Breaking NewsD5 specialEntertainmentInternationalNewsTop News

ਪਾਕਿਸਤਾਨ : ਘਰ ‘ਚ ਵੜਕੇ ਮਾਡਲ ਨਾਇਬ ਦੀ ਹੱਤਿਆ

ਇਸਲਾਮਾਬਾਦ : ਪਾਕਿਸਤਾਨੀ ਮਾਡਲ ਨਾਇਬ ਨਦੀਮ ਦੇ ਘਰ ‘ਚ ਵੜਕੇ ਕੁਝ ਲੋਕਾਂ ਨੇ ਬੇਰਹਿਮੀ ਦੇ ਨਾਲ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਹੈ। 29 ਸਾਲਾ ਨਾਇਬ ਨਦੀਮ ਦੇ ਮਾਮਲੇ ‘ਚ ਪੁਲਿਸ ਜ਼ਿਆਦਾ ਕੁਝ ਕਹਿਣ ਤੋਂ ਬੱਚ ਰਹੀ ਹੈ। ਉਸਦੀ ਲਾਸ਼ ਲਾਹੌਰ ‘ਚ ਡਿਫੈਂਸ ਏਰਿਆ ਸਥਿਤ ਘਰ ਤੋਂ ਬਰਾਮਦ ਕੀਤੀ ਗਈ ਹੈ।

ਦੇਖੋ ਬੀਜੇਪੀ ਲੀਡਰ ਦੀ ਕਰਤੂਤ, ਕਿਸਾਨ ਬੀਬੀਆਂ ਨੂੰ ਕਰਦਾ ਗਲਤ ਇਸ਼ਾਰੇ! ਫੇਰ ਕਿਸਾਨਾਂ ਨੇ ਘਰ ਦੇ ਬਾਹਰ ਗੱਡਤੇ ਟੈਂਟ

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਨਾਇਬ ਦੇ ਭਰਾ ਮੁਹੰਮਦ ਅਲੀ ਨੇ ਦੱਸਿਆ ਕਿ 9 ਜੁਲਾਈ ਨੂੰ ਅੱਧੀ ਰਾਤ ਦੇ ਕਰੀਬ ਉਹ ਭੈਣ ਦੇ ਘਰ ਗਿਆ ਸੀ। ਉਥੇ ਉਸ ਨੇ ਦੇਖਿਆ ਕਿ ਨਾਇਬ ਜ਼ਮੀਨ ’ਤੇ ਮ੍ਰਿਤਕ ਪਈ ਹੈ। ਉਸ ਦੀ ਗਰਦਨ ’ਤੇ ਸੱਟ ਦੇ ਨਿਸ਼ਾਨ ਸਨ। ਅਲੀ ਨੇ ਕਿਹਾ ਕਿ ਨਾਇਬ ਦੇ ਬਾਥਰੂਮ ਦੀ ਖਿੜਕੀ ਟੁੱਟੀ ਹੋਈ ਸੀ। ਉਸ ਨੂੰ ਸ਼ੱਕ ਹੈ ਕਿ ਕਾਤਲ ਬਾਥਰੂਮ ਦੇ ਰਸਤੇ ਤੋਂ ਘਰ ਅੰਦਰ ਦਾਖ਼ਲ ਹੋਇਆ ਹੋਵੇਗਾ। ਪੁਲਿਸ ਦਾ ਕਹਿਣਾ ਹੈ ਕਿ ਅਲੀ ਅਕਸਰ ਭੈਣ ਦਾ ਹਾਲ-ਚਾਲ ਪੁੱਛਣ ਉਸ ਦੇ ਘਰ ਜਾਂਦਾ ਸੀ।

ਲਓ ਜੀ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ, ਹੁਣ ਆਹ ਤਰੀਕੇ ਨਾਲ ਕਾਨੂੰਨ ਹੋਣਗੇ ਰੱਦ! ਮੋਦੀ ਸਰਕਾਰ ਲਈ ਨਵੀਂ ਬਿਪਤਾ!

ਰਿਪੋਰਟ ਦੀ ਮੰਨੀਏ ਤਾਂ ਨਾਇਬ ਦੇ ਭਰਾ ਨੇ ਇਸ ਸਬੰਧੀ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ ਹੈ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਲਾਹੌਰ ਦੇ ਡਿਫੈਂਸ ਬੀ ਪੁਲਿਸ ਸਟੇਸ਼ਨ ਦੇ ਐੱਸ. ਐੱਚ. ਓ. ਨੈਯਰ ਨਿਸਾਰ ਨੇ ਦੱਸਿਆ ਕਿ ਮਾਡਲ ਦਾ ਗਲਾ ਦਬਾ ਕੇ ਕਤਲ ਕੀਤਾ ਗਿਆ ਹੈ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਸਪੱਸ਼ਟ ਹੋਵੇਗਾ।

ਲਵਪ੍ਰੀਤ ਮਾਮਲੇ ‘ਚ ਨਵਾਂ ਮੋੜ ! ਇੱਕ ਹੋਰ ਬੰਦਾ ਆਇਆ ਸਾਹਮਣੇ ! ਬੇਅੰਤ ਕੌਰ ਬਾਰੇ ਨਵੇਂ ਖੁਲਾਸੇ !

ਦੱਸ ਦਈਏ ਕਿ ਨਾਇਬ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਘਰ ’ਚ ਇਕੱਲੀ ਰਹਿੰਦੀ ਸੀ। ਇਸ ਤੋਂ ਪਹਿਲਾਂ ਮਈ ’ਚ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਮਹਿਲਾ ਦਾ ਲਾਹੌਰ ’ਚ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 2016 ’ਚ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਉਸ ਦੇ ਭਰਾ ਨੇ ਕੀਤਾ ਸੀ ਤੇ ਉਸ ਨੂੰ ਉਮਰਕੈਦ ਦੀ ਸਜ਼ਾ ਹੋਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button