Breaking NewsD5 specialIndiaNews

ਪਾਇਲਟ ਦੀ ਰਿਪੋਰਟ ਪੌਜ਼ੀਟਿਵ, ਰਸਤੇ ‘ਚੋ ਪਰਤਿਆ Air India ਦਾ ਮਾਸਕੋ ਜਾ ਰਿਹਾ ਜਹਾਜ਼

ਨਵੀਂ ਦਿੱਲੀ: ‘ਵੰਦੇ ਭਾਰਤ ਮਿਸ਼ਨ ਦੇ ਤਹਿਤ ਰੂਸ ਵਿੱਚ ਫਸੇ ਭਾਰਤੀਆਂ ਨੂੰ ਲੈਣ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਪਾਇਲਟ ਦੀ ਕੋਵਿਡ – 19 ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਡ਼ਾਣ ਅੱਧੇ ਰਸਤੇ ਤੋਂ ਵਾਪਸ ਪਰਤ ਆਈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੇ ਸ਼ਨੀਵਾਰ ਸਵੇਰੇ ਮਾਸਕੋ ਲਈ ਉਡ਼ਾਣ ਭਰੀ ਸੀ। ਇਸ ਜਹਾਜ਼ ਵਿੱਚ ਦਿੱਲੀ – ਐਨਸੀਆਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਰੂਸ ਤੋਂ ਵਾਪਸ ਲਿਆਂਦਾ ਜਾਣਾ ਸੀ। ਰਸਤੇ ਵਿੱਚ ਪਾਇਲਟ ਨੂੰ ਜਾਣਕਾਰੀ ਦਿੱਤੀ ਗਈ ਕਿ ਉਸਦੀ ਕੋਵਿਡ – 19 ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਅੱਧੇ ਰਸਤੇ ਤੋਂ ਵਾਪਸ ਮੋੜ ਲਿਆ ਗਿਆ।

MLA ਹੋਵੇ ਤਾਂ ਐਹੋ ਜਿਹਾ, ਲੋਕਾਂ ‘ਤੇ ਬਣੀ ਮੁਸੀਬਤ ਤਾਂ ਖੁਦ ਨਾਲੇ ‘ਚ ਵੜ ਕੀਤੀ ਸਫਾਈ, ਦੇਖੋ ਵੀਡੀਓ !

ਹੁਣ ਜਹਾਜ਼ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਨਵੇਂ ਜਹਾਜ਼ੀ ਅਮਲੇ ਨਾਲ ਮਾਸਕੋ ਭੇਜਿਆ ਜਾਵੇਗਾ। ਇਸ ਸਬੰਧ ਜਾਣ ‘ਤੇ ਏਅਰ ਇੰਡੀਆ ਨੇ ਮਾਮਲੇ ‘ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਮਾਸਕੋ ਸਥਿਤ ਭਾਰਤੀ ਦੂਤ ਘਰ ਨੇ ਦੱਸਿਆ ਕਿ ਮਾਸਕੋ ਤੋਂ ਦਿੱਲੀ ਦੇ ਰਸਤੇ ਜੈਪੂਰ ਜਾਣ ਵਾਲੀ ਉਡਾਣ ‘ਚ ‘ਤਕਨੀਕੀ ਕਾਰਣਾਂ’ ਕਰਕੇ ਦੇਰ ਹੋ ਰਹੀ ਹੈ। ਸਥਾਨਕ ਸਮੇਂ ਅਨੁਸਾਰ ਉਡਾਣ ਸਵੇਰੇ 11.50 ਵਜੇ ਰਵਾਨਾ ਹੋਣੀ ਸੀ। ਅਜੇ ਤੱਕ ਉਡਾਣ ਲਈ ਨਵਾਂ ਸਮਾਂ ਜਾਰੀ ਨਹੀਂ ਕੀਤਾ ਗਿਆ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button