Breaking NewsD5 specialInternationalNewsTop News

ਪਾਕਿਸਤਾਨ ਹਵਾਈ ਫੌਜ ਦੇ ਨਵੇਂ ਮੁਖੀ ਹੋਣਗੇ ਏਅਰ ਮਾਰਸ਼ਲ ਸਿੱਧੂ

ਇਸਲਾਮਾਬਾਦ : ਪਾਕਿਸਤਾਨ ਨੇ ਏਅਰ ਮਾਰਸ਼ਲ ਜਹੀਰ ਅਹਿਮਦ ਬਾਬਰ ਸਿੱਧੂ ਨੂੰ ਪਾਕਿਸਤਾਨੀ ਹਵਾਈ ਫੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਆਧਿਕਾਰਿਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੌਜੂਦਾ ਹਵਾਈ ਫੌਜ ਮੁਖੀ ਏਅਰ ਮਾਰਸ਼ਲ ਮੁਜਾਹਿਦ ਅਨਵਰ ਖਾਨ 19 ਮਾਰਚ ਨੂੰ ਸੇਵਾਮੁਕਤ ਹੋਣਗੇ, ਜਿਸ ਤੋਂ ਬਾਅਦ ਸਿੱਧੂ ਇਹ ਜ਼ਿੰਮੇਦਾਰੀ ਸੰਭਾਲਣਗੇ।

🔴LIVE|| ਕੈਪਟਨ ਅਮਰਿੰਦਰ ਸਿੰਘ ਲਾਈਵ, ਕੀਤਾ ਵੱਡਾ ਐਲਾਨ !

ਸਿੱਧੂ 1986 ‘ਚ ਲੜਾਕੂ ਪਾਇਲਟ ਦੇ ਰੂਪ ‘ਚ ਪਾਕਿਸਤਾਨੀ ਹਵਾਈ ਫੌਜ ‘ਚ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਨੂੰ ਕਈ ਅਹਿਮ ਅਹੁਦਿਆਂ ‘ਤੇ ਕੰਮ ਕਰਨ ਦਾ ਅਨੁਭਵ ਹੈ। ਸਿੱਧੂ ਨੇ ਅਸਿਸਟੈਂਟ ਚੀਫ ਆਫ ਏਅਰ ਸਟਾਫ, ਅਸਿਸਐਂਟ ਚੀਫ ਆਫ ਏਅਰ ਸਟਾਫ  ਅਤੇ ਇਸਲਾਮਾਬਾਦ ਹੈੱਡਕੁਆਰਟਰ ‘ਚ ਡਾਇਰੈਕਟਰ ਜਨਰਲ ਪ੍ਰੋਜੈਕਟਸ ਦੇ ਤੌਰ ‘ਤੇ ਵੀ ਕੰਮ ਕੀਤਾ ਹੈ।  ਏਅਰ ਮਾਰਸ਼ਲ ਸਿੱਧੂ ਨੇ ਬ੍ਰਿਟੇਨ ਦੇ ਕੰਬੇਟ ਕਮਾਂਡਰਸ ਸਕੂਲ ਤੋਂ ਗ੍ਰੇਜੂਏਸ਼ਨ ਕੀਤੀ ਹੈ, ਉਨ੍ਹਾਂ ਨੇ ਰਾਇਲ ਕਾਲਜ ਆਫ ਡਿਫੈਂਸ ਤੋਂ ਵੀ ਪੜਾਈ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button