ਪਾਕਿਸਤਾਨੀ TV ਹੋਸਟ ਨੇ ਸ਼ੋਅ ‘ਚ ਉਡਾਇਆ ਗੁਰਮੁਖੀ ਅੱਖਰਾਂ ਦਾ ਭੱਦਾ ਮਜ਼ਾਕ, ਸ਼ਰਮ ਨਾਲ ਝੁਕ ਗਏ ਪੰਜਾਬੀਆਂ ਦੇ ਸਿਰ
ਇਸਲਾਮਾਬਾਦ : ਪਾਕਿਸਤਾਨ ਦੇ ਮੰਤਰੀ ਅਤੇ ਪੱਤਰਕਾਰ ਅਕਸਰ ਆਪਣੀਆਂ ਹਰਕਤਾਂ ਅਤੇ ਵਿਵਾਦਿਤ ਬਿਆਨਾਂ ਲਈ ਸੁਰਖੀਆਂ ‘ਚ ਰਹਿੰਦੇ ਹਨ। ਪਾਕਿ ਦੇ ਪੱਤਰਕਾਰ ਤਾਂ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਦੁਨੀਆ ਭਰ ‘ਚ ਮਜ਼ਾਕ ਉਡਵਾ ਚੁੱਕੇ ਹਨ। ਤਾਜ਼ਾ ਮਾਮਲੇ ‘ਚ ਜਾਣੇ ਪਹਿਚਾਣੇ ਪਾਕਿਸਤਾਨੀ ਟੈਲੀਵਿਜ਼ਨ ਹੋਸਟ ਅਤੇ ਪੱਤਰਕਾਰ ਆਫਤਾਬ ਇਕਬਾਲ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸਨੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਆਫਤਾਬ ਇਕਬਾਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੇ ਹਨ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਫਤਾਬ ਆਪਣੇ ਇੱਕ ਸ਼ੋਅ ‘ਚ ਜਵਾਨ ਦਰਸ਼ਕਾਂ ਦੇ ਸਾਹਮਣੇ ਗੁਰਮੁਖੀ ਪੰਜਾਬੀ ਦੇ ਅੱਖਰਾਂ ਦਾ ਭੱਦਾ ਉਚਾਰਣ ਕਰ ਰਹੇ ਹਨ। ਉਥੇ ਹੀ ਸ਼ੋਅ ‘ਚ ਸੱਦੇ ਗਏ ਮਹਿਮਾਨਾਂ ਨੇ ਕਿਹਾ ਕਿ ਗੁਰਮੁਖੀ ਅੱਖਰ ਬੋਲਣ ਵਾਲੇ ਵਿਅਕਤੀ ਨੂੰ ਦੇਖ ਕੇ ਸਾਹਮਣੇ ਵਾਲੇ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਸ ਨੂੰ ਲਕਵਾ ਮਾਰ ਗਿਆ ਹੋਵੇ। ਇਸ ਤੋਂ ਇਲਾਵਾ ‘ੳ’ , ‘ਅ’ , ‘ੜ’ , ‘ਕ’ ਅਤੇ ‘ਨ’ ਆਦਿ ਦਾ ਮਜ਼ਾਕ ਬਣਾਉਂਦਿਆਂ ਇਨ੍ਹਾਂ ਨੂੰ ਗੂੰਗਿਆਂ ਵੱਲੋਂ ਬੋਲਣ ਵਾਲੀ ਭਾਸ਼ਾ ਦੱਸਿਆ ਹੈ।
ਮੋਦੀ ਸੁਰੱਖਿਆ ਮਾਮਲੇ ਦਾ ਵੱਡਾ ਸੱਚ! SC ਤੱਕ ਪਹੁੰਚਿਆਂ ਮਾਮਲਾ, ਮੋਦੀ ਹੋਇਆ ਖੁਸ਼!
ਆਫਤਾਬ ਇਕਬਾਲ ਜੋ ਖੁਦ ਇਕ ਪੰਜਾਬੀ ਹਨ , ਵੱਲੋਂ ਇਸ ਤਰ੍ਹਾ ਸ਼ਰੇਆਮ ਗੁਰਮੁਖੀ ਅੱਖਰਾਂ ਦਾ ਮਜ਼ਾਕ ਉਡਾਉਣ ’ਤੇ ਲੋਕ ਉਸ ਨੂੰ ਟਰੋਲ ਕਰ ਰਹੇ ਹਨ। ਯੂਜ਼ਰਸ ਨੇ ਆਫਤਾਬ ’ਤੇ ਵਰ੍ਹਦਿਆਂ ਲਿਖਿਆ ਹੈ ਕੀ ਇਹ ਸੱਚਮੁੱਚ ਬੁੱਧੀਮਾਨ ਆਦਮੀ ਹੈ ! ਉਮੀਦ ਨਹੀਂ ਸੀ ਕਿ ਇਕ ਪੰਜਾਬੀ ਇਸ ਤਰ੍ਹਾਂ ਗੁਰਮੁਖੀ ਦਾ ਮਜ਼ਾਕ ਉਡਾਏਗਾ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਸਰਕਾਰਾਂ ਰਾਸ਼ਟਰ ਦੇ ਏਕੀਕਰਨ ਦੇ ਨਾਂ ’ਤੇ ਸੱਭਿਆਚਾਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਅਸਲ ਅਨਪੜ੍ਹਤਾ ਹੈ ਅਤੇ ਸੱਭਿਆਚਾਰਾਂ ਦੀ ਯੋਜਨਾਬੱਧ ਤਬਾਹੀ ਹੈ। ਦੱਸ ਦੇਈਏ ਕਿ ਪਾਕਿਸਤਾਨੀ ਟੈਲੀਵਿਜ਼ਨ ਹੋਸਟ ਆਫਤਾਬ ਇਕਬਾਲ ਨਾ ਸਿਰਫ਼ ਇਕ ਟੈਲੀਵਿਜ਼ਨ ਹੋਸਟ ਅਤੇ ਪੱਤਰਕਾਰ ਹੈ , ਸਗੋਂ ਇਕ ਕਾਰੋਬਾਰੀ ਵੀ ਹੈ । ਉਸ ਨੇ ਖੁਦ ਇਕ ਮੀਡੀਆ ਗਰੁੱਪ ਸਥਾਪਿਤ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.