Breaking NewsD5 specialIndiaNewsSportsVideo

ਪਹਿਲੀ ਵਾਰ ਬਿਨ੍ਹਾਂ ਦਰਸ਼ਕਾਂ ਤੋਂ ਸ਼ੁਰੂ ਹੋਣ ਜਾ ਰਿਹਾ ਟਾਟਾ ਓਪਨ ਮਹਾਰਾਸ਼ਟਰ

ਨਵੀਂ ਦਿੱਲੀ: ਏ.ਟੀ.ਪੀ. 250 ਟੂਰਨਾਮੈਂਟ ਟਾਟਾ ਓਪਨ ਮਹਾਰਾਸ਼ਟਰ ਖਾਲੀ ਸਟੇਡੀਅਮ ਵਿੱਚ ਆਯੋਜਿਤ ਹੋਵੇਗਾ। ਟਾਟਾ ਓਪਨ ਦੇ ਆਯੋਜਕਾਂ ਵੱਲੋਂ ਬੀਤੀ ਕੱਲ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਰਸ਼ਕਾਂ ਤੋਂ ਬਿਨ੍ਹਾਂ ਇਹ ਟੂਰਨਾਮੈਂਟ 31 ਜਨਵਰੀ ਤੋਂ ਪੁਣੇ ਦੇ ਬਾਲੇਵਾੜੀ ਖੇਡ ਕੰਪਲੈਕਸ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।

ਕਸੂਤਾ ਫਸਿਆ ਕੇਜਰੀਵਾਲ ਦਾ ਖ਼ਾਸ ਬੰਦਾ, ਪੁਲਿਸ ਦੀ ਵੱਡੀ ਕਾਰਵਾਈ, ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਝਟਕਾ

ਐੱਮ.ਐੱਸ.ਐੱਲ.ਟੀ.ਏ. ਦੇ ਸਕੱਤਰ Sunder Iyer ਨੇ ਇੱਕ ਬਿਆਨ ਸਾਂਝਾ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ- ਨਿਰਦੇਸ਼ਾਂ ਦੀ ਅਸੀਂ ਪੂਰੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਾਂ। ਇਸ ਲਈ ਅਸੀਂ ਬਿਨ੍ਹਾਂ ਦਰਸ਼ਕਾਂ ਤੋਂ ਟਾਟਾ ਓਪਨ ਮਹਾਰਾਸ਼ਟਰ ਸ਼ੁਰੂ ਕਰਨ ਜਾ ਰਹੇ ਹਾਂ। ਮਿਲੀ ਜਾਣਕਾਰੀ ਮੁਤਾਬਿਕ ਇਸ ਟੂਰਨਾਮੈਂਟ ਵਿੱਚ ਅਸਲਾਨ ਕਰਾਤਸੇਵ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀ ਸ਼ਾਮਿਲ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button