ਪਾਕਿਸਤਾਨ ਪੁੱਜੇ ਚੀਨੀ ਨਾਗਰਿਕ ਨੂੰ ਮੰਤਰੀ ਨੇ ਕਬੂਲ ਕਰਵਾਇਆ ਇਸਲਾਮ, ਵੀਡੀਓ ਵਾਇਰਲ
ਇਸਲਾਮਾਬਾਦ : ਚੀਨੀ ਨਾਗਰਿਕ ਨੂੰ ਪਾਕਿਸਤਾਨ ‘ਚ ਇਸਲਾਮ ਧਰਮ ਕਬੂਲ ਕਰਾਉਣ ਦਾ ਵੀਡੀਓ ਇੰਟਰਨੈੱਟ ‘ਤੇ ਤੂਫਾਨ ਖੜਾ ਹੋ ਗਿਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਮਰਾਨ ਖਾਨ ਦਾ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦਾ ਨੇਤਾ ਅਮਜ਼ਦ ਅਲੀ ਚੀਨੀ ਨਾਗਰਿਕ ਨੂੰ ਕਲਮਾ ਪੜ੍ਹਾ ਰਿਹਾ ਹੈ। ਚੀਨੀ ਨਾਗਰਿਕ ਨੂੰ ਇਮਰਾਨ ਖਾਨ ਦਾ ਮੰਤਰੀ ਕਹਿੰਦਾ ਹੈ,”ਵਧਾਈ ਹੋਵੇ, ਹੁਣ ਤੁਸੀਂ ਇਕ ਮੁਸਲਮਾਨ ਹੋ ਅਤੇ ਤੁਹਾਡਾ ਨਾਮ ਅਬਦੁੱਲਾ ਹੈ।” ਦੱਸਿਆ ਜਾ ਰਿਹਾ ਹੈ ਕਿ ਮੰਤਰੀ ਅਮਜ਼ਦ ਅਲੀ ਨੂੰ ਇਹ ਚੀਨੀ ਨਾਗਰਿਕ ਪਹਿਲੀ ਵਾਰ ਚੀਨ ਦੇ ਗਵਾਂਗਝਾਊ ਸ਼ਹਿਰ ਵਿਚ ਮਿਲਿਆ ਸੀ।
Read Also ਲਓ ਜੀ! ਫ਼ਸ ਗਈ ਇਸਲਾਮ ਕਬੂਲਣ ਵਾਲੀ ਕਿਰਨ ਬਾਲਾ ਹੁਣ ਨਾ ਰੱਖੂ ਭਾਰਤ ਤੇ ਨਾ ਪਾਕਿਸਤਾਨ
ਇੱਥੇ ਅਲੀ ਇਕ ਮਕਬਰਾ ਦੇਖਣ ਲਈ ਗਏ ਸਨ। ਅਲੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅਬਦੁੱਲਾ ਜਦੋਂ ਉੱਥੇ ਮਿਲਿਆ ਤਾਂ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਉਣ ਲੱਗਾ ਅਤੇ ਗੱਲਾਂ ਕਰਨ ਲੱਗਾ। ਉਹ ਜਲਦੀ ਹੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਸ ਨੇ ਇਸਲਾਮ ਕਬੂਲ ਕਰਾਉਣ ਦੀ ਗੱਲ ਕਹੀ। ਇਸ ਮਗਰੋਂ ਮੰਤਰੀ ਅਮਜ਼ਦ ਅਲੀ ਨੇ ਕਥਿਤ ਤੌਰ ‘ਤੇ ਉਸ ਚੀਨੀ ਨਾਗਰਿਕ ਨੂੰ ਪਾਕਿਸਤਾਨ ਮਿਲਣ ਲਈ ਬੁਲਾਇਆ ਅਤੇ ਫਿਰ ਇੱਥੇ ਇਸਲਾਮ ਧਰਮ ਕਬੂਲ ਕਰਵਾ ਦਿੱਤਾ। ਮੰਤਰੀ ਨੇ ਦੱਸਿਆ ਕਿ ਅਬਦੁੱਲਾ ਇੱਥੇ ਇਸਲਾਮ ਧਰਮ ਦੀਆਂ ਸਿੱਖਿਆਵਾਂ ਸਿੱਖਣ ਲਈ ਆਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.