DIASPORA DIALOUGE

ਪਹਿਲਾ ਸਿਖ-ਪੰਜਾਬੀ ਅਮਰੀਕੀ ਸੰਸਦ ਦਾ ਮੈਂਬਰ – ਦਲੀਪ ਸਿੰਘ ਸੌਂਦ

ਅਮਰਜੀਤ ਸਿੰਘ ਵੜੈਚ
(94178-01988)

ਪੰਜਾਬੀਆਂ ਦੀ ਸ਼ਾਨ ਵੱਖਰੀ – ਇਸ ਕਹਾਵਤ ਨੂੰ ਪੰਜਾਬੀ ਸੱਚ ਕਰਕੇ ਵਿਖਾਉਂਦੇ ਹਨ ਜਦੋਂ ਉਹ ਬੇਇਨਸਾਫੀ ਅਤੇ ਮਜ਼ਲੂਮਾਂ ‘ਤੇ ਹੁੰਦੇ ਅਤਿਆਚਾਰਾਂ ਦੇ  ਵਿਰੁਧ ਪਹਾੜ ਬਣਕੇ ਖੜ ਜਾਂਦੇ ਹਨ । ਇਸੇ ਦੀ ਇਕ ਵਿਲੱਖਣ ਉਦਾਹਰਣ ਹੈ ਡਾ:ਦਲੀਪ ਸਿੰਘ ਸੌਂਦ : ਸੌਂਦ ਅਮਰੀਕਾ ਦੇ ਵਰਤਮਾਨ ਭਾਰਤੀ ਮੂਲ ਦੇ ਵਾਇਸ ਪਰੈਜ਼ੀਡੈਨਟ  ਕਮਲਾ ਦੇਵੀ ਹੈਰਿਸ ਤੋਂ 62 ਵਰ੍ਹੇ ਪਹਿਲਾਂ 3 ਜਨਵਰੀ 1957 ‘ਚ ਹੀ  ਅਮਰੀਕਾ ਦੀ ਪਾਰਲੀਮੈਂਟ(US House of Representatives ) ਦੇ  ਡੇਮੋਕਰੇਟ ਪਾਰਟੀ ਵੱਲੋਂ ਮੈਂਬਰ ਚੁਣੇ ਗਏ ਸੀ ਅਤੇ ਉਹ ਜਨਵਰੀ 1963 ਤੱਕ ਮੈਂਬਰ  ਰਹੇ  ।

ਉਹ ਪਹਿਲੇ ਸਿਖ ਪੰਜਾਬੀ ਸਨ ਜੋ ਅਮਰੀਕਾ ਦੀ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਸਨ ।  ਅੰਮ੍ਰਿਤਸਰ ਦੇ ਪਿੰਡ ਛੱਜਲ਼ਵਿੰਡੀ ਦੇ  ਜੰਮਪਲ਼( 20.9.1899) ਸੌਂਦ ਪੰਜਾਬ ਯੂਨੀਵਰਸਿਟੀ ,ਲਾਹੌਰ ਤੋਂ ਹਿਸਾਬ ਦੀ ਬੀ ਐੱਸ ਸੀ ਕਰਕੇ  1920 ‘ਚ ਸੈਨਫਾਂਸਿਸਕੋ ਜਾ ਪਹੁੰਚੇ ।  ਕੈਲੀਫੋਰਨੀਆਂ ਯੂਨੀਵਰਸਿਟੀ ਤੋਂ ਖੇਤੀਬਾੜੀ ਦੀ ਡਿਗਰੀ ਕਰਕੇ ਫਿਰ  ਬਰਕਲੇ ਯੂਨੀਵਰਸਿਟੀ ਤੋਂ ਪੀਐੱਚ ਡੀ ਵੀ ਕੀਤੀ । ਇਸੇ ਦੌਰਾਨ ਦਲੀਪ ਸਿੰਘ ਸਥਾਨਕ ਲੋਕਾਂ ਨਾਲ਼ ਵੀ ਘੁਲਣ ਮਿਲਣ ਲੱਗ ਪਏ ਅਤੇ ਆਪਣੀ ਪਹਿਚਾਣ ਬਣਾ ਲਈ ।

ਉਨ੍ਹਾਂ ਦਿਨਾਂ ਵਿੱਚ ਭਾਰਤ ਵਿੱਚ ਅੰਗਰੇਜ਼ਾਂ ਖਿਲਾਫ ਆਜ਼ਾਦ‌ੀ ਸੰਗਰਾਮ ਚੱਲ ਰਿਹਾ ਸੀ ਜਿਸ ਦੀ ਅਗਵਾਈ ਮਹਾਤਮਾ ਗਾਂਧੀ  ਕਰ ਰਹੇ ਸਨ । ਗਾਂਧੀ ਦਾ ਸੌਂਦ ਉਪਰ ਬਹੁਤ ਪ੍ਰਭਾਵ ਸੀ ਇਸੇ ਕਰਕੇ ਉਨ੍ਹਾਂ ਨੇ ਅਮਰੀਕਾ ਵਿੱਚ ਰਹਿ ਕੇ ਵੀ ਅੰਗਰੇਜ਼ਾਂ ਵਿਰੁਧ ਜੱਦੋ-ਜਹਿਦ ਜਾਰੀ ਰੱਖੀ । ਸੌਂਦ ਇੰਡੀਅਨ ਅਮੈਰੀਕਨ ਅਸੋਸਇੇਸ਼ਨ ਦੇ ਪ੍ਰਧਾਨ ਵੀ ਬਣੇ । ਸੌਂਦ ਦਿਸੰਬਰ 1949 ਵਿੱਚ ਲੰਮੀ ਲੜਾਈ ਮਗਰੋਂ ਅਮਰੀਕੀ ਨਾਗਰਿਕਤਾ ਲੈਣ ਵਿੱਚ ਕਾਮਯਾਬ ਹੋ ਗਏ ਕਿਉਂਕਿ ਅਮਰੀਕਾ ਵਿੱਚ ਏਸ਼ੀਅਨਾਂ ਨੂੰ ਨਾਗਰਿਕਤਾ ਨਹੀਂ ਸੀ ਦਿਤੀ ਜਾਂਦੀ ਸੀ ।

ਸੌਂਦ ਹੁਣ 1950ਵਿੱਚ ਵੈਸਟਮੌਰਲੈਂਡ ਦੀ ਸਥਾਨਿਕ ਅਦਾਲਤ ਦੇ ਜੱਜ ਬਣ ਗਏ ਪਰ ਉਨ੍ਹਾਂ ਦੀ ਚੋਣ ਰੱਦ ਕਰ ਦਿਤੀ ਗਈ ਕਿਉਂਕਿ  ਉਨ੍ਹਾਂ ਦੀ ਨਾਗਰਿਕਤਾ ਨੂੰ ਹਾਲੇ ਇਕ ਸਾਲ ਪੂਰਾ ਨਹੀਂ ਸੀ ਹੋਇਆ ।  ਸਥਾਨਿਕ ਅਦਾਲਤ ਦਾ ਜੱਜ ਬਣਨ ਲਈ ਉਮੀਦਵਾਰ ਇਕ ਸਾਲ ਤੋਂ ਵੱਧ ਸਮੇਂ ਲਈ ਅਮਰੀਕਾ ਦਾ ਨਾਗਰਿਕ ਹੋਣਾ ਜ਼ਰੂਰੀ ਸੀ । ਸੌਂਦ 1952 ਵਿੱਚ ਦੁਬਾਰਾ ਫਿਰ ਜੱਜ ਚੁਣੇ ਗਏ ਅਤੇ ਫਿਰ ਉਹ ਜੱਜ ਬਣ ਗਏ । ਸੌਂਦ ਭਾਰਤ-ਅਮਰੀਕਾ ਸਬੰਧਾਂ ਦੀ ਅਮਰੀਕਾ ਵਿੱਚਲੀ ਕਮੇਟੀ ਦੇ ਮੈਂਬਰ ਵੀ ਰਹੇ । ਭਾਰਤ-ਅਮਰੀਕਾ ਸਬੰਧਾਂ ਵਿੱਚ ਉਨ੍ਹਾਂ ਨੇ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕੀਤਾ ਸੀ ।

ਸੌਂਦ ਨੇ ਉਥੇ ਰਹਿਕੇ ਜ਼ਮੀਨ ਖਰੀਦੀ ਅਤੇ ਲੈਟਸ (Lettuce) ਅਤੇ  ਹੋਰ ਫ਼ਸਲਾਂ ਦੀ ਖੇਤੀ ਕੀਤੀ ਪਰ ਜਦੋਂ ਦੁਨੀਆਂ ਦੀ  ਸਟੌਕ ਮਾਰਕਟਿ ਵਿੱਚ 1929 ਤੋਂ 1939 ਤੱਕ   ਆਰਥਿਕ ਮੰਦੀ ਗਰੇਟ ਡਿਪਰੈਸ਼ਨ (Great Dipression) ਆਇਆ ਤਾ ਦਲੀਪ ਸਿੰਘ ਵੀ ਕਰਜ਼ੇ ਕਾਰਨ ਕੰਗਾਲ਼ ਹੋ ਗਿਆ । ਅਮਰੀਕੀ ਸਰਕਾਰ ਨੇ ਲੋਕਾਂ ਦੀ  ਆਰਥਿਕ ਮਦਦ ਕਰਨ ਲਈ ਐਲਾਨ ਕੀਤਾ ਪਰ ਸੌਂਦ ਨੇ ਅਰਜ਼ੀ  ਨਹੀਂ ਦਿਤੀ । ਦਲੀਪ ਸਿੰਘ ਨੇ ਫਿਰ ਖੇਤੀ-ਖਾਦ ਦਾ ਵਪਾਰ ਕਰਨਾ ਸ਼ੁਰੁ ਕੀਤਾ ਅਤੇ ਫਿਰ ਸਾਰਾ ਕਰਜ਼ਾ ਵੀ ਲਾਹ ਦਿਤਾ ।

ਸੌਂਦ ਨੇ ਉੱਥੇ ਰਹਿਕੇ ਮਹਿਸੂਸ ਕੀਤਾ ਕਿ ਅਮਰੀਕੀ ਲੋਕ ਭਾਰਤੀਆਂ ਪ੍ਰਤੀ ਹੀਣਤਾ ਪ੍ਰਗਟ ਕਰਦੇ ਹਨ ।ਅਮਰੀਕੀ ਲੇਖਕ  Kaithrin Meo ਦੀ ਕਿਤਾਬ  Mother of Imdia   ਵਿੱਚ ਭਾਰਤੀਆਂ ਪ੍ਰਤੀ ਕਈ ਗ਼ਲਤ ਟਿਪਣੀਆਂ ਕੀਤੀਆਂ ਹੋਈਆਂ ਸਨ । ਇਸ ਕਿਤਾਬ ਦਾ ਜਵਾਬ ਦੇਣ ਲਈ ਅਮਰੀਕਾ ਦੀ ਖਾਲਸਾ ਦੀਵਾਨ ਸੋਸਾਇਟੀ ਨੇ ਸੌਂਦ ਨੂੰ ਇਕ ਕਿਤਾਬ ਲਿਖਣ ਲਈ ਕਿਹਾ ਜਿਸ ਵਿੱਚ ਭਾਰਤੀਆਂ ਖਾਸ ਕਰ ਸਿਖਾਂ ਬਾਰੇ ਗ਼ਲਤ ਫ਼ਹਿਮੀਆਂ ਦੂਰ ਕੀਤੀਆਂ ਜਾਣ। ਸੌਂਦ ਨੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਕਿਤਾਬ Mother India ਲਿਖੀ ਜਿਸ ਬਾਰੇ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਹੋਈ ।

ਸੌਂਦ ਨੇ ਉਥੇ  ਰਹਿਕੇ ਜਰਮਨ ਅਤੇ ਫਰੈਂਚ ਭਾਸ਼ਾਵਾਂ ਸਿਖੀਆਂ ਅਤੇ ਚੈੱਕ ਪਰਿਵਾਰ ਦੀ ਲੜਕੀ ਮਰੀਅਨਾ ਕੋਸਾ ਨਾਲ਼ ਸ਼ਾਦੀ ਕੀਤੀ ਜਿਸ ਵਿੱਚੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ ।  ਦਲੀਪ ਸਿੰਘ ਸੌਂਦ ਨੂੰ 1973 ‘ਚ ਇਕ ਹਵਾਈ ਸਫ਼ਰ ਦੌਰਾਨ ਦਿਲ ਦਾ ਦੌਰਾ ਪੈ ਗਿਆ ਜਿਸ ਵਿੱਚੋਂ ਉਹ ਬਚ ਨਹੀਂ ਸਕੇ ।  ਸੌਂਦ ਦਾ ਪੂਰਾ ਜੀਵਨ ਬਿਓਰਾ ਅਮਰੀਕੀ ਸੰਸਦ ਦੇ ਇਤਿਹਾਸ ਵਿੱਚ ਦਰਜ ਹੈ । ਉਨ੍ਹਾਂ ਅਮਰੀਕਾ ਵਿੱਚ ਸਿਆਸਤ ਵਿੱਚ ਹਿਸਾ ਲੈਕੇ  ਵਰਤਮਾਨ ਕਮਲਾ ਦੇਵੀ ਹੈਰਿਸ ਦੇ ਭਾਰਤੀਆਂ ਲਈ ਬਹੁਤ ਸਾਰੀਆਂ  ਰੁਕਾਵਟਾਂ ਪਹਿਲਾ ਹੀ ਦੂਰ ਕਰ ਦਿੱਤੀਆਂ ਸਨ ।

ਸੌਦ ਦੀ ਉਸ ਕੜੀ ਵਿੱਚ ਪਰਾਮਿਲਾ ਜੈਪਾਲ,ਬੌਬੀ ਜਿੰਦਲ,ਨਿੱਕੀ ਹੈਲੇ,ਕਸ਼ਮੀਰ ਕਾਸ਼ ,ਤੁਲਸੀ ਗਬਾਰਡ ,ਕਮਲਾ ਹੈਰਿਸ ਆਦਿ ਭਵਿਖ ਦੇ ਭਾਰਤੀਆਂ ਲਈ ਰਾਹ ਰੁਸ਼ਨਾ ਰਹੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button