪਾ ਰਹੀ ਹੈ। ਨਨਕਾਣਾ ਸਾਹਿਬ ਵਿਚ ਵਸਦੇ ਮੁਸਲਮਾਨਾਂ ਨੇ ਨਨਕਾਣਾ ਸਾਹਿਬ ਮੇਨ ਬਾਜ਼ਾਰ ਵਿਚ ਧਰਨਾ ਵੀ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button