Breaking NewsD5 specialInternationalNews

ਪਾਕਿਸਤਾਨ ‘ਚ ਇਕ ਹੋਰ ਹਿੰਦੂ ਲੜਕੀ ਦਾ ਕੀਤਾ ਜ਼ਬਰੀ ਧਰਮ ਪਰਿਵਰਤਨ, ਅਗਵਾਕਾਰ ਨੇ ਕੀਤਾ ਵਿਆਹ

ਇਸਲਾਮਾਬਾਦ : ਘੱਟ-ਗਿਣਤੀ ਤੇ ਮਨੁੱਖੀ ਅਧਿਕਾਰ ਦਾ ਝੂਠਾ ਰਾਗ ਅਲਾਪਣ ਵਾਲੇ ਪਾਕਿਸਤਾਨ ਦੀ ਸਿਆਹ ਹਕੀਕਤ ਇਕ ਵਾਰ ਫਿਰ ਸਾਹਮਣੇ ਆਈ ਹੈ। ਦੇਸ਼ ਦੇ ਬਹੁ-ਗਿਣਤੀ ਮੁਸਲਿਮ ਫਿਰਕੇ ਦੇ ਲੋਕਾਂ ਨੇ ਇਕ ਹੋਰ ਨਾਬਾਲਗ ਹਿੰਦੂ ਲੜਕੀ ਨੂੰ ਨਾ ਸਿਰਫ਼ ਅਗਵਾ ਕੀਤਾ, ਸਗੋਂ ਉਸ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਅਗਵਾਕਾਰ ਨੇ ਹੀ ਵਿਆਹ ਵੀ ਕਰ ਲਿਆ। ਪੁਲਿਸ ਤੇ ਜਨ ਨੁਮਾਇੰਦਿਆਂ ਦੀ ਚੁੱਪ ਕਾਰਨ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ ਅਤੇ ਉਨ੍ਹਾਂ ਨੇ ਲੜਕੀ ‘ਤੇ ਦਬਾਅ ਬਣਾ ਕੇ ਆਪਣੇ ਪੱਖ ‘ਚ ਹਲਫ਼ਨਾਮਾ ਵੀ ਦਾਖ਼ਲ ਕਰਵਾਇਆ ਹੈ।

SIDHU ਦਾ Ravneet Bittu ਨੂੰ ਠੋਕਵਾਂ ਜਵਾਬ, Diljit Dosanjh ਤੇ Jazzy B ਦੀ ਕੀਤੀ ਸੁਪੋਰਟ

ਸਿੰਧ ਦੇ ਜਕੋਬਾਬਾਦ ਨਿਵਾਸੀ ਰੇਸ਼ਾਮ ਨੂੰ ਅਗਵਾ ਕਰਨ ਤੇ ਜਬਰੀ ਧਰਮ ਪਰਿਵਰਤਨ ਕਰਨ ਤੋਂ ਬਾਅਦ ਉਸ ਦੀ ਵਿਆਹ 18 ਜੂਨ ਨੂੰ ਅਗਵਾਕਾਰ ਵਜ਼ੀਰ ਹੁਸੈਨ ਨਾਲ ਕਰਵਾ ਦਿੱਤਾ ਗਿਆ। ਦੋਸ਼ ਹੈ ਕਿ ਲੜਕੀ ‘ਤੇ ਦਬਾਅ ਬਣਾ ਕੇ ਅਧਿਕਾਰੀਆਂ ਦੇ ਸਾਹਮਣੇ ਇਕ ਹਲਫ਼ਨਾਮਾ ਦਾਖ਼ਲ ਕਰਵਾਇਆ ਗਿਆ ਹੈ। ਇਸ ‘ਚ ਲੜਕੀ ਵੱਲੋਂ ਕਿਹਾ ਗਿਆ ਹੈ ਕਿ ਉਹ 19 ਸਾਲ ਦੀ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲਿਆ ਹੈ। ਹਲਫ਼ਨਾਮੇ ਅਨੁਸਾਰ, ਰੇਸ਼ਮਾ ਦਾ ਨਵਾਂ ਮੁਸਲਿਮ ਨਾਂ ਬਸ਼ੀਰਨ ਕਰ ਦਿੱਤਾ ਹੈ।

Big Breaking-10 ਵੱਡੇ Cricket Player ਆਏ ਕੋਰੋਨਾ ਵਾਇਰਸ ਦੀ ਚਪੇਟ ‘ਚ

ਪਾਕਿਸਤਾਨ ‘ਚ ਘੱਟ-ਗਿਣਤੀਆਂ ‘ਤੇ ਹੁੰਦਾ ਹੈ ਅੱਤਿਆਚਾਰ
ਪਾਕਿਸਤਾਨ ‘ਚ ਘੱਟ-ਗਿਣਤੀਆਂ ਨਾਲ ਅੱਤਿਅਚਾਰ ਦੀਆਂ ਘਟਨਾਵਾਂ ਆਮ ਹਨ। ਹਿੰਦੂ, ਸਿੱਖ ਤੇ ਇਸਾਈ ਸਮਾਜ ਦੀਆਂ ਨਾਬਾਲਗ ਲੜਕੀਆਂ ਦੇ ਅਗਵਾ, ਜਬਰੀ ਧਰਮ-ਪਰਿਵਰਤਨ ਤੇ ਸ਼ਾਦੀ ਦੀਆਂ ਘਟਨਾਵਾਂ ਉੱਥੇ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਪੁਲਿਸ ਅਤੇ ਇੱਥੋਂ ਤੱਕ ਕਿ ਜਨ ਨੁਮਾਇੰਦੇ ਵੀ ਅਜਿਹੀਆਂ ਘਟਨਾਵਾਂ ‘ਤੇ ਚੁੱਪ ਰਹਿੰਦੇ ਹਨ। ਇਹ ਘਟਨਾਵਾਂ ਪਾਕਿਸਤਾਨ ਦੀ ਇਮਰਾਨ ਸਰਕਾਰ ਵੱਲੋਂ ਘੱਟ-ਗਿਣਤੀਆਂ ਦੀ ਸੁਰੱਖਿਆ ਦੇ ਸਬੰਧ ‘ਚ ਕੀਤੇ ਜਾਣ ਵਾਲੇ ਦਾਅਵਿਆਂ ਦੀ ਵੀ ਪੋਲ ਖੋਲ੍ਹਦੀਆਂ ਹਨ।

ਬ੍ਰਹਮ ਕਵਚ ਬਾਣੀ ‘ਤੇ ਪਿਆ ਰੌਲਾ, ਹੁਣ ਟਕਸਾਲ ਤੇ ਬੁੱਢਾ ਦਲ ‘ ਚ ਖੜਕੀ!

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਅਨੁਸਾਰ, ਉੱਥੇ ਹਰ ਸਾਲ ਘੱਟੋ-ਘੱਟ 1000 ਘੱਟ-ਗਿਣਤੀਆਂ ਦੀਆਂ ਨਾਬਾਲਗ ਲੜਕੀਆਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਂਦਾ ਹੈ। ਜਬਰੀ ਧਰਮ-ਪਰਿਵਰਤਨ ਦੇ ਲਗਾਤਾਰ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਪਾਕਿਸਤਾਨ ‘ਚ ਹੁਣ ਤਕ ਦੋ ਵਾਰ ਇਸ ਨਾਲ ਸਬੰਧਿਤ ਬਿੱਲ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਸੰਨ 2016 ‘ਚ ਬਿੱਲ ਨੂੰ ਰੱਦ ਕਰਦੇ ਹੋਏ ਸਿੰਧ ਦੇ ਸਾਬਕਾ ਰਾਜਪਾਲ ਸਈਦੁਜਮਾਂ ਸਿਦੀਕੀ ਨੇ ਕਿਹਾ ਸੀ, ‘ਜਦੋਂ ਹਜ਼ਰਤ ਅਲੀ ਨੌਂ ਸਾਲ ਦੀ ਉਮਰ ‘ਚ ਇਸਲਾਮ ਕਬੂਲ ਕਰ ਸਕਦੇ ਹਨ ਤਾਂ ਹਿੰਦੂ ਲੜਕੀਆਂ ਕਿਉਂ ਨਹੀਂ।’ ਇਸ ਬਿੱਲ ‘ਚ ਧਰਮ-ਪਰਿਵਰਤਨ ਦੀ ਘੱਟੋ-ਘੱਟ ਉਮਰ ਹੱਦ 18 ਸਾਲ ਕਰਨ ਦਾ ਪ੍ਰਸਤਾਵ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button