ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਪਾਪਾ ਬਣੇ ਕਪਿਲ ਸ਼ਰਮਾ, ਪਤਨੀ ਨੇ ਦਿੱਤਾ ਬੇਟੀ ਨੂੰ ਜਨਮ
ਨਵੀਂ ਦਿੱਲੀ : ਕਾਮੇਡੀ ਦੇ ਕਿੰਗ ਅਤੇ ਆਪਣੇ ਅੰਦਾਜ਼ ‘ਚ ਸਭ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਕਪਿਲ ਸ਼ਰਮਾ ਦੇ ਘਰ ‘ਚ ਢੇਰ ਸਾਰੀਆਂ ਖੁਸ਼ੀਆਂ ਨੇ ਆਪਣਾ ਕਦਮ ਰੱਖਿਆ ਹੈ। ਦਰਅਸਲ ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਘਰ ‘ਚ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ।
Blessed to have a baby girl 🤗 need ur blessings 🙏 love u all ❤️ jai mata di 🙏
— Kapil Sharma (@KapilSharmaK9) December 9, 2019
ਇਸ ਗੱਲ ਦੀ ਜਾਣਕਾਰੀ ਖੁਦ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਦਿੱਤੀ ਹੈ। ਕਪਿਲ ਸ਼ਰਮਾ ਨੇ ਜਿਵੇਂ ਹੀ ਟਵੀਟ ਕਰ ਆਪਣੇ ਘਰ ‘ਚ ਨੰਨ੍ਹੀ ਪਰੀ ਦੇ ਆਉਣ ਦੀ ਜਾਣਕਾਰੀ ਦਿੱਤੀ ਨਾਲ ਹੀ ਉਨ੍ਹਾਂ ਦੇ ਟਵੀਟ ‘ਤੇ ਵਧਾਈਆਂ ਦਾ ਹੜ੍ਹ ਲੱਗ ਗਿਆ। ਆਮ ਲੋਕਾਂ ਦੇ ਨਾਲ – ਨਾਲ ਬਾਲੀਵੁਡ ਅਤੇ ਟੀਵੀ ਕਲਾਕਾਰਾਂ ਨੇ ਵੀ ਕਪਿਲ ਸ਼ਰਮਾ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀ।
ਰਾਜੋਆਣਾ ਨੇ ਜੇਲ੍ਹ ‘ਚੋਂ ਭੇਜੀ ਚਿੱਠੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਚੁੱਕੇ ਸਵਾਲ!
ਕਪਿਲ ਸ਼ਰਮਾ ਨੇ ਆਪਣੀ ਧੀ ਦੇ ਆਉਣ ਦੀ ਖੁਸ਼ੀ ਸਾਂਝਾ ਕਰਦੇ ਹੋਏ ਟਵੀਟ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, ”ਇੱਕ ਬੇਬੀ ਗਰਲ ਨੇ ਮੇਰੇ ਘਰ ਜਨਮ ਲਿਆ ਹੈ, ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਚਾਹੀਦਾ ਹੈ…ਜੈ ਮਾਤਾ ਦਿੱਤੀ।” ਕਪਿਲ ਸ਼ਰਮਾ ਦੇ ਇਸ ਟਵੀਟ ‘ਤੇ ਮਸ਼ਹੂਰ ਯੂ – ਟਿਊਬਰ ਭੂਵਨ ਬਾਮ ਨੇ ਰਿਪਲਾਈ ਕਰਦੇ ਹੋਏ ਲਿਖਿਆ, ਵਧਾਈ ਹੋਵੇ ਭਰਾ।
ਫਸਣਗੇ ਬਾਦਲ ਤੇ ਮਜੀਠੀਆ! ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ
ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਨੇ ਵੀ ਕਪਿਲ ਸ਼ਰਮਾ ਨੂੰ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਨੇ ਕਪਿਲ ਦੇ ਟਵੀਟ ‘ਤੇ ਲਿਖਿਆ ਵਧਾਈਆਂ। ਇਨ੍ਹਾਂ ਤੋਂ ਇਲਾਵਾ ਪੰਜਾਬੀ ਸਿੰਗਰ ਗੁਰੂ ਰੰਧਾਵਾ ਅਤੇ ਬਾਲੀਵੁਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਵੀ ਕਪਿਲ ਦੇ ਟਵੀਟ ‘ਤੇ ਰਿਪਲਾਈ ਕਰਦੇ ਹੋਏ ਉਨ੍ਹਾਂ ਨੂੰ ਧੀ ਲਈ ਖੂਬ ਸਾਰੀ ਵਧਾਈਆਂ ਦਿੱਤੀਆਂ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.