PunjabTop News

ਪਾਕਿਸਤਾਨ ਦੇ ਤਾਂ ਆਪ ਹਲਾਤ ਮਾੜੇ ਨੇ, ਓਹ ਮੈਂਨੂੰ ਫੰਡਿੰਗ ਕਿਓਂ ਕਰੇਗਾ :- ਅੰਮ੍ਰਿਤਪਾਲ ਸਿੰਘ

 ‘ਵਾਰਿਸ ਪੰਜਾਬ ਦੇ’ ਦਾ ਮੁਖੀ ਅੰਮ੍ਰਿਤਪਾਲ ਸਿੰਘ ਆਪਣੀ ਮਰਸਡੀਜ਼ ਕਾਰ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਿਆ ਹੈ। ਵਿਰੋਧੀਆਂ ਨੇ ਉਸ ‘ਤੇ ਦੋਸ਼ ਲਾਇਆ ਹੈ ਕਿ ਕਾਰ ਭਾਜਪਾ ਸਮਰਥਕ ਦੀ ਹੈ ਤੇ ਅੰਮ੍ਰਿਤਪਾਲ ਭਾਜਪਾ ਦਾ ਏਜੰਟ ਹੈ ਜਦਕਿ ਕੁਝ ਨੇ ਉਸ ਨੂੰ ਆਈਐਸਆਈ ਦਾ ਏਜੰਟ ਦੱਸਿਆ ਹੈ।ਇੰਟਰਨੈੱਟ ਮੀਡੀਆ ‘ਤੇ ਉਸ ਦੀ ਗੱਡੀ ਦੀ ਫੋਟੋ ਸ਼ੇਅਰ ਕਰ ਕੇ ਲੋਕਾਂ ਵੱਲੋਂ ਇਹ ਸਵਾਲ ਉਠਾਏ ਜਾ ਰਹੇ ਹਨ।ਬੁੱਧਵਾਰ ਨੂੰ ਇਸ ਸਬੰਧੀ ਉਸ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਹ ਗੱਡੀ ਉਸ ਨੂੰ ਭੂਰਾ ਕੋਹਨਾ ਵਾਸੀ ਭਾਈ ਰਣਧੀਰ ਸਿੰਘ ਨੇ ਦਿੱਤੀ ਸੀ। ਉਹ ਖੁਦ ਅਮਰੀਕਾ ਰਹਿੰਦਾ ਹੈ ਤੇ ਆਪਣੀ ਜਾਇਜ਼ ਕਮਾਈ ਨਾਲ ਇਹ ਕਾਰ ਖਰੀਦੀ ਸੀ। ਉਸ ਕੋਲ ਇਸ ਦੀ ਐਨਓਸੀ ਵੀ ਹੈ। ਉਸ ਨੇ ਭਾਜਪਾ ‘ਤੇ ਹੀ ਦੋਸ਼ ਲਗਾਇਆ ਹੈ ਕਿ ਉਸ ਨੇ ਹਾਲੇ ਬਹੁਤ ਕੁਝ ਕਰਨਾ ਹੈ।ਉਸ ਨੇ ਕਿਹਾ ਕਿ ਬਸ ਦੇਖਦੇ ਰਹੋ ਕਿ ਉਹ ਬਹੁਤ ਕੁਝ ਕਰੇਗਾ। ਵਿਰੋਧੀਆਂ ਨੂੰ ਜਵਾਬ ਦਿੰਦਿਆਂ ਉਸ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਅਜਿਹੀ ਕਾਰ ਲੈ ਕੇ ਥੋੜ੍ਹੇ ਘੁੰਮਦਾ? ਉਸ ਨੇ ਪਾਕਿਸਤਾਨ ਤੋਂ ਫੰਡ ਲੈਣ ਦੇ ਆਪਣੇ ਸੰਗਠਨ ‘ਤੇ ਲਗਾਏ ਜਾ ਰਹੇ ਦੋਸ਼ਾਂ ਦਾ ਵੀ ਜਵਾਬ ਦਿੱਤਾ। ਉਸ ਨੇ ਕਿਹਾ ਕਿ ਪਾਕਿਸਤਾਨ ਦੇ ਹਾਲਾਤ ਪਹਿਲਾਂ ਹੀ ਖ਼ਰਾਬ ਹਨ ਤੇ ਇਸ ਵੇਲੇ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਬਾਰੇ ਹਰ ਕੋਈ ਜਾਣੂ ਹੈ। ਉਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ। ਉਸ ਨੇ ਕਿਹਾ ਕਿ ਉਹ ਗੈਰ-ਸੰਜੀਦਾ ਬਿਆਨ ਦੇ ਰਿਹਾ ਹੈ। ਉਹ ਪਰੇਸ਼ਾਨ ਹੈ ਤੇ ਉਸ ਨੂੰ ਸਿਰਫ਼ ਇੱਕੋ ਬੰਦੇ ਦੇ ਸੁਪਨੇ ਆਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button