Breaking NewsD5 specialInternationalNewsTop News

ਪਾਕਿਸਤਾਨ : ਪੈਟਰੋਲ ਦੀਆਂ ਕੀਮਤਾਂ ‘ਚ ਭਾਰੀ ਵਾਧਾ, 160 ਰੁਪਏ ਪਹੁੰਚੀ ਕੀਮਤ

ਇਸਲਾਮਾਬਾਦ : ਮਹਿੰਗਾਈ ਨਾਲ ਪਾਕਿਸਤਾਨ (Pakistan) ਦੀ ਜਨਤਾ ‘ਤੇ ਪੈਟਰੋਲ ਬੰਬ ਫੁੱਟਿਆ ਹੈ। ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਪੈਟਰੋਲ (Petrol), ਡੀਜ਼ਲ (diesel) ਅਤੇ ਕੇਰੋਸੀਨ ਦੀਆਂ ਕੀਮਤਾਂ ‘ਚ ਭਾਰੀ ਵਾਧੇ ਦੀ ਘੋਸ਼ਣਾ ਕੀਤੀ ਹੈ। ਪੈਟਰੋਲ ਦੀਆਂ ਕੀਮਤਾਂ ‘ਚ 12.03 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ ਵਿਚ 9.53 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਲਾਈਟ ਡੀਜ਼ਲ ਦੀ ਕੀਮਤ ਵਿਤਚ 9.43 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵੀ 10.08 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਗਏ ਹਨ। ਪੈਟਰੋਲੀਅਮ ਪ੍ਰੋਡਕਟਸ ਦੀਆਂ ਕੀਮਤਾਂ ਵਿਚ ਨਵੇਂ ਵਾਧੇ ਤੋਂ ਬਾਅਦ ਪਾਕਿਸਤਾਨ ਵਿਚ ਪੈਟਰੋਲ ਦੀਆਂ ਕੀਮਤਾਂ 160 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ ਦੀਆਂ ਕੀਮਤਾਂ 144.62 ਰੁਪਏ ਤੋਂ ਵਧਾ ਕੇ 154.15 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

Deep Sidhu ਦੇ Sanskar ’ਤੇ ਭਾਵੁਕ ਮਾਹੌਲ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ | D5 Channel Punjabi

ਇਸ ਤੋਂ ਇਲਾਵਾ ਲਾਈਟ ਡੀਜ਼ਲ ਆਇਲ ਦੇ ਭਾਅ 114.54 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 123.97 ਰੁਪਏ ਕਰ ਦਿੱਤੇ ਗਏ ਹਨ। ਮਿੱਟੀ ਤੇ ਤੇਲ ਦੀਆਂ ਕੀਮਤਾਂ 116.48 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 126.56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇੰਨਾ ਹੀ ਨਹੀਂ, ਹਵਾਈ ਜਹਾਜ਼ ਵਿਚ ਵਰਤੇ ਜਾਣ ਵਾਲੇ ਜੈੱਟ ਫਿਊਲ ਦੇ ਭਾਅ ਵਿਚ ਵੀ 11 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਤੋਂ ਬਾਅਦ ਇਸਦੇ ਭਾਅ 140.65 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਇਸ ਤੋਂ ਇਲਾਵਾ ਜੈੱਟ ਫਿਊਲ (ਐਥਨਾਲ ਪੈਟਰੋਲ) ਦੇ ਭਾਅ ਵਿਚ ਵੀ 10 ਰੁਪਏ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸਦੀ ਕੀਮਤ 157.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Khabran Da Sira : ਮੋਦੀ ਦਾ ਐਲਾਨ, ਕੈਪਟਨ ਦੇ ਬਦਲੇ ਸੁਰ, CM ਚੰਨੀ ਦੇ ਬਿਆਨ ‘ਤੇ ਛਿੜਿਆ ਵਿਵਾਦ !

ਟਰਾਂਸਪੋਰਟਰਾਂ ਨੇ ਦਿੱਤੀ ਵ੍ਹੀਲ-ਜਾਮ ਸਟ੍ਰਾਈਕ ਦੀ ਧਮਕੀ, ਕਿਰਾਇਆ ਵਧਾਉਣ ਦੀ ਕੀਤੀ ਅਪੀਲ
ਆਲ ਪਾਕਿਸਤਾਨ ਪੈਟਰੋਲੀਅਮ ਟਰਾਂਸਪੋਰਟਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਟਰਾਂਸਪੋਰਟ ਦੇ ਕਿਰਾਏ ਵਿਚ ਵਾਧਾ ਨਹੀਂ ਕੀਤਾ ਤਾਂ ਉਹ ਅਣਮਿੱਥੇ ਵਿਰੋਧ ਪ੍ਰਦਰਸ਼ਨ ਕਰਨਗੇ ਕਿਉਂਕਿ 2011 ਤੋਂ ਕਿਰਾਏ ’ਚ ਕੋਈ ਤਬਦੀਲੀ ਨਹੀਂ ਹੋਈ ਹੈ। ਉਨ੍ਹਾਂ ਨੇ ਦੇਸ਼ਭਰ ਵਿਚ ਈਂਧਨ ਦੀ ਸਪਲਾਈ ਵਿਚ ਕਟੌਤੀ ਦੀ ਚਿਤਾਵਨੀ ਦਿੱਤੀ ਹੈ। ਆਇਲ ਟੈਂਕਰ ਆਨਰਸ ਐਸੋਸੀਏਸ਼ਨ ਦੇ ਬੁਲਾਰੇ ਇਸਰਾਰ ਅਹਿਮਦ ਸ਼ਿਨਵਾਰੀ ਨੇ ਕਿਹਾ ਕਿ ਜੇਕਰ ਵਿਰੋਧ ਦੇ ਇਕ ਹਫਤੇ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆ ਗਈਆਂ ਤਾਂ ਉਹ ਵ੍ਹੀਲ-ਜਾਮ ਹੜਤਾਲ ਦਾ ਸੱਦਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ 40,000 ਮੈਂਬਰ ਵਿਰੋਧ ਦਾ ਹਿੱਸਾ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button