Breaking NewsD5 specialInternationalNewsTop News

ਪਾਕਿਸਤਾਨ ਨੂੰ ਫਾਈਟਰ ਜੈੱਟ ਤੇ ਪਣਡੁੱਬੀਆਂ ਦੇਵੇਗਾ ਚੀਨ

ਇਸਲਾਮਾਬਾਦ : ਲੱਦਾਖ ’ਚ ਭਾਰਤੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਫਿਰਾਕ ’ਚ ਲੱਗਾ ਚੀਨ ਹੁਣ ਭਾਰਤ ਦੇ ਧੁਰ ਵਿਰੋਧੀ ਪਾਕਿਸਤਾਨ ਨੂੰ ਖ਼ਤਰਨਾਕ ਹਥਿਆਰਾਂ ਨਾਲ ਲੈਸ ਕਰਨ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪਾਕਿਸਤਾਨ ਯਾਤਰਾ ਦੌਰਾਨ ਅਤਿ-ਆਧੁਨਿਕ ਫਾਈਟਰ ਜੈੱਟ ਤੋਂ ਲੈ ਕੇ ਕਿੱਲਰ ਪਣਡੁੱਬੀਆਂ ਤੱਕ ਦੀ ਸਪਲਾਈ ਲਈ ਸਹਿਮਤੀ ਬਣੀ ਹੈ। ਇਹ ਉਹੀ ਵਾਂਗ ਯੀ ਹੈ, ਜੋ ਪਾਕਿਸਤਾਨ ਦੀ ਯਾਤਰਾ ਤੋਂ ਬਾਅਦ ਭਾਰਤ ਆਏ ਹਨ।

Navjot Sidhu ਨੇ ਛੇੜਿਆ ਘਮਾਸਾਣ, ਕਾਂਗਰਸ ਲਊ ਹਾਰ ਦਾ ਬਦਲਾ? ਸੱਦ ਲਈ ਐਮਰਜੈਂਸੀ ਮੀਟਿੰਗ | D5 Channel Punjabi

ਇਸ ਅਹਿਮ ਰੱਖਿਆ ਸੌਦੇ ਰਾਹੀਂ ਚੀਨ ਅਤੇ ਪਾਕਿਸਤਾਨ ਇਕ ਵੱਡੀ ਛਾਲ ਮਾਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਚੀਨ ਦਾ ਇਹ ਕਦਮ ਆਪਣੇ ਮੁਕਾਬਲੇਬਾਜ਼ ਭਾਰਤ ’ਤੇ ਦੋ-ਪਾਸੜ ਦਬਾਅ ਪਾਉਣ ਦੀ ਇਕ ਕੋਸ਼ਿਸ਼ ਹੈ। ਚੀਨ ਦੱਖਣੀ ਏਸ਼ੀਆ ’ਚ ਆਪਣੇ ਰੱਖਿਆ ਵਿਸਤਾਰ ਨੂੰ ਵਧਾਉਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ, ਜਿਸ ਨਾਲ ਇਸ ਖੇਤਰ ’ਚ ਉਸ ਦਾ ਅਸਰ ਹੋਰ ਵਧ ਜਾਏਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button